ਹੈਦਰਾਬਾਦ: ਭਾਰਤ ਲਗਾਤਾਰ ਅੱਗੇ ਵੱਧਣ ਦੀ ਯੋਜਨਾ ਬਣਾ ਰਿਹਾ ਹੈ। ਸਾਲ 2025 ISRO ਲਈ ਖਾਸ ਹੋਣ ਵਾਲਾ ਹੈ, ਕਿਉਕਿ ਇਸਰੋ ਆਉਣ ਵਾਲੇ ਕੁਝ ਮਹੀਨਿਆਂ 'ਚ ਇੱਕ ਅਜਿਹਾ ਮਿਸ਼ਨ ਲਾਂਚ ਕਰਨ ਜਾ ਰਿਹਾ ਹੈ, ਜਿਸ ਰਾਹੀ ਸਿੱਧਾ ਪੁਲਾੜ 'ਚ ਬੈਠੇ ਵੀ ਫੋਨ ਕਰਨਾ ਸੰਭਵ ਹੋ ਪਾਏਗਾ। ਜੀ ਹਾਂ...ਇਹ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ, ਕਿਉਕਿ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ ਦੀ ਪੁਲਾੜ ਏਜੰਸੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਇੱਕ ਵੱਡੇ ਅਮਰੀਕੀ ਕੰਮਿਊਨੀਕੇਸ਼ਨ ਸੈਟਾਲਾਈਟ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਫੋਨ ਕਾਲ ਲਈ ਟਾਵਰਾਂ ਦਾ ਹੋਣਾ ਨਹੀਂ ਹੋਵੇਗਾ ਲਾਜ਼ਮੀ
ਜੇਕਰ ਸਰਲ ਭਾਸ਼ਾ ਵਿੱਚ ਦੱਸੀਏ ਤਾਂ ਇਸ ਅਮਰੀਕੀ ਸੈਟਾਲਾਈਟ ਨੂੰ ਲਾਂਚ ਕਰਨ ਤੋਂ ਬਾਅਦ ਫੋਨ ਕਾਲ ਕਰਨ ਲਈ ਟਾਵਰਾਂ ਦਾ ਹੋਣਾ ਲਾਜ਼ਮੀ ਨਹੀਂ ਹੋਵੇਗਾ। ਫੋਨ ਟਾਵਰਾਂ ਤੋਂ ਬਿਨ੍ਹਾਂ ਹੀ ਪੁਲਾੜ ਵਿੱਚ ਕੰਮਿਊਨੀਕੇਸ਼ਨ ਸੈਟਾਲਾਈਟ ਰਾਹੀਂ ਸਿੱਧਾ ਫੋਨ ਕੀਤਾ ਜਾ ਸਕੇਗਾ। ਇਸ ਤਕਨੀਕ ਰਾਹੀਂ ਪਹਾੜਾਂ, ਜੰਗਲਾਂ ਜਾਂ ਕਿਸੇ ਵੀ ਦੂਰ-ਦੁਰਾਡੇ ਦੇ ਇਲਾਕੇ ਵਿੱਚ ਰਹਿਣ ਵਾਲੇ ਆਮ ਲੋਕ ਵੀ ਆਪਣੇ ਫ਼ੋਨ ਤੋਂ ਕਿਸੇ ਨੂੰ ਵੀ ਕਾਲ ਕਰ ਸਕਣਗੇ।
ਅਮਰੀਕੀ ਕੰਪਨੀ ਦੁਆਰਾ ਬਣਾਇਆ ਗਿਆ ਇਹ ਬਹੁਤ ਵੱਡਾ ਸੈਟਾਲਾਈਟ ਇਸਰੋ ਦੇ ਰਾਕੇਟ ਦੁਆਰਾ ਪੁਲਾੜ ਵਿੱਚ ਭੇਜਿਆ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਅਮਰੀਕੀ ਕੰਪਨੀ ਇਸਰੋ ਦੁਆਰਾ ਵਿਕਸਤ ਭਾਰਤੀ ਰਾਕੇਟ ਰਾਹੀਂ ਭਾਰਤ ਤੋਂ ਆਪਣੇ ਵਿਸ਼ਾਲ ਕੰਮਿਊਨੀਕੇਸ਼ਨ ਸੈਟਾਲਾਈਟ ਨੂੰ ਲਾਂਚ ਕਰੇਗੀ। ਹੁਣ ਤੱਕ ਭਾਰਤ ਨੇ ਅਮਰੀਕੀ ਕੰਪਨੀ ਦੁਆਰਾ ਬਣਾਏ ਛੋਟੇ ਸੈਟਾਲਾਈਟ ਹੀ ਲਾਂਚ ਕੀਤੇ ਹਨ ਪਰ ਹੁਣ ਪਹਿਲੀ ਵਾਰ ਇਸਰੋ ਅਮਰੀਕਾ ਦਾ ਇੱਕ ਵੱਡਾ ਕੰਮਿਊਨੀਕੇਸ਼ਨ ਸੈਟਾਲਾਈਟ ਲਾਂਚ ਕਰਨ ਜਾ ਰਿਹਾ ਹੈ।
ਇਸਰੋ ਅਮਰੀਕੀ ਸੈਟਾਲਾਈਟ ਕਰੇਗਾ ਲਾਂਚ
ਐਨਡੀਟੀਵੀ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤ ਦੇ ਵਿਗਿਆਨ ਮੰਤਰੀ ਡਾ: ਜਤਿੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ, "ਫਰਵਰੀ ਜਾਂ ਮਾਰਚ ਵਿੱਚ ਅਸੀਂ ਮੋਬਾਈਲ ਸੰਚਾਰ ਲਈ ਇੱਕ ਅਮਰੀਕੀ ਸੈਟਾਲਾਈਟ ਲਾਂਚ ਕਰਾਂਗੇ, ਜੋ ਕਿ ਮੋਬਾਈਲ ਫੋਨਾਂ ਰਾਹੀਂ ਪੁਲਾੜ ਤੋਂ ਵਾਇਸ ਕਾਲ ਕਰਨ ਦੀ ਸੁਵਿਧਾ ਦੇਵੇਗਾ।"- ਭਾਰਤ ਦੇ ਵਿਗਿਆਨ ਮੰਤਰੀ ਡਾ: ਜਤਿੰਦਰ ਸਿੰਘ
ਹਾਲਾਂਕਿ, ਨਾ ਤਾਂ ਵਿਗਿਆਨ ਮੰਤਰੀ ਅਤੇ ਨਾ ਹੀ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਸੈਟੇਲਾਈਟ ਆਪਰੇਟਰ ਕੌਣ ਹੋਵੇਗਾ ਪਰ ਮਾਹਿਰਾਂ ਦੇ ਅਨੁਸਾਰ, ਟੈਕਸਾਸ ਸਥਿਤ ਕੰਪਨੀ ਏਐਸਟੀ ਸਪੇਸਮੋਬਾਈਲ ਹੀ ਇੱਕ ਅਮਰੀਕੀ ਸੈਟੇਲਾਈਟ ਆਪਰੇਟਰ ਹੋ ਸਕਦੀ ਹੈ, ਜੋ ਸ਼੍ਰੀਹਰੀਕੋਟਾ ਤੋਂ ਕੰਮਿਊਨੀਕੇਸ਼ਨ ਸੈਟਾਲਾਈਟ ਲਾਂਚ ਕਰ ਸਕਦੀ ਹੈ।
ਅਮਰੀਕੀ ਕੰਪਨੀ ਦਾ ਦਾਅਵਾ