ਮੋਗਾ : ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਹਲਕਾ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆ ਦੇ ਨੌਜਵਾਨ ਜਸਵਿੰਦਰ ਸਿੰਘ ਵੀ ਸੀ ਜੋ ਕਿ ਸੁਨਹਿਰੇ ਭਵਿੱਖ ਦੀ ਆਸ ਲਗਾ ਕੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਅਮਰੀਕਾ ਵੱਲੋਂ ਡਿਪੋਰਟ ਕਰਨ 'ਤੇ ਖਾਲੀ ਹੱਥ ਆਪਣੇ ਪਿੰਡ ਵਾਪਸ ਪਰਤ ਆਇਆ। ਇਸ ਮੌਕੇ 'ਤੇ ਉਸ ਨੇ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਵਾਸਤੇ 24 ਦਸੰਬਰ ਨੂੰ ਅਮਰੀਕਾ ਗਿਆ ਸੀ।
ਰਸਤੇ ਵਿੱਚ ਦੋ ਜਗ੍ਹਾ ਰੁਕਿਆ ਜਹਾਜ਼
ਜਸਵਿੰਦਰ ਨੇ ਦੱਸਿਆ ਕਿ 27 ਜਨਵਰੀ ਨੂੰ ਉਹ ਮੈਕਸੀਕੋ ਬਾਰਡਰ ਪਾਰ ਕੀਤਾ ਗਿਆ। ਇਸ ਤੋਂ ਪਹਿਲਾਂ ਇੱਕ ਕਿਸ਼ਤੀ ਵਿੱਚ 20 ਨੌਜਵਾਨਾਂ ਨੇ ਸਵਾਰ ਹੋ ਕੇ ਕਈ ਨਹਿਰਾਂ ਪਾਰ ਕੀਤੀਆਂ ਅਤੇ ਕਈ ਜੰਗਲਾਂ ਵਿੱਚ ਕਈ-ਕਈ ਦਿਨ ਅਸੀਂ ਪੈਦਲ ਚੱਲੇ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਨੂੰ ਕੈਂਪ ਵਿਚ ਰੱਖਿਆ ਗਿਆ ਤਾਂ ਉੱਥੇ ਕਮਰੇ ਵਿੱਚ ਏਸੀ ਚਲਾ ਦਿੱਤੇ ਜਾਂਦੇ ਸਨ ਸਾਡੇ ਕੱਪੜੇ ਵੀ ਲੁਹਾ ਦਿੱਤੇ ਜਾਂਦੇ ਸੀ। ਜਿੱਥੇ ਉਸ ਨੂੰ ਡਿਟੈਕਸ਼ਨ ਸੈਂਟਰ ਵਿੱਚ ਰੱਖਿਆ ਗਿਆ ਡਿਟੈਕਸ਼ਨ ਸੈਂਟਰ ਵਿੱਚ ਕਰੀਬ 20 ਦਿਨ ਰੱਖਣ ਤੋਂ ਬਾਅਦ ਡਿਪੋਰਟ ਕਰਕੇ ਉਸ ਨੂੰ ਵਾਪਿਸ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਦੋਂ ਡਿਪੋਰਟ ਕਰਕੇ ਭੇਜਿਆ ਗਿਆ ਤਾਂ ਡਿਟੈਕਸ਼ਨ ਸੈਂਟਰ ਤੋਂ ਹੀ ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਜਹਾਜ਼ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ ਹੈ। ਵਾਪਸ ਅੰਮ੍ਰਿਤਸਰ ਪਹੁੰਚਣ ਤੱਕ ਉਹ ਜਿਸ ਹਾਲਤ ਵਿੱਚ ਬੈਠੇ ਸਨ, ਉਸੇ ਹਾਲਤ ਵਿੱਚ ਹੀ ਬਿਠਾਈ ਰੱਖਿਆ। ਰਸਤੇ ਵਿੱਚ ਦੋ ਜਗ੍ਹਾ ਜਹਾਜ਼ ਰੋਕਿਆ ਗਿਆ ਪਰ ਉਨ੍ਹਾਂ ਨੂੰ ਇਸੇ ਹਾਲਤ ਵਿੱਚ ਜਹਾਜ਼ ਵਿੱਚ ਬਿਠਾਈ ਰੱਖਿਆ ਅਤੇ ਜਹਾਜ਼ ਦੇ ਅੰਮ੍ਰਿਤਸਰ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਹੱਥਾਂ ਵਿੱਚੋਂ ਹੱਥਕੜੀਆਂ ਉਤਾਰਈਆਂ ਗਈਆਂ।
ਸਰਕਾਰ ਤੋਂ ਇਨਸਾਫ ਦੀ ਮੰਗ
ਜਸਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ 45 ਲੱਖ ਰੁਪਏ ਖਰਚਾ ਕਰਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਪਰ ਉਨ੍ਹਾਂ ਨੂੰ ਬਿਨ੍ਹਾਂ ਕੁਝ ਹੱਥ ਪੱਲੇ ਪਏ ਹੀ ਡਿਪੋਰਟ ਕਰਕੇ ਵਾਪਸ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਹੜੀ ਉਨ੍ਹਾਂ ਕੋਲ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਹੈ ਅਤੇ ਘਰ ਵੀ ਗਿਰਵੀ ਰੱਖਿਆ ਹੋਇਆ ਹੈ। ਉਨ੍ਹਾਂ ਦੇ ਸਾਰੇ ਬੱਚੇ ਵੀ ਵਿਆਹੁਣ ਵਾਲੇ ਹਨ। ਜਸਵਿੰਦਰ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕੋਲ ਕੁਝ ਨਹੀਂ ਬਚਿਆ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਪਿੰਡ ਦੇ ਸਰਪੰਚ ਅਮਨ ਪੰਡੋਰੀ ਅਤੇ ਹੋਰ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਹਾਜ਼ਰ ਸਨ।