ਪੰਜਾਬ

punjab

ETV Bharat / technology

ਵਟਸਐਪ ਦੇ ਆਈਫੋਨ ਯੂਜ਼ਰਸ ਆਪਣੇ ਪਸੰਦੀਦਾ ਕਲਰ 'ਚ ਐਪ ਦਾ ਕਰ ਸਕਣਗੇ ਇਸਤੇਮਾਲ, ਇਸ ਫੀਚਰ 'ਤੇ ਚੱਲ ਰਿਹੈ ਕੰਮ - WhatsApp New Update

WhatsApp New Update: ਵਟਸਐਪ ਆਪਣੇ ਯੂਜ਼ਰਸ ਲਈ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਆਪਣੇ ਪਸੰਦੀਦਾ ਕਲਰ ਆਪਸ਼ਨ 'ਚ ਥੀਮ ਨੂੰ ਸੈੱਟ ਕਰਨ ਦਾ ਆਪਸ਼ਨ ਮਿਲੇਗਾ।

WhatsApp New Update
WhatsApp New Update (Getty Images)

By ETV Bharat Tech Team

Published : May 28, 2024, 3:54 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਕਈ ਤਰ੍ਹਾਂ ਦੇ ਬਦਲਾਅ ਆਪਣੇ ਇੰਟਰਫੇਸ ਅਤੇ ਥੀਮ 'ਚ ਕੀਤੇ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਆਈਫੋਨ ਯੂਜ਼ਰਸ ਨੂੰ ਗ੍ਰੀਨ ਕਲਰ 'ਤੇ ਅਧਾਰਿਤ ਥੀਮ ਦਿੱਤੀ ਸੀ, ਪਰ ਕਈ ਯੂਜ਼ਰਸ ਨੂੰ ਇਹ ਥੀਮ ਪਸੰਦ ਨਹੀਂ ਆਈ, ਜਿਸਦੇ ਚਲਦਿਆਂ ਹੁਣ ਕੰਪਨੀ ਵਟਸਐਪ ਥੀਮ ਨੂੰ ਆਪਣੇ ਪਸੰਦੀਦਾ ਕਲਰ 'ਚ ਸੈੱਟ ਕਰਨ ਦੇ ਆਪਸ਼ਨ 'ਤੇ ਕੰਮ ਕਰ ਰਹੀ ਹੈ।

ਵਟਸਐਪ ਦੇ ਥੀਮ ਨੂੰ ਲੈ ਕੇ ਬਦਲਾਅ:ਵਟਸਐਪ ਨੇ ਯੂਜ਼ਰਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਥੀਮ ਸੈੱਟ ਕਰਨ ਦਾ ਆਪਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਯੂਜ਼ਰਸ ਆਪਣੇ ਹਿਸਾਬ ਨਾਲ ਐਪ ਦਾ ਕਲਰ ਅਤੇ ਡਿਜ਼ਾਈਨ ਸੈੱਟ ਕਰ ਸਕਣਗੇ। ਫਿਲਹਾਲ, ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ।

5 ਤਰ੍ਹਾਂ ਦੇ ਮਿਲਣਗੇ ਕਲਰ ਕੰਬੀਨੇਸ਼ਨ: ਵਟਸਐਪ ਦੇ ਨਵੇਂ ਅਪਡੇਟ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਦੱਸਿਆ ਹੈ ਕਿ ਵਟਸਐਪ ਫਾਰ iOS ਬੀਟਾ ਵਰਜ਼ਨ 'ਚ ਚੈਟ ਥੀਮ ਅਤੇ Accent Color Customizations ਨਾਲ ਜੁੜੇ ਬਦਲਾਵ ਦੇ ਸੰਕੇਤ ਮਿਲੇ ਹਨ। ਆਉਣ ਵਾਲੇ ਦਿਨਾਂ 'ਚ ਯੂਜ਼ਰਸ ਨੂੰ ਇਹ ਫੀਚਰ ਮਿਲ ਸਕਦਾ ਹੈ। ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਸੀ। ਹੁਣ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਫੋਨ ਯੂਜ਼ਰਸ ਨੂੰ 5 ਕਲਰਾਂ 'ਚੋ ਚੋਣ ਕਰਨ ਦਾ ਆਪਸ਼ਨ ਮਿਲੇਗਾ। ਇਨ੍ਹਾਂ ਕਲਰਾਂ 'ਚ ਗ੍ਰੀਨ, ਵਾਈਟ, ਬਲੂ, ਪਿੰਕ ਅਤੇ ਪਰਪਲ ਕਲਰ ਸ਼ਾਮਲ ਹੈ। ਆਉਣ ਵਾਲੇ ਦਿਨਾਂ 'ਚ ਇਸ ਵਿੱਚ ਹੋਰ ਕਲਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ABOUT THE AUTHOR

...view details