ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਸਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕਈ ਕੰਪਨੀਆਂ ਮੈਟਾ AI ਨੂੰ ਪੇਸ਼ ਕਰ ਚੁੱਕੀਆਂ ਹਨ, ਹੁਣ ਵਟਸਐਪ 'ਚ ਵੀ AI ਦਾ ਸਪੋਰਟ ਮਿਲਣ ਵਾਲਾ ਹੈ। AI ਦੀ ਮਦਦ ਨਾਲ ਯੂਜ਼ਰਸ AI ਤਸਵੀਰਾਂ ਅਤੇ ਕੰਟੈਟ ਨੂੰ ਜਨਰੇਟ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ AI ਫੀਚਰ ਨੂੰ ਇੰਸਟਾਗ੍ਰਾਮ 'ਚ ਪੇਸ਼ ਕਰ ਚੁੱਕਾ ਹੈ ਅਤੇ ਹੁਣ ਵਟਸਐਪ ਯੂਜ਼ਰਸ ਨੂੰ ਵੀ ਇਹ ਫੀਚਰ ਮਿਲਣ ਲੱਗਾ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀ ਤਸਵੀਰਾਂ ਜਨਰੇਸ਼ਨ ਨੂੰ ਤੇਜ਼ ਬਣਾਉਣਾ ਚਾਹੁੰਦੇ ਹਾਂ। ਮੈਟਾ AI Imagine ਫੀਚਰ ਦੀ ਮਦਦ ਨਾਲ ਯੂਜ਼ਰਸ ਟੈਕਸਟ ਦੀ ਮਦਦ ਨਾਲ ਤਸਵੀਰਾਂ ਕ੍ਰਿਏਟ ਕਰ ਸਕਣਗੇ।
ਵਟਸਐਪ ਯੂਜ਼ਰਸ ਨੂੰ ਮਿਲਣ ਲੱਗਾ Meta AI, ਤਸਵੀਰਾਂ ਅਤੇ ਕੰਟੈਟ ਕਰ ਸਕੋਗੇ ਜਨਰੇਟ - WhatsApp Meta AI - WHATSAPP META AI
WhatsApp Meta AI: ਭਾਰਤ 'ਚ ਵਟਸਐਪ ਯੂਜ਼ਰਸ ਨੂੰ ਮੈਟਾ AI ਦਾ ਐਕਸੈਸ ਮਿਲਣ ਲੱਗਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਆਪਣੀਆਂ ਸਾਰੀਆਂ ਐਪਾਂ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ 'ਚ AI ਫੀਚਰ ਨੂੰ ਰੋਲਆਊਟ ਕਰ ਰਿਹਾ ਹੈ। ਇਸਦੀ ਮਦਦ ਨਾਲ ਤੁਸੀਂ AI ਤਸਵੀਰਾਂ ਅਤੇ ਕੰਟੈਟ ਨੂੰ ਜਨਰੇਟ ਕਰ ਸਕੋਗੇ।
Published : Apr 19, 2024, 10:20 AM IST
