ਪੰਜਾਬ

punjab

ETV Bharat / technology

Microsoft ਨੇ ਕੀਤਾ ਵੱਡਾ ਐਲਾਨ, ਮੁੜ ਕਰਨਾ ਪੈ ਸਕਦੈ ਕਰਾਊਡਸਟ੍ਰਾਈਕ ਆਊਟੇਜ ਦਾ ਸਾਹਮਣਾ - Microsoft Outage

Microsoft Outage: ਕਰਮਚਾਰੀਆਂ ਨੂੰ ਹਾਲ ਹੀ ਵਿੱਚ ਮਾਈਕ੍ਰੋਸਾਫਟ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ, ਜਿਸਦੇ ਚਲਦਿਆਂ ਕਈ ਵੱਡੀਆਂ ਕੰਪਨੀਆਂ 'ਚ ਕੰਮਕਾਜ਼ ਵੀ ਬੰਦ ਹੋ ਗਏ ਸੀ। ਹੁਣ ਮਾਈਕ੍ਰੋਸਾਫਟ ਨੇ ਲੋਕਾਂ ਲਈ ਇਸ ਸਮੱਸਿਆ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।

Microsoft Outage
Microsoft Outage (Getty Images)

By ETV Bharat Punjabi Team

Published : Jul 24, 2024, 3:34 PM IST

ਹੈਦਰਾਬਾਦ: ਵਿੰਡੋ ਡਿਵਾਈਸਾਂ ਦਾ ਦੇਸ਼ ਭਰ 'ਚ ਕਈ ਲੋਕ ਇਸਤੇਮਾਲ ਕਰਦੇ ਹਨ। ਹਾਲ ਹੀ ਵਿੱਚ 8.5 ਮਿਲੀਅਨ ਵਿੰਡੋ ਡਿਵਾਈਸਾਂ ਨੂੰ ਕਰਾਊਡਸਟ੍ਰਾਈਕ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ। ਇਸ ਆਊਟੇਜ ਤੋਂ ਬਾਅਦ ਮਾਈਕ੍ਰੋਸਾਫ਼ਟ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਚੇਤਾਵਨੀ ਦਿੱਤੀ ਹੈ। ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਕਰਾਊਡਸਟ੍ਰਾਈਕ ਆਊਟੇਜ ਦੁਬਾਰਾ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਦੇ ਆਊਟੇਜ਼ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਹੈ। ਕੰਪਨੀ ਨੇ ਇਸ ਸਮੱਸਿਆ ਦੇ ਪਿੱਛੇ ਇੱਕ ਵੱਡੇ ਕਾਰਨ ਨੂੰ ਜ਼ਿੰਮੇਵਾਰ ਦੱਸਿਆ ਹੈ। ਮਾਈਕ੍ਰੋਸਾਫਟ ਨੇ ਇਸ ਸਮੱਸਿਆ ਲਈ ਯੂਰੋਪੀਅਨ ਕਮਿਸ਼ਨ ਦੇ ਇੱਕ ਨਿਯਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਰੋਪੀਅਨ ਕਮਿਸ਼ਨ ਦੇ ਨਿਯਮ ਨਾਲ ਥਰਡ ਪਾਰਟੀ ਵਿਕਰੇਤਾਵਾਂ ਨੂੰ OS ਤੱਕ ਪੂਰੀ ਕਰਨਲ ਪਹੁੰਚ ਮਿਲਦੀ ਹੈ, ਜੋ ਕਿ ਇਸ ਤਰ੍ਹਾਂ ਦੇ ਆਊਟੇਜ ਦਾ ਕਾਰਨ ਬਣਦੀ ਹੈ।

ਸਾਈਬਰ ਸੁਰੱਖਿਆ ਮਾਹਿਰਾਂ ਨੇ ਜਤਾਈ ਚਿੰਤਾ: ਸਾਈਬਰ ਸੁਰੱਖਿਆ ਮਾਹਿਰਾਂ ਨੇ ਇਸ ਆਊਟੇਜ ਨੂੰ ਲੈ ਕੇ ਚਿੰਤਾ ਜਤਾਈ ਹੈ। ਦੱਸ ਦਈਏ ਕਿ ਇਸ ਆਊਟੇਜ ਕਾਰਨ ਪਹਿਲਾ ਹੀ ਏਅਰਲਾਈਨ, ਹੈਲਥਕੇਅਰ ਅਤੇ ਵਪਾਰ ਪ੍ਰਭਾਵਿਤ ਹੋਏ ਸੀ। ਦੂਜੇ ਪਾਸੇ, ਕਰਾਊਡਸਟ੍ਰਾਈਕ ਵੱਲੋ ਵੀ ਵਾਰ-ਵਾਰ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਇਹ ਕਿਸੇ ਤਰ੍ਹਾਂ ਦਾ ਸਾਈਬਰ ਅਟੈਕ ਨਹੀਂ ਹੈ। ਦੱਸ ਦਈਏ ਕਿ ਇਸ ਆਊਟੇਜ ਨੇ ਐਪਲ ਯੂਜ਼ਰਸ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ, ਕਿਉਕਿ ਥਰਡ ਪਾਰਟੀ ਵਿਕਰੇਤਾ ਨੂੰ ਇਸ ਤਰ੍ਹਾਂ ਦਾ ਐਕਸੇਸ ਆਫ਼ਰ ਨਹੀਂ ਕੀਤਾ ਜਾਂਦਾ। ਇਸ ਲਈ ਇਸ ਤਰ੍ਹਾਂ ਦੇ ਅਟੈਕ ਨੂੰ ਰੋਕਣ ਲਈ ਮਾਈਕ੍ਰੋਸਾਫਟ ਨੂੰ ਆਪਣੇ ਪੱਧਰ 'ਤੇ ਨਿਗਰਾਨੀ ਰੱਖਣ ਦੀ ਲੋੜ ਹੋਵੇਗੀ।

ABOUT THE AUTHOR

...view details