ਫਿਰੋਜ਼ਪੁਰ : ਅਮਰੀਕਾ ਤੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕਰਕੇ ਆਪਣੇ ਜਹਾਜਾਂ 'ਤੇ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੇ ਵਾਪਸ ਭੇਜਿਆ ਜਾ ਰਿਹਾ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਫਿਰੋਜ਼ਪੁਰ ਦੇ ਪਿੰਡ ਬੇਲਰ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਆਪਣੀ ਦਾਸਤਾਂ ਨੂੰ ਦੱਸਦੇ ਹੋਏ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਉਸ ਨੇ ਦੱਸਿਆ ਕਿ ਕੈਂਪ ਦੇ ਵਿੱਚ ਉਹਨਾਂ ਦੇ ਨਾਲ ਅਮਰੀਕਾ ਦੀ ਪੁਲਿਸ ਵੱਲੋਂ ਮੈਂਟਲੀ ਟੋਰਚਰ ਕੀਤਾ ਗਿਆ ਅਤੇ ਉਸ ਦੀ ਦਸਤਾਰ ਨੂੰ ਉਤਾਰ ਕੇ ਉਹਨਾਂ ਵੱਲੋਂ ਸੁੱਟ ਦਿੱਤਾ ਗਿਆ।
ਮੈਂਟਲੀ ਟੌਰਚਰ ਕੀਤਾ
ਅਮਰੀਕਾ ਤੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕਰਕੇ ਆਪਣੇ ਜਹਾਜਾਂ ‘ਤੇ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੇ ਵਾਪਸ ਭੇਜਿਆ ਜਾ ਰਿਹਾ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਫਿਰੋਜ਼ਪੁਰ ਦੇ ਪਿੰਡ ਬੇਲਰ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਆਪਣੀ ਦਾਸਤਾਂ ਨੂੰ ਦੱਸਦੇ ਹੋਏ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਉਸ ਨੇ ਦੱਸਿਆ ਕਿ ਕੈਂਪ ਦੇ ਵਿੱਚ ਉਹਨਾਂ ਦੇ ਨਾਲ ਅਮਰੀਕਾ ਦੀ ਪੁਲਿਸ ਵੱਲੋਂ ਮੈਂਟਲੀ ਟੋਰਚਰ ਕੀਤਾ ਗਿਆ ਅਤੇ ਉਸ ਦੀ ਦਸਤਾਰ ਨੂੰ ਉਤਾਰ ਕੇ ਉਹਨਾਂ ਵੱਲੋਂ ਸੁੱਟ ਦਿੱਤਾ ਗਿਆ। ਜਿਸ ਨਾਲ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਉਸ ਨੇ ਦੱਸਿਆ ਕਿ ਉਹ ਯੂਰਪ ਦੇ ਰਸਤੇ ਤੇ ਸੜਕਾਂ ਰਾਹੀਂ ਅਮਰੀਕਾ ਪਹੁੰਚਿਆ ਸੀ। ਜਿਸ ਨੂੰ ਉੱਥੇ ਫੜਨ ਤੋਂ ਬਾਅਦ ਕੈਂਪ ਵਿੱਚ ਰੱਖਿਆ ਗਿਆ ਤੇ ਬਾਅਦ ਵਿੱਚ ਡਿਪੋਰਟ ਕਰ ਦਿੱਤਾ ਗਿਆ।
ਮਦਦ ਬਣਦੀ ਦਿੱਤੀ ਜਾਵੇਗੀ
ਉੱਥੇ ਹੀ ਇਸ ਨੌਜਵਾਨ ਦੀ ਹੌਸਲਾ ਅਫਜਾਈ ਦੇ ਲਈ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆਂ ਜਸ਼ਨਦੀਪ ਦੇ ਘਰ ਪਹੁੰਚੇ। ਉਹਨਾਂ ਨੇ ਨੌਜਵਾਨ ਦਾ ਹੌਸਲਾ ਅਫਜਾਈ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਵਾਪਸ ਆਏ ਪੰਜਾਬੀਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਕਾਰੋਬਾਰ ਦਿੱਤਾ ਜਾਵੇਗਾ ਤੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਮੈਂ ਵੀ ਇਸ ਨੌਜਵਾਨ ਦੀ ਹੌਸਲਾ ਅਫਜਾਈ ਕਰਨ ਦੇ ਲਈ ਇਹਨਾਂ ਦੇ ਘਰ ਪਹੁੰਚਿਆ ਹਾਂ ਤੇ ਇਸ ਨੂੰ ਬਣਦੀ ਜੋ ਮਦਦ ਦਿੱਤੀ ਜਾਵੇਗੀ।