ਹੈਦਰਾਬਾਦ:ਮੋਬਾਈਲ ਨਿਰਮਾਤਾ ਕੰਪਨੀ Realme ਅਗਲੇ ਮਹੀਨੇ ਭਾਰਤੀ ਬਾਜ਼ਾਰ 'ਚ Realme 14 Pro ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਲਗਾਤਾਰ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਲਾਂਚਿੰਗ ਡੇਟ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਨਵੀਂ Realme 14 Pro ਸੀਰੀਜ਼ ਦੀ ਸੇਲ ਡੇਟ ਨੂੰ ਲੈ ਕੇ ਆਨਲਾਈਨ ਜਾਣਕਾਰੀ ਲੀਕ ਹੋ ਗਈ ਹੈ।
ਜਾਣਕਾਰੀ ਮੁਤਾਬਕ, Realme 14 Pro ਸੀਰੀਜ਼ 'ਚ Realme 14 Pro ਅਤੇ Realme 14 Pro+ ਸਮਾਰਟਫੋਨ ਸ਼ਾਮਲ ਹੋਣਗੇ। ਟਿਪਸਟਰ ਪਾਰਸ ਗੁਗਲਾਨੀ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ 'ਚ ਇਸ ਸੀਰੀਜ਼ ਦੀ ਸੇਲ ਡੇਟ ਨੂੰ ਲੀਕ ਕੀਤਾ ਹੈ। ਇਸ ਪੋਸਟ ਦੇ ਅਨੁਸਾਰ, Realme 14 Pro ਸੀਰੀਜ਼ ਦੀ ਵਿਕਰੀ 13 ਜਨਵਰੀ ਤੋਂ ਸ਼ੁਰੂ ਹੋਵੇਗੀ।
ਇਸ ਪੋਸਟ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ਨੂੰ ਜਨਵਰੀ ਦੇ ਦੂਜੇ ਹਫਤੇ ਲਾਂਚ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਨੂੰ ਫਲਿੱਪਕਾਰਟ ਰਾਹੀ ਖਰੀਦਿਆ ਜਾ ਸਕੇਗਾ।