ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus 12 ਅਤੇ OnePlus 12R ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਦੇ ਨਾਲ OnePlus Buds 3 ਨੂੰ ਵੀ ਲਿਆਂਦਾ ਜਾ ਰਿਹਾ ਹੈ। ਕੰਪਨੀ ਨੇ ਇੰਨ੍ਹਾਂ ਤਿੰਨੋਂ ਪ੍ਰੋਡਕਟਾਂ ਨੂੰ ਲੈ ਕੇ ਫੀਚਰਸ ਦੀਆ ਜਾਣਕਾਰੀਆਂ ਦੇਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫੋਨਾਂ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ।
OnePlus 12R ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ੍ਹ ਕੀਤੀ ਜਾਵੇ, ਤਾਂ OnePlus 12R ਸਮਾਰਟਫੋਨ 'ਚ ProXDR ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 16GB LPDDR5X ਰੈਮ ਦੇ ਨਾਲ ਪੇਸ਼ ਕੀਤਾ ਜਾਵੇਗਾ। OnePlus 12R ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 12 ਸਮਾਰਟਫੋਨ ਦੇ ਫੀਚਰਸ: OnePlus 12 ਸਮਾਰਟਫੋਨ 'ਚ 6.82 ਇੰਚ ਦੀ LTPO OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਰਿਫ੍ਰੈਸ਼ ਦਰ, 4500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ OIS ਦੇ ਨਾਲ ਮਿਲਦਾ ਹੈ ਅਤੇ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਫੋਨਾਂ 'ਚ 24GB ਤੱਕ LPDDR5X ਰੈਮ ਦਾ ਸਪੋਰਟ ਮਿਲੇਗਾ। OnePlus 12 ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 12R ਸਮਾਰਟਫੋਨ ਦੀ ਕੀਮਤ:ਮਿਲੀ ਜਾਣਕਾਰੀ ਅਨੁਸਾਰ, OnePlus 12R ਦੇ 8GB+128GB ਮਾਡਲ ਦੀ ਕੀਮਤ 35,000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ, ਜਦਕਿ 16GB+256GB ਦੀ ਕੀਮਤ 35,000 ਰੁਪਏ ਹੋਵੇਗੀ।
OnePlus 12 ਸਮਾਰਟਫੋਨ ਦੀ ਕੀਮਤ: ਜੇਕਰ OnePlus 12 ਸਮਾਰਟਫੋਨ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 66,400 ਰੁਪਏ ਹੋ ਸਕਦੀ ਹੈ, ਜਦਕਿ 16GB ਰੈਮ ਅਤੇ 512GB ਸਟੋਰੇਜ ਦੀ ਕੀਮਤ 74,000 ਰੁਪਏ ਹੋ ਸਕਦੀ ਹੈ।