ETV Bharat / technology

ਸ਼ਾਨਦਾਰ ਡਿਜ਼ਾਈਨ ਦੇ ਨਾਲ ਲਾਂਚ ਹੋਇਆ Vivo V50 ਸਮਾਰਟਫੋਨ, ਜਾਣੋ ਕੀ ਹੈ ਕੀਮਤ ਅਤੇ ਕਿਸ ਦਿਨ ਸ਼ੁਰੂ ਹੋਵੇਗੀ ਵਿਕਰੀ? - VIVO V50 LAUNCH

Vivo ਨੇ ਆਪਣੇ ਗ੍ਰਾਹਕਾਂ ਲਈ Vivo V50 ਸਮਾਰਟਫੋਨ ਲਾਂਚ ਕਰ ਦਿੱਤਾ ਹੈ।

VIVO V50 LAUNCH
VIVO V50 LAUNCH (VIVO)
author img

By ETV Bharat Tech Team

Published : Feb 17, 2025, 12:12 PM IST

Updated : Feb 17, 2025, 12:56 PM IST

ਹੈਦਰਾਬਾਦ: Vivo ਕਾਫ਼ੀ ਸਮੇਂ ਤੋਂ ਆਪਣੇ ਭਾਰਤੀ ਗ੍ਰਾਹਕਾਂ ਲਈ Vivo V50 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਸੀ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਕੰਪਨੀ ਨੇ Vivo V50 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਤਿੰਨ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। Vivo V50 ਨੂੰ ਤੁਸੀਂ ਫਲਿੱਪਕਾਰਟ ਰਾਹੀਂ ਖਰੀਦ ਸਕਦੇ ਹੋ।

Vivo V50 ਦੇ ਫੀਚਰਸ

ਫੀਚਰਸ ਬਾਰੇ ਗੱਲ ਕਰੀਏ ਤਾਂ Vivo V50 ਸਮਾਰਟਫੋਨ 'ਚ 6.7 ਇੰਚ ਦੀ ਕਵਾਡ ਕਰਵ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲਦੀ ਹੈ। ਕੈਮਰੇ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ ਅਤੇ 50MP ਦਾ ਅਲਟ੍ਰਾਵਾਈਟ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਫੋਨ 'ਚ 50MP ਦਾ ਫਰੰਟ ਕੈਮਰਾ ਮਿਲਦਾ ਹੈ। Vivo V50 ਸਮਾਰਟਫੋਨ ਨੂੰ 6,000mAh ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ 90ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

Vivo V50 ਦੇ ਕਲਰ ਆਪਸ਼ਨ

Vivo V50 ਸਮਾਰਟਫੋਨ ਨੂੰ ਤਿੰਨ ਕਲਰ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਇਨ੍ਹਾਂ ਕਲਰਾਂ 'ਚ Titanium Grey, Rose Red ਅਤੇ Starry Blue ਕਲਰ ਸ਼ਾਮਲ ਹਨ।

Vivo V50 'ਚ ਮਿਲੇ AI ਫੀਚਰਸ

ਇਨ੍ਹਾਂ ਫੀਚਰਸ ਤੋਂ ਇਲਾਵਾ ਕੰਪਨੀ ਨੇ Vivo V50 ਸਮਾਰਟਫੋਨ 'ਚ AI ਫੀਚਰਸ ਵੀ ਦਿੱਤੇ ਹਨ। ਇਸ ਸਮਾਰਟਫੋਨ 'ਚ Circle to Search, AI Transcript ਅਤੇ AI Live Call Translation ਵਰਗੇ AI ਫੀਚਰਸ ਦਿੱਤੇ ਗਏ ਹਨ।

Vivo V50 ਦੀ ਕੀਮਤ ਅਤੇ ਵਿਕਰੀ

ਕੀਮਤ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ ਨੂੰ ਭਾਰਤ 'ਚ 34,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਤੁਸੀਂ ਅੱਜ ਤੋਂ ਹੀ ਪ੍ਰੀ-ਬੁੱਕ ਕਰ ਸਕਦੇ ਹੋ ਅਤੇ ਵਿਕਰੀ 25 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਫੋਨ ਨੂੰ ਫਲਿੱਪਕਾਰਟ ਅਤੇ Vivo India ਦੀ ਵੈੱਬਸਾਈਟ ਰਾਹੀਂ ਖਰੀਦਿਆ ਜਾ ਸਕੇਗਾ।

ਇਹ ਵੀ ਪੜ੍ਹੋ:-

Last Updated : Feb 17, 2025, 12:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.