ਹੈਦਰਾਬਾਦ: Jio ਅਤੇ Airtel ਵੱਲੋ ਰਿਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕਰਨ ਤੋਂ ਬਾਅਦ ਲੋਕ BSNL ਵੱਲ ਵਧੇ ਹਨ। ਇਸ ਲਈ BSNL ਆਪਣੇ ਯੂਜ਼ਰਸ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ BSNL ਯੂਜ਼ਰਸ ਨੂੰ ਇੰਟਰਨੈੱਟ ਦਾ ਇਸਤੇਮਾਲ ਕਰਨ 'ਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਕੰਪਨੀ ਨੇ VoLTE ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਸੁਵਿਧਾ 'ਚ ਕਾਲਿੰਗ ਦੌਰਾਨ ਇੰਟਰਨੈੱਟ ਦਾ ਮਜ਼ਾ ਮਿਲੇਗਾ ਅਤੇ ਕਾਲਿੰਗ ਕੁਆਲਿਟੀ ਵੀ ਬਿਹਤਰ ਹੋਵੇਗੀ।
BSNL ਨੇ ਲਾਂਚ ਕੀਤੀ ਨਵੀਂ ਸੁਵਿਧਾ
BSNL ਨੇ ਇੱਕ ਨਵੀਂ ਸੁਵਿਧਾ ਲਾਂਚ ਕੀਤੀ ਹੈ। ਇਹ ਗ੍ਰਾਹਕਾਂ ਨੂੰ ਵਾਈ-ਫਾਈ ਦਾ ਇਸਤੇਮਾਲ ਕਰਕੇ ਕਾਲ ਕਰਨ ਦੀ ਆਗਿਆ ਦਿੰਦੀ ਹੈ। ਕੰਪਨੀ 4G ਯੂਜ਼ਰਸ ਲਈ VoLTE ਸੁਵਿਧਾ ਲੈ ਕੇ ਆਈ ਹੈ, ਜੋ 4G 'ਤੇ ਵਧੀਆਂ ਕੁਆਲਿਟੀ ਦੀ ਵਾਈਸ ਕਾਲ ਦੀ ਆਗਿਆ ਦਿੰਦੀ ਹੈ।
Switch to the speed of the future with BSNL!
— BSNL India (@BSNLCorporate) November 27, 2024
Upgrade your 2G/3G SIM to 4G today and get your 4G SIM absolutely FREE.
📍Visit your nearest BSNL Customer Service Center now!
Don’t miss out on blazing-fast connectivity. #BSNL4G #UpgradeNow #StayConnected pic.twitter.com/ChLB0LC9YO
ਇਸ ਤਰ੍ਹਾਂ ਕਰੋ ਸੁਵਿਧਾ ਨੂੰ ਐਕਟਿਵ
ਇਸ ਸੁਵਿਧਾ ਨੂੰ ਐਕਟਿਵ ਕਰਨ ਲਈ ਯੂਜ਼ਰਸ ਨੂੰ BSNL 4G ਜਾਂ 5G ਸਿਮ ਤੋਂ 53733 'ਤੇ ACTVOLTE ਲਿਖ ਕੇ ਇੱਕ ਮੈਸੇਜ ਭੇਜਣਾ ਹੋਵੇਗਾ। ਦੱਸ ਦੇਈਏ ਕਿ ਇਹ ਸੁਵਿਧਾ ਸਿਰਫ਼ 4G ਅਤੇ 5G ਸਿਮ ਕਾਰਡ ਦਾ ਇਸਤੇਮਾਲ ਕਰ ਰਹੇ ਲੋਕਾਂ ਲਈ ਹੈ। ਜੇਕਰ ਤੁਸੀਂ 2G ਜਾਂ 3G ਸਿਮ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ BSNL ਗ੍ਰਾਹਕ ਸੁਵਿਧਾ ਕੇਂਦਰ 'ਤੇ ਜਾ ਕੇ ਬਿਨ੍ਹਾਂ ਕਿਸੇ ਫੀਸ ਦੇ ਆਪਣੀ ਸਿਮ ਨੂੰ 4G ਜਾਂ 5G ਸਿਮ 'ਚ ਅਪਗ੍ਰੇਡ ਕਰ ਸਕਦੇ ਹੋ।
VoLTE ਕੀ ਹੈ?
ਇੱਥੇ ਇਹ ਦੱਸਣਯੋਗ ਹੈ ਕਿ VoLTE ਦਾ ਮਤਲਬ ਹੈ Voice Over Long Term Evolution। ਇਹ 4G ਨੈੱਟਵਰਕ ਨੂੰ ਸਪੋਰਟ ਕਰਦਾ ਹੈ। ਇਸ 'ਚ ਤੁਸੀਂ ਹਾਈ ਸਪੀਡ ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹੋ। ਇਸ ਸੁਵਿਧਾ ਨਾਲ ਜੇਕਰ ਤੁਸੀਂ ਆਪਣਾ ਨੈੱਟਵਰਕ ਇਸਤੇਮਾਲ ਕਰਦੇ ਹੋ ਤਾਂ ਕਾਲ ਆਉਣ ਦੀ ਸਥਿਤੀ 'ਚ ਵੀ ਫੋਨ ਦਾ ਇੰਟਰਨੈੱਟ ਤੇਜ਼ ਸਪੀਡ 'ਚ ਹੀ ਚੱਲੇਗਾ।
ਇਹ ਵੀ ਪੜ੍ਹੋ:-