ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਐਲੋਨ ਮਸਕ ਆਪਣੇ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਆਪਣੀ ਐਪ 'ਚ ਹਰ ਤਰ੍ਹਾਂ ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਇਸ ਲਈ ਹੁਣ ਮਸਕ ਨੇ ਨਵੇਂ ਬਦਲਾਅ ਬਾਰੇ ਜਾਣਕਾਰੀ ਦਿੱਤੀ ਹੈ। ਐਲੋਨ ਮਸਕ ਨੇ ਕਿਹਾ ਹੈ ਕਿ ਨਵੇਂ ਯੂਜ਼ਰਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇਸਤੇਮਾਲ ਕਰਨ ਲਈ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਫੀਸ ਦਾ ਭੁਗਤਾਨ ਕਰਨ ਨਾਲ ਬੋਟਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਆਸਾਨ ਹੋਵੇਗਾ।
ਫੀਸ ਲੈਣ ਪਿੱਛੇ ਉਦੇਸ਼: ਐਲੋਨ ਮਸਕ ਨੇ X 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਨਵੇਂ ਅਕਾਊਂਟਸ ਤੋਂ ਫੀਸ ਲੈਣਾ ਹੀ ਬੋਟਸ ਨੂੰ ਰੋਕਣ ਦਾ ਤਰੀਕਾ ਹੈ। ਹੁਣ ਪਲੇਟਫਾਰਮ ਨਾਲ ਜੁੜਨ ਵਾਲੇ ਸਾਰੇ ਨਵੇਂ ਯੂਜ਼ਰਸ ਨੂੰ ਕੋਈ ਵੀ ਪੋਸਟ ਕਰਨ ਤੋਂ ਪਹਿਲਾ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ, ਇਹ ਫੀਸ ਜ਼ਿਆਦਾ ਨਹੀਂ ਹੋਵੇਗੀ ਅਤੇ ਇਸਦਾ ਮਕਸਦ ਬੋਟਸ ਨੂੰ ਰੋਕਣਾ ਹੋਵੇਗਾ।
ਪੈਸੇ ਨਾ ਦੇਣ 'ਤੇ ਮਿਲੇਗਾ ਇਹ ਆਪਸ਼ਨ: ਐਲੋਨ ਮਸਕ ਨੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਜੇਕਰ ਕੋਈ ਯੂਜ਼ਰਸ ਭੁਗਤਾਨ ਨਹੀਂ ਕਰਨਾ ਚਾਹੁੰਦਾ, ਤਾਂ ਯੂਜ਼ਰਸ ਅਕਾਊਂਟ ਬਣਾਉਣ ਦੇ ਤਿੰਨ ਮਹੀਨੇ ਬਾਅਦ ਬਿਨ੍ਹਾਂ ਕੋਈ ਫੀਸ ਦਿੱਤੇ ਪੋਸਟ ਕਰ ਸਕਣਗੇ। ਮਸਕ ਨੇ ਲਿਖਿਆ," ਬਦਕਿਸਮਤੀ ਨਾਲ ਬੋਟਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਨਵੇਂ ਯੂਜ਼ਰਸ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਫੀਸ ਦੇਣ। ਇਹ ਵਿਵਸਥਾ ਸਿਰਫ਼ ਨਵੇਂ ਯੂਜ਼ਰਸ ਲਈ ਹੈ ਅਤੇ ਤਿੰਨ ਮਹੀਨੇ ਬਾਅਦ ਯੂਜ਼ਰਸ ਨੂੰ ਫ੍ਰੀ 'ਚ ਇਹ ਆਪਸ਼ਨ ਮਿਲਣ ਲੱਗੇਗਾ। ਜੇਕਰ ਯੂਜ਼ਰਸ ਨਵਾਂ ਅਕਾਊਂਟ ਬਣਾਉਣ ਦੇ ਨਾਲ ਹੀ ਪੋਸਟ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਫੀਸ ਦੇਣੀ ਪਵੇਗੀ ਅਤੇ ਸਾਬਿਤ ਕਰਨਾ ਹੋਵੇਗਾ ਕਿ ਉਹ ਬੋਟ ਨਹੀਂ ਹਨ।
ਇਨ੍ਹਾਂ ਦੇਸ਼ਾਂ 'ਚ ਸ਼ੁਰੂ ਹੋਈ ਟੈਸਟਿੰਗ: ਇਸ ਬਾਰੇ ਜਾਣਕਾਰੀ ਦੇਣ ਵਾਲੇ ਇੱਕ ਅਕਾਊਂਟ ਨੇ ਦੱਸਿਆ ਕਿ ਕੰਪਨੀ ਦੋ ਦੇਸ਼ਾਂ 'ਚ ਇਹ ਬਦਲਾਅ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਦੇਸ਼ਾਂ 'ਚ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਸ਼ਾਮਲ ਹੈ, ਜਿੱਥੇ ਤੁਹਾਨੂੰ 85 ਰੁਪਏ ਦਾ ਸਾਲਾਨਾ ਭੁਗਤਾਨ ਕਰਨਾ ਹੋਵੇਗਾ। ਨਵੇਂ ਅਕਾਊਂਟ ਬਾਕੀਆਂ ਨੂੰ ਫਾਲੋ ਕਰ ਸਕਦੇ ਹਨ ਅਤੇ ਪੋਸਟਾਂ 'ਤੇ ਜਵਾਬ ਵੀ ਦੇ ਸਕਦੇ ਹਨ, ਪਰ ਬਿਨ੍ਹਾਂ ਫੀਸ ਦਿੱਤੇ ਕੋਈ ਪੋਸਟ ਨਹੀਂ ਕਰ ਸਕਦੇ ਹਨ।