ਪੰਜਾਬ

punjab

ETV Bharat / technology

Jio ਰੀਚਾਰਜ ਹੋਇਆ ਮਹਿੰਗਾ, ਜੁਲਾਈ ਦੀ ਇਸ ਤਰੀਕ ਤੋਂ ਪਹਿਲਾ ਮੋਬਾਈਲ ਰੀਚਾਰਜ ਕਰਵਾਉਣਾ ਹੋ ਸਕਦੈ ਫਾਇਦੇਮੰਦ - Jio Recharge is Expensive - JIO RECHARGE IS EXPENSIVE

Jio Recharge is Expensive: ਜੀਓ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। 3 ਜੁਲਾਈ ਤੋਂ ਪ੍ਰੀਪੇਡ ਮੋਬਾਈਲ ਰਿਚਾਰਜ ਪਲੈਨ ਦੀਆਂ ਵਧੀਆਂ ਕੀਮਤਾਂ ਦੇਣੀਆਂ ਪੈਣਗੀਆਂ। ਇਸ ਲਈ ਤੁਸੀਂ 3 ਜੁਲਾਈ ਤੋਂ ਪਹਿਲਾ ਵਰਤਮਾਨ ਕੀਮਤ ਦੇ ਨਾਲ ਰਿਚਾਰਜ ਕਰਵਾ ਸਕਦੇ ਹੋ।

Jio Recharge is Expensive
Jio Recharge is Expensive (Getty Images)

By ETV Bharat Tech Team

Published : Jul 1, 2024, 12:27 PM IST

ਹੈਦਰਾਬਾਦ: ਸਾਰੀਆਂ ਪ੍ਰਾਈਵੇਟ ਟੈਲੀਕੌਮ ਸਰਵਿਸ ਪ੍ਰੋਵਾਈਡਰ ਨੇ ਆਪਣੀਆਂ ਪ੍ਰੀਪੇਡ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। 3 ਜੁਲਾਈ ਤੋਂ ਮੋਬਾਈਲ ਰੀਚਾਰਜ ਪਲੈਨ ਦੀਆਂ ਕੀਮਤਾਂ ਵੱਧ ਜਾਣਗੀਆਂ। ਪ੍ਰੀਪੇਡ ਰੀਚਾਰਜ ਪਲੈਨ ਹੁਣ ਪਹਿਲਾ ਦੇ ਮੁਕਾਬਲੇ 25 ਫੀਸਦੀ ਤੱਕ ਮਹਿੰਗਾ ਹੋਣ ਜਾ ਰਿਹਾ ਹੈ। ਇਸ ਲਈ ਤੁਸੀਂ 3 ਜੁਲਾਈ ਤੋਂ ਪਹਿਲਾ ਵਰਤਮਾਨ ਕੀਮਤਾਂ 'ਤੇ ਮੋਬਾਈਲ ਰੀਚਾਰਜ ਕਰਵਾ ਸਕਦੇ ਹੋ। ਜੇਕਰ ਤੁਹਾਡੇ ਫੋਨ 'ਚ ਪਹਿਲਾ ਹੀ ਪ੍ਰੀਪੇਡ ਰੀਚਾਰਜ ਪਲੈਨ ਐਕਟਿਵ ਹੈ, ਤਾਂ ਵੀ ਤੁਸੀਂ 3 ਜੁਲਾਈ ਤੋਂ ਪਹਿਲਾ ਨਵਾਂ ਪਲੈਨ ਲੈ ਸਕਦੇ ਹੋ। ਨਵਾਂ ਪਲੈਨ ਵਰਤਮਾਨ 'ਚ ਚੱਲ ਰਹੇ ਪ੍ਰੀਪੇਡ ਰੀਚਾਰਜ ਪਲੈਨ ਦੇ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ।

3 ਜੁਲਾਈ ਤੋਂ ਪਹਿਲਾ ਕਰਵਾ ਲਓ ਜੀਓ ਦਾ ਰੀਚਾਰਜ: ਜੇਕਰ ਤੁਸੀਂ 3 ਜੁਲਾਈ ਤੋਂ ਪਹਿਲਾ ਹੀ ਰੀਚਾਰਜ ਕਰਵਾ ਲੈਂਦੇ ਹੋ, ਤਾਂ ਮੋਬਾਈਲ ਰੀਚਾਰਜ ਲਈ ਬਾਅਦ 'ਚ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ ਵਰਤਮਾਨ ਕੀਮਤ ਅਤੇ ਫਾਇਦਿਆਂ ਦੇ ਨਾਲ ਹੀ 3 ਜੁਲਾਈ ਤੋਂ ਬਾਅਦ ਵੀ ਰੀਚਾਰਜ ਪਲੈਨ ਦਾ ਫਾਇਦਾ ਲੈ ਸਕੋਗੇ।

ਜੀਓ ਆਪਣੇ ਪ੍ਰੀਪੇਡ ਯੂਜ਼ਰਸ ਲਈ 2,999 ਰੁਪਏ 'ਚ ਇੱਕ ਮਸ਼ਹੂਰ ਸਾਲਾਨਾ ਰੀਚਾਰਜ ਪਲੈਨ ਪੇਸ਼ ਕਰਦਾ ਹੈ। ਇਸ ਰੀਚਾਰਜ ਪਲੈਨ 'ਚ ਤੁਹਾਨੂੰ 365 ਦਿਨ ਦੀ ਵੈਲੀਡਿਟੀ ਦੇ ਨਾਲ ਕਾਲਿੰਗ, 2.5GB ਡਾਟਾ ਅਤੇ 100 ਮੈਸੇਜਾਂ ਵਰਗੇ ਲਾਭ ਮਿਲਦੇ ਹਨ। ਇਸ ਪਲੈਨ ਦੀ ਕੀਮਤ 3 ਜੁਲਾਈ ਤੋਂ 3,599 ਰੁਪਏ ਹੋ ਜਾਵੇਗੀ।

ABOUT THE AUTHOR

...view details