ਪੰਜਾਬ

punjab

ETV Bharat / technology

Lava Yuva 5G ਸਮਾਰਟਫੋਨ ਅੱਜ ਹੋਣ ਜਾ ਰਿਹੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Lava Yuva 5G Launch Date

Lava Yuva 5G Launch Date: Lava ਆਪਣੇ ਗ੍ਰਾਹਕਾਂ ਲਈ Lava Yuva 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ ਅੱਜ ਭਾਰਤ 'ਚ ਪੇਸ਼ ਕਰ ਦਿੱਤਾ ਜਾਵੇਗਾ।

Lava Yuva 5G Launch Date
Lava Yuva 5G Launch Date (Twitter)

By ETV Bharat Tech Team

Published : May 30, 2024, 9:37 AM IST

ਹੈਦਰਾਬਾਦ:Lava ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Lava Yuva 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਅੱਜ ਦੁਪਹਿਰ 12 ਵਜੇ ਪੇਸ਼ ਕਰ ਦਿੱਤਾ ਜਾਵੇਗਾ। ਤੁਸੀਂ Lava Yuva 5G ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦ ਸਕੋਗੇ। ਬੀਤੇ ਦਿਨੀ ਕੰਪਨੀ ਨੇ Lava Yuva 5G ਸਮਾਰਟਫੋਨ ਦਾ ਇੱਕ ਟੀਜ਼ਰ ਸ਼ੇਅਰ ਕੀਤਾ ਸੀ, ਜਿਸ 'ਚ ਇਸ ਫੋਨ ਦੀ ਝਲਕ ਅਤੇ ਕੁਝ ਫੀਚਰਸ ਦਿਖਾਏ ਗਏ ਸੀ। ਇਸ ਟੀਜ਼ਰ ਤੋਂ ਪਤਾ ਲੱਗਾ ਹੈ ਕਿ ਇਹ ਡਿਵਾਈਸ ਪ੍ਰੀਮਿਅਮ ਫਿਨਿਸ਼ ਦੇ ਨਾਲ ਆ ਸਕਦੀ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਸਦਾ ਪੇਜ ਵੀ ਲਾਈਵ ਹੋ ਗਿਆ ਹੈ।

Lava Yuva 5G ਸਮਾਰਟਫੋਨ ਅੱਜ ਹੋਵੇਗਾ ਲਾਂਚ: Lava Yuva 5G ਸਮਾਰਟਫੋਨ ਨੂੰ ਅੱਜ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਜਾਵੇਗਾ। ਇਸ ਫੋਨ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਔਨਲਾਈਨ ਸ਼ਾਪਿੰਗ ਪਲੇਟਫਾਰਮ ਤੋਂ ਖਰੀਦ ਸਕੋਗੇ। ਪਹਿਲੀ ਸੇਲ 'ਚ ਇਸ ਫੋਨ 'ਤੇ ਖਾਸ ਡਿਸਕਾਊਂਟ ਅਤੇ ਆਫ਼ਰਸ ਵੀ ਦਿੱਤੇ ਜਾ ਸਕਦੇ ਹਨ।

Lava Yuva 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਕੁਝ ਫੀਚਰਸ ਲਾਂਚਿੰਗ ਤੋਂ ਪਹਿਲਾ ਹੀ ਲੀਕ ਹੋ ਗਏ ਹਨ। ਲੀਕ ਰਿਪੋਰਟ ਅਨੁਸਾਰ, ਇਸ ਫੋਨ 'ਚ 6.5 ਇੰਚ ਦੀ IPS LCD ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6300 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ Lava Yuva 5G 'ਚ 50MP ਦਾ ਪ੍ਰਾਈਮਰੀ ਕੈਮਰਾ, 13MP ਦਾ ਅਲਟ੍ਰਾਵਾਈਡ ਕੈਮਰਾ ਅਤੇ ਸੈਲਫ਼ੀ ਲਈ 5MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 10ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।

ABOUT THE AUTHOR

...view details