ਹੈਦਰਾਬਾਦ: Nothing ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone (2a) ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕਾਫ਼ੀ ਵਧੀਆਂ ਹੂੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਇਸ ਫੋਨ ਦੀ ਸੇਲ ਹੋ ਚੁੱਕੀ ਹੈ, ਜਿਸ ਦੌਰਾਨ Nothing Phone (2a) ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। Nothing Phone (2a) ਨੇ ਪਹਿਲੀ ਸੇਲ ਦੌਰਾਨ 100,000 ਤੋਂ ਜ਼ਿਆਦਾ ਫੋਨ ਵੇਚੇ ਹਨ। ਹੁਣ ਕੰਪਨੀ ਦੇ ਸੀਈਓ ਕਾਰਲ ਪੇਈ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ T3Awards2024 'ਚ Nothing Phone (2a) ਨੂੰ ਬੈਸਟ ਮਿਡ ਰੇਂਜ ਫ਼ੋਨ ਦਾ ਅਵਾਰਡ ਮਿਲਿਆ ਹੈ।
Nothing Phone (2a) ਗ੍ਰਾਹਕਾਂ ਨੂੰ ਆਇਆ ਪਸੰਦ, T3Awards 2024 'ਚ ਸਮਾਰਟਫੋਨ ਨੂੰ ਮਿਲਿਆ ਅਵਾਰਡ - Nothing Phone 2a won the award - NOTHING PHONE 2A WON THE AWARD
Nothing Phone (2a): Nothing ਨੇ ਹਾਲ ਹੀ ਵਿੱਚ Nothing Phone (2a) ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ ਨੂੰ ਗ੍ਰਾਹਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ T3Awards 2024 'ਚ Nothing Phone (2a) ਨੂੰ ਬੈਸਟ ਮਿਡ ਰੇਂਜ ਫ਼ੋਨ ਦਾ ਅਵਾਰਡ ਮਿਲਿਆ ਹੈ।
Published : Jun 7, 2024, 5:26 PM IST
Nothing Phone (2a) ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone (2a) ਦੇ 8GB ਰੈਮ+128GB ਸਟੋਰੇਜ ਦੀ ਕੀਮਤ 23,999 ਰੁਪਏ, 8GB ਰੈਮ+256GB ਦੀ ਕੀਮਤ 25,999 ਰੁਪਏ ਅਤੇ 12GB ਰੈਮ+256GB ਸਟੋਰੇਜ ਦੀ ਕੀਮਤ 27,999 ਰੁਪਏ ਹੈ।
Nothing Phone (2a) ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਡਿਸਪਲੇ ਮਿਲਦੀ ਹੈ, ਜਿਸਨੂੰ ਪੰਚ ਹੋਲ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7200 Pro ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ OIS ਦੇ ਨਾਲ 50MP ਦਾ ਮੇਨ ਕੈਮਰਾ ਅਤੇ 50MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।