ਹੈਦਰਾਬਾਦ: OnePlus ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ OnePlus Nord CE4 Lite 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਸ਼ਾਨਦਾਰ ਡਿਸਕਾਊਂਟ ਦੇ ਨਾਲ ਘੱਟ ਕੀਮਤ 'ਚ ਖਰੀਦ ਸਕਦੇ ਹੋ। OnePlus Nord CE4 Lite 5G ਸਮਾਰਟਫੋਨ ਖਰੀਦਣ ਲਈ ਐਮਾਜ਼ਾਨ 'ਤੇ ਉਪਲਬਧ ਹੈ।
OnePlus Nord CE4 Lite 5G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਮਾਡਲ ਦੀ ਕੀਮਤ 19,999 ਰੁਪਏ ਅਤੇ 8GB+256GB ਦੀ ਕੀਮਤ 22,999 ਰੁਪਏ ਰੱਖੀ ਗਈ ਹੈ।
OnePlus Nord CE4 Lite 5G 'ਤੇ ਆਫ਼ਰਸ: ਸੇਲ ਦੌਰਾਨ ਫੋਨ ਦੀ ਖਰੀਦਦਾਰੀ 'ਤੇ ਤੁਸੀਂ ਬੈਂਕ ਆਫ਼ਰਸ ਦਾ ਲਾਭ ਲੈ ਸਕਦੇ ਹੋ। ਕੰਪਨੀ ICICI ਬੈਂਕ ਅਤੇ OneCard 'ਤੇ 1000 ਰੁਪਏ ਦੀ ਛੋਟ ਦੇ ਰਹੀ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 18,999 ਰੁਪਏ ਦੇ ਨਾਲ ਖਰੀਦ ਸਕਦੇ ਹੋ। ਇਸਦੇ ਨਾਲ ਹੀ, ਐਮਾਜ਼ਾਨ 'ਤੇ ਪ੍ਰਾਈਮ ਮੈਬਰਾਂ ਨੂੰ ਸਪੈਸ਼ਲ ਆਫ਼ਰ ਵੀ ਦਿੱਤਾ ਜਾ ਰਿਹਾ ਹੈ। ਪ੍ਰਾਈਮ ਮੈਬਰ ਇਸ ਫੋਨ ਦੀ ਖਰੀਦਦਾਰੀ 17,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਕਰ ਸਕਦੇ ਹਨ।
OnePlus Nord CE4 Lite 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ Aqua Touch ਦੇ ਨਾਲ 120Hz ਨੂੰ ਸਪੋਰਟ ਕਰਨ ਵਾਲੀ AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 7 Gen 3 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕਰੀਏ, ਤਾਂ ਫੋਨ 'ਚ 50MP ਦਾ ਸੋਨੀ ਮੇਨ ਕੈਮਰਾ ਮਿਲਦਾ ਹੈ। OnePlus Nord CE4 Lite 5G 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 100ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।