ਟੈਕਸਟ ਤੋਂ ਬਣੇਗੀ ਤਸਵੀਰ:ਜਦੋ ਯੂਜ਼ਰਸ ਟਾਈਪ ਕਰਨਾ ਸ਼ੁਰੂ ਕਰਨਗੇ, ਤਾਂ ਉਨ੍ਹਾਂ ਨੂੰ ਤਸਵੀਰਾਂ ਦਿਖਣੀਆਂ ਸ਼ੁਰੂ ਹੋ ਜਾਣਗੀਆਂ। ਹਰ ਅੱਖਰ ਦੇ ਟਾਈਪ ਹੁੰਦੇ ਹੀ ਤਸਵੀਰਾਂ 'ਚ ਬਦਲਾਅ ਦੇਖਣ ਨੂੰ ਮਿਲੇਗਾ। ਮੈਟਾ ਨੇ ਇੱਕ ਐਨੀਮੇਸ਼ਨ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਚੈਟ 'ਚ ਮੈਟਾ AI Imagine ਫੀਚਰ ਦਾ ਇਸਤੇਮਾਲ ਕਰਨ ਦੌਰਾਨ ਟੈਕਸਟ ਤਸਵੀਰ 'ਚ ਬਦਲ ਜਾਂਦੀ ਹੈ। ਮੈਟਾ ਇਸ ਫੀਚਰ ਨੂੰ ਲੈ ਕੇ ਅੱਗੇ ਕਹਿੰਦਾ ਹੈ ਕਿ ਇਹ ਪਹਿਲਾ ਨਾਲੋ ਜ਼ਿਆਦਾ HD ਗੁਣਵੱਤਾ ਵਾਲੀਆਂ ਤਸਵੀਰਾਂ ਜਨਰੇਟ ਕਰਨ ਦੇ ਨਾਲ ਤਸਵੀਰਾਂ 'ਚ ਟੈਕਸਟ ਨੂੰ ਸ਼ਾਮਲ ਕਰਨ ਦੇ ਯੋਗ ਹੋਵੇਗਾ। ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਯੂਜ਼ਰਸ ਐਲਬਮ ਆਰਟਵਰਕ, ਵੈਡਿੰਗ ਸਾਈਨ ਅਤੇ ਜਨਮਦਿਨ ਦੀ ਸਜਾਵਟ ਤਿਆਰ ਕਰ ਸਕਦੇ ਹਨ। ਇਸ ਦੇ ਨਾਲ ਹੀ, AI ਅਸਿਸਟੈਂਟ ਯੂਜ਼ਰਸ ਨੂੰ ਤਸਵੀਰਾਂ ਬਣਾਉਣ ਲਈ ਪ੍ਰੋਂਪਟ ਲਿਖਣ ਵਿੱਚ ਵੀ ਮਦਦ ਕਰੇਗਾ ਅਤੇ ਯੂਜ਼ਰਸ ਇਸ ਦੀ ਮਦਦ ਨਾਲ GIF ਵੀ ਬਣਾ ਸਕਦੇ ਹਨ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Private Mention' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Private Mention Feature
- ਗੂਗਲ ਨੇ ਬਣਾਇਆ ਨਵਾਂ ਡੂਡਲ, ਵੋਟਿੰਗ ਦਾ ਚਿੰਨ੍ਹ ਦਿਖਾ ਲੋਕਾਂ ਨੂੰ ਵੋਟ ਦੇਣ ਲਈ ਕਰ ਰਿਹਾ ਹੈ ਪ੍ਰੇਰਿਤ - Google Doodle 2024
- ਵਟਸਐਪ ਯੂਜ਼ਰਸ ਲਈ ਆਇਆ ਚੈਟ ਫਿਲਟਰ ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Chat Filter Feature
ਮੈਟਾ ਇਨ੍ਹਾਂ ਐਪਾਂ 'ਚ AI ਨੂੰ ਪੇਸ਼ ਕਰੇਗਾ: ਮੈਟਾ ਆਪਣੀਆਂ ਸਾਰੀਆਂ ਐਪਾਂ ਇੰਸਟਾਗ੍ਰਾਮ, ਫੇਸਬੁੱਕ, ਮੈਸੇਜ਼ਰ ਅਤੇ ਵਟਸਐਪ 'ਚ AI ਫੀਚਰ ਨੂੰ ਰੋਲਆਊਟ ਕਰ ਰਿਹਾ ਹੈ। ਫਿਲਹਾਲ, ਭਾਰਤ 'ਚ ਵਟਸਐਪ ਅਤੇ ਇੰਸਟਾਗ੍ਰਾਮ ਨੂੰ AI ਦਾ ਐਕਸੈਸ ਮਿਲਣ ਲੱਗਾ ਹੈ।