ਹੈਦਰਾਬਾਦ: ਮੈਟਾ ਨੇ ਆਪਣੇ AI ਚੈਟਬੌਟ ਦੀ ਸੁਵਿਧਾ ਭਾਰਤੀ ਯੂਜ਼ਰਸ ਲਈ ਵੀ ਰੋਲਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਕਈ ਮਹੀਨੇ ਪਹਿਲਾ ਤੋਂ ਇਸ AI ਚੈਟਬੌਟ ਨੂੰ ਭਾਰਤ ਦੇ ਕੁਝ ਯੂਜ਼ਰਸ ਦੇ ਨਾਲ ਟੈਸਟ ਕਰ ਰਹੀ ਸੀ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸਨੂੰ ਭਾਰਤੀ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤ 'ਚ ਮੈਟਾ ਦੇ ਪਲੇਟਫਾਰਮ ਦਾ ਇਸਤੇਮਾਲ ਕਰਨ ਵਾਲੇ ਸਬਸਕ੍ਰਾਈਬਰ ਦੀ ਗਿਣਤੀ ਕਰੋੜਾਂ 'ਚ ਹੈ। ਇਸ ਤਰ੍ਹਾਂ ਭਾਰਤ ਮੈਟਾ ਲਈ ਸਭ ਤੋਂ ਵੱਡੇ ਬਾਜ਼ਾਰਾਂ 'ਚੋ ਇੱਕ ਹੈ।
ਮੈਟਾ AI ਦਾ ਇਸਤੇਮਾਲ: ਮੈਟਾ AI ਅਜੇ ਅੰਗ੍ਰੇਜ਼ੀ ਭਾਸ਼ਾਂ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਚੈਟਬੌਟ ਦਾ ਇਸਤੇਮਾਲ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਕੀਤਾ ਜਾ ਸਕਦਾ ਹੈ। ਜਦੋ ਤੁਸੀਂ ਸਰਚ ਬਾਰ 'ਚ ਮੈਟਾ AI ਨੂੰ ਸਰਚ ਕਰੋਗੇ, ਤਾਂ ਤੁਹਾਨੂੰ ਚੈਟਿੰਗ ਦੇ ਚੈਟ ਪੇਜ ਦਾ ਆਪਸ਼ਨ ਨਜ਼ਰ ਆਵੇਗਾ। ਮੈਟਾ AI ਦਾ ਇਸਤੇਮਾਲ ਚੈਟਜੀਪੀਟੀ ਵਾਂਗ ਹੀ ਕੀਤਾ ਜਾਵੇਗਾ। ਮੈਟਾ ਯੂਜ਼ਰਸ ਆਪਣੇ ਕਿਸੇ ਵੀ ਸਵਾਲ ਨੂੰ ਅੰਗ੍ਰੇਜ਼ੀ 'ਚ ਟਾਈਪ ਕਰਕੇ ਭੇਜ ਸਕਦੇ ਹਨ। ਇਸ ਤੋਂ ਬਾਅਦ ਸਾਹਮਣੇ ਤੋਂ ਸਵਾਲ ਦਾ ਜਵਾਬ ਮੈਟਾ AI ਦੇਵੇਗਾ।