ਹੈਦਰਾਬਾਦ: ਦੇਸ਼ ਦੀਆਂ ਤਿੰਨੋ ਵੱਡੀਆਂ ਟੈਲੀਕੌਮ ਕੰਪਨੀਆਂ ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਕਈ ਪ੍ਰੀਪੇਡ ਰੀਚਾਰਜ ਪਲੈਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪਰ ਹੁਣ ਜੀਓ ਯੂਜ਼ਰਸ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਕੰਪਨੀ ਨੇ ਜੀਓ ਦੇ 9 ਪ੍ਰੀਪੇਡ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਪਰ ਇਨ੍ਹਾਂ ਪਲੈਨਾਂ 'ਚ ਮਿਲਣ ਵਾਲੇ ਫਾਇਦੇ ਘੱਟ ਹੋ ਗਏ ਹਨ।
ਜੀਓ ਨੇ ਇਨ੍ਹਾਂ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਨਹੀਂ ਕੀਤਾ ਵਾਧਾ:
149 ਰੁਪਏ ਵਾਲਾ ਜੀਓ ਦਾ ਪ੍ਰੀਪੇਡ ਪਲੈਨ: ਜੀਓ ਦੇ 149 ਰੁਪਏ ਵਾਲੇ ਪ੍ਰੀਪੇਡ ਪਲੈਨ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਪਲੈਨ ਦੇ ਨਾਲ 20 ਦਿਨਾਂ ਦੀ ਵੈਲਿਡੀਟ, ਰੋਜ਼ਾਨਾ 1GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 SMS ਦੇ ਫਾਇਦੇ ਮਿਲਦੇ ਸੀ। ਪਰ ਹੁਣ ਇਸ ਪਲੈਨ ਦੀ ਵੈਲਿਡੀਟੀ ਨੂੰ 6 ਦਿਨ ਘੱਟ ਕਰਕੇ 14 ਦਿਨ ਕਰ ਦਿੱਤਾ ਗਿਆ ਹੈ। ਬਾਕੀ ਫਾਇਦੇ ਪਹਿਲਾ ਵਾਂਗ ਹੀ ਹੋਣਗੇ।
ਜੀਓ ਦਾ 179 ਰੁਪਏ ਵਾਲਾ ਪ੍ਰੀਪੇਡ ਰੀਚਾਰਜ: ਜੀਓ ਦੇ 179 ਰੁਪਏ ਵਾਲੇ ਪ੍ਰੀਪੇਡ ਪਲੈਨ ਦੀ ਕੀਮਤ ਵੀ ਪਹਿਲਾ ਵਾਂਗ ਹੀ ਹੈ। ਇਸ ਪਲੈਨ 'ਚ 24 ਦਿਨਾਂ ਦੀ ਵੈਲਿਡੀਟੀ, ਰੋਜ਼ਾਨਾ 1GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 Sms ਦੀ ਸੁਵਿਧਾ ਮਿਲਦੀ ਹੈ। ਪਰ ਹੁਣ ਤੁਹਾਨੂੰ ਇਸ ਪਲੈਨ ਦੀ ਵੈਲਿਡੀਟੀ 18 ਦਿਨਾਂ ਤੱਕ ਮਿਲੇਗੀ।
ਜੀਓ ਦਾ 199 ਰੁਪਏ ਵਾਲਾ ਪ੍ਰੀਪੇਡ ਰੀਚਾਰਜ਼:ਜੀਓ ਦੇ 199 ਰੁਪਏ ਵਾਲੇ ਪ੍ਰੀਪੇਡ ਪਲੈਨ ਦੀ ਕੀਮਤ ਵੀ ਨਹੀਂ ਵਧਾਈ ਗਈ ਹੈ। ਇਸ ਪਲੈਨ 'ਚ ਰੋਜ਼ਾਨਾ 1.5GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 Sms ਦੀ ਸੁਵਿਧਾ ਮਿਲਦੀ ਸੀ। ਪਰ ਹੁਣ ਇਸਦੀ ਵੈਲਿਡੀਟੀ ਨੂੰ 18 ਦਿਨਾਂ ਤੱਕ ਕਰ ਦਿੱਤਾ ਗਿਆ ਹੈ।
ਜੀਓ ਦਾ 209 ਰੁਪਏ ਵਾਲਾ ਪ੍ਰੀਪੇਡ ਰੀਚਾਰਜ: ਜੀਓ ਦੇ 209 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲੈਨ ਦੀ ਕੀਮਤ ਵੀ ਨਹੀਂ ਵਧਾਈ ਗਈ ਹੈ। ਇਸਦੇ ਫਾਇਦੇ ਜ਼ਰੂਰ ਘੱਟ ਕਰ ਦਿੱਤੇ ਗਏ ਹਨ। ਪਹਿਲਾ ਇਸ ਪਲੈਨ 'ਚ 28 ਦਿਨਾਂ ਦੀ ਵੈਲਿਡੀਟੀ, 1GB ਡਾਟਾ, ਅਸੀਮਿਤ ਵਾਈਸ ਕੈਲਿੰਗ ਅਤੇ 100Sms ਦੀ ਸੁਵਿਧਾ ਮਿਲਦੀ ਸੀ। ਹੁਣ ਗ੍ਰਾਹਕਾਂ ਨੂੰ ਇਸ ਰੀਚਾਰਜ 'ਚ 22 ਦਿਨਾਂ ਦੀ ਵੈਲਿਡੀਟੀ ਮਿਲੇਗੀ।
ਜੀਓ ਦਾ 239 ਰੁਪਏ ਵਾਲਾ ਪ੍ਰੀਪੇਡ ਪਲੈਨ:ਜੀਓ ਦੇ 239 ਰੁਪਏ ਵਾਲੇ ਪ੍ਰੀਪੇਡ ਪਲੈਨ ਦੀ ਕੀਮਤ ਵੀ ਨਹੀਂ ਬਦਲੀ ਗਈ ਹੈ। ਪਹਿਲਾ ਇਸ ਪਲੈਨ 'ਚ 28 ਦਿਨਾਂ ਤੱਕ ਰੋਜ਼ਾਨਾ 1.5GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 Sms ਦੀ ਸੁਵਿਧਾ ਮਿਲਦੀ ਹੈ, ਪਰ ਹੁਣ ਇਸਦੀ ਵੈਲਿਡੀਟੀ 22 ਦਿਨਾਂ ਦੀ ਕਰ ਦਿੱਤੀ ਗਈ ਹੈ।
ਜੀਓ ਦਾ 666 ਰੁਪਏ ਵਾਲਾ ਪ੍ਰੀਪੇਡ ਪਲੈਨ: ਜੀਓ ਦੇ 666 ਰੁਪਏ ਵਾਲੇ ਪ੍ਰੀਪੇਡ ਪਲੈਨ ਦੀ ਕੀਮਤ 'ਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਰੀਚਾਰਜ 'ਚ ਪਹਿਲਾ 84 ਦਿਨਾਂ ਤੱਕ ਰੋਜ਼ਾਨਾ 1.5GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 Sms ਦੀ ਸੁਵਿਧਾ ਮਿਲਦੀ ਸੀ। ਹੁਣ ਇਸਦੀ ਵੈਲਿਡੀਟੀ ਨੂੰ ਘਟਾ ਕੇ 70 ਦਿਨ ਕਰ ਦਿੱਤਾ ਗਿਆ ਹੈ।
ਜੀਓ ਦਾ 719 ਰੁਪਏ ਵਾਲਾ ਪਲੈਨ: ਜੀਓ ਦੇ 719 ਰੁਪਏ ਵਾਲੇ ਪਲੈਨ 'ਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਪਲੈਨ 'ਚ ਪਹਿਲਾ 2GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 Sms ਦੀ ਸੁਵਿਧਾ ਮਿਲਦੀ ਸੀ, ਪਰ ਹੁਣ ਤੁਹਾਨੂੰ 70 ਦਿਨਾਂ ਦੀ ਵੈਲਿਡੀਟੀ ਮਿਲੇਗੀ।
ਜੀਓ ਦਾ 749 ਰੁਪਏ ਵਾਲਾ ਪਲੈਨ: ਜੀਓ ਨੇ 749 ਰੁਪਏ ਵਾਲੇ ਪਲੈਨ ਦੀ ਕੀਮਤ 'ਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਪਹਿਲਾ ਇਸ ਪਲੈਨ 'ਚ 72 ਦਿਨਾਂ ਲਈ ਰੋਜ਼ਾਨਾ 2GB ਡਾਟਾ, ਅਸੀਮਿਤ ਵਾਈਸ ਕਾਲਿੰਗ ਅਤੇ 100 Sms ਦੀ ਸੁਵਿਧਾ ਮਿਲਦੀ ਸੀ, ਪਰ ਹੁਣ ਤੁਹਾਨੂੰ ਇਸ ਪਲੈਨ 'ਚ ਘੱਟ ਫਾਇਦੇ ਮਿਲਣਗੇ।