ਹੈਦਰਾਬਾਦ: Oppo Find N5 ਅਗਲੇ ਹਫਤੇ ਗਲੋਬਲ ਮਾਰਕੀਟ ਵਿੱਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਫੋਲਡੇਬਲ ਸਮਾਰਟਫੋਨ ਦੀ ਲਾਂਚ ਮਿਤੀ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਫੋਨ ਚੀਨ ਦੇ ਨਾਲ-ਨਾਲ ਦੁਨੀਆਂ ਦੇ ਹੋਰ ਬਜ਼ਾਰਾਂ ਵਿੱਚ ਵੀ ਲਾਂਚ ਕੀਤਾ ਜਾਵੇਗਾ। ਇਸ ਫੋਨ ਵਿੱਚ 3D ਪ੍ਰਿੰਟਿਡ ਟਾਈਟੇਨੀਅਮ ਅਲੌਏ ਹਿੰਗ ਦਿੱਤਾ ਜਾ ਸਕਦਾ ਹੈ, ਜਿਸਦੇ ਨਾਲ ਇੱਕ ਟ੍ਰਿਪਲ ਕੈਮਰਾ ਸੈੱਟਅਪ ਦਿੱਤੇ ਜਾਣ ਦੀ ਉਮੀਦ ਹੈ। ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਅਤੇ ਰੰਗ ਦੀ ਵੀ ਪੁਸ਼ਟੀ ਕੀਤੀ ਹੈ।
Oppo Find N5 ਦੀ ਲਾਂਚ ਡੇਟ
Oppo Find N5 ਨੂੰ 20 ਫਰਵਰੀ ਨੂੰ ਸਿੰਗਾਪੁਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਲਾਂਚ ਕੀਤਾ ਜਾਵੇਗਾ। ਇਹ ਸਮਾਗਮ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਇਸ ਦਾ ਮਤਲਬ ਹੈ ਕਿ ਫੋਲਡੇਬਲ ਫੋਨ ਚੀਨ ਦੇ ਨਾਲ-ਨਾਲ ਗਲੋਬਲ ਬਜ਼ਾਰ ਵਿੱਚ ਵੀ ਲਾਂਚ ਕੀਤਾ ਜਾਵੇਗਾ। ਇਸ ਫੋਨ ਦੇ ਰੰਗ ਵਿਕਲਪਾਂ ਦਾ ਖੁਲਾਸਾ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਪੋਸਟ ਕੀਤੇ ਗਏ ਇੱਕ ਟੀਜ਼ਰ ਰਾਹੀਂ ਕੀਤਾ ਗਿਆ ਸੀ ਪਰ ਹੁਣ ਕੰਪਨੀ ਨੇ ਖੁਦ ਫੋਨ ਦੇ ਰੰਗਾਂ ਦੀ ਪੁਸ਼ਟੀ ਕਰ ਦਿੱਤੀ ਹੈ।
Oppo Find N5 ਦੇ ਕਲਰ ਆਪਸ਼ਨ
ਕੰਪਨੀ ਇਸ ਫੋਨ ਨੂੰ ਕਾਸਮਿਕ ਬਲੈਕ, ਮਿਸਟੀ ਵ੍ਹਾਈਟ ਅਤੇ ਟਵਾਈਲਾਈਟ ਪਰਪਲ ਰੰਗਾਂ ਵਿੱਚ ਲਾਂਚ ਕਰ ਸਕਦੀ ਹੈ। ਹਾਲਾਂਕਿ, ਯੂਟਿਊਬ 'ਤੇ ਜਾਰੀ ਕੀਤੇ ਗਏ ਇਸ ਸਮਾਰਟਫੋਨ ਦੇ ਗਲੋਬਲ ਲਾਂਚ ਈਵੈਂਟ ਦੇ ਟੀਜ਼ਰ ਵੀਡੀਓ ਵਿੱਚ ਜਾਮਨੀ ਰੰਗ ਦਾ ਵੇਰੀਐਂਟ ਦਿਖਾਈ ਨਹੀਂ ਦੇ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਜਾਮਨੀ ਰੰਗ ਦੇ ਵੇਰੀਐਂਟ ਨੂੰ ਸਿਰਫ਼ ਚੀਨ ਵਿੱਚ ਅਤੇ ਬਾਕੀ ਦੋ ਰੰਗਾਂ ਦੇ ਵੇਰੀਐਂਟ ਨੂੰ ਗਲੋਬਲ ਮਾਰਕੀਟ ਵਿੱਚ ਲਾਂਚ ਕਰ ਸਕਦੀ ਹੈ।
Oppo Find N5 ਦੇ ਲੀਕ
ਕੰਪਨੀ ਨੇ ਅਜੇ ਤੱਕ ਇਸ ਫੋਨ ਬਾਰੇ ਅਧਿਕਾਰਤ ਤੌਰ 'ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ Oppo Find N5 ਦੇ About Phone ਪੇਜ ਦੇ ਲੀਕ ਹੋਏ ਸਕ੍ਰੀਨਸ਼ਾਟ ਰਾਹੀਂ ਇਸ ਫੋਨ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ, ਅਸੀਂ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦੇ। ਇਸ ਲੀਕ ਹੋਏ ਸਕ੍ਰੀਨਸ਼ਾਟ ਦੇ ਅਨੁਸਾਰ, ਇਸ ਫੋਨ ਦੀ ਅੰਦਰੂਨੀ ਡਿਸਪਲੇ 8.12 ਇੰਚ ਹੋ ਸਕਦੀ ਹੈ। ਫੋਨ ਦੇ ਬਾਹਰੀ ਡਿਸਪਲੇਅ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਫੋਨ ਵਿੱਚ ਪ੍ਰੋਸੈਸਰ ਲਈ 7-ਕੋਰ ਸਨੈਪਡ੍ਰੈਗਨ 8 ਏਲੀਟ ਚਿੱਪਸੈੱਟ ਦੀ ਵਰਤੋਂ ਕੀਤੀ ਜਾਵੇਗੀ। ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਦੁਨੀਆਂ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਹੋਵੇਗਾ।