ਹੈਦਰਾਬਾਦ:itel ਆਪਣੇ ਗ੍ਰਾਹਕਾਂ ਲਈ itel POWER ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। itel POWER ਸੀਰੀਜ਼ ਨੂੰ ਫਰਵਰੀ ਮਹੀਨੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਦਾ ਪਹਿਲਾ ਮਾਡਲ ਗਲੋਬਲ ਫਸਟ Android 14 Go Edition ਹੋਵੇਗਾ। ਇਸ ਸੀਰੀਜ਼ ਦੇ ਨਾਲ ਕੰਪਨੀ ਪਾਵਰ ਪਲੇ ਯੁੱਗ ਨੂੰ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ, itel POWER ਸੀਰੀਜ਼ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
itel POWER ਸੀਰੀਜ਼ ਦੇ ਫੀਚਰਸ: itel POWER ਸੀਰੀਜ਼ ਨੂੰ ਖਾਸ ਮੰਨਿਆ ਜਾ ਰਿਹਾ ਹੈ ਕਿਉਕਿ ਇਸ ਸੀਰੀਜ਼ 'ਚ ਲਿਆਂਦੇ ਜਾਣ ਵਾਲੇ ਸਮਾਰਟਫੋਨ ਫਾਸਟ ਚਾਰਜਿੰਗ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਬਿਹਤਰ ਐਂਡਰਾਈਡ ਅਨੁਭਵ ਵਾਲੇ ਹੋਣਗੇ। ਕਿਹਾ ਜਾ ਰਿਹਾ ਹੈ ਕਿ itel POWER ਸੀਰੀਜ਼ 'ਚ ਤਿੰਨ ਸਮਾਰਟਫੋਨ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਅਨੁਸਾਰ, itel POWER ਸੀਰੀਜ਼ ਦਾ ਦੂਜਾ ਮਾਡਲ ਅਲਟ੍ਰਾ ਫਾਸਟ ਚਾਰਜਿੰਗ ਫੀਚਰ ਦੇ ਨਾਲ ਲਿਆਂਦਾ ਜਾ ਰਿਹਾ ਹੈ ਅਤੇ ਤੀਜਾ ਫੋਨ ਭਾਰਤ ਦਾ ਫਸਟ ਮੈਮੋਰੀ ਵਾਲਾ ਫੋਨ ਹੋਵੇਗਾ। ਇਸ ਸੀਰੀਜ਼ ਦੇ ਫੀਚਰਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।