ਹੈਦਰਾਬਾਦ: Infinix ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Infinix Smart 8 Plus ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 7,000 ਰੁਪਏ ਤੋਂ ਘਟ ਰੱਖੀ ਗਈ ਹੈ। ਇਸਦੇ ਨਾਲ ਹੀ ਕੰਪਨੀ ਵੱਲੋ Infinix Smart 8 Plus ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਵੀ ਪੇਸ਼ ਕੀਤੇ ਜਾ ਰਹੇ ਹਨ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਵੀ ਮਿਲਦੇ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ Infinix Smart 8 Plus ਡਿਵਾਈਸ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਆਉਦੀ ਹੈ।
Infinix Smart 8 Plus ਸਮਾਰਟਫੋਨ ਹੋਇਆ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Smart 8 Plus ਦੇ ਫੀਚਰਸ
Infinix Smart 8 Plus Launch: Infinix ਨੇ ਆਪਣੇ ਗ੍ਰਾਹਕਾਂ ਲਈ Infinix Smart 8 Plus ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।
Published : Mar 1, 2024, 1:38 PM IST
Infinix Smart 8 Plus ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.6 ਇੰਚ ਦੀ HD+LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਮੀਡੀਆਟੇਕ Helio G36 ਚਿਪਸੈੱਟ ਮਿਲਦੀ ਹੈ। ਇਸ ਡਿਵਾਈਸ 'ਚ ਐਪਲ ਆਈਫੋਨ ਦੇ ਡਾਇਨਾਮਿਕ ਆਈਲੈਂਡ ਤੋਂ ਪ੍ਰੇਰਿਤ ਫੀਚਰ ਮੈਜਿਕ ਰਿੰਗ ਨਾਮ ਤੋਂ ਮਿਲਦਾ ਹੈ, ਜੋ ਸਕ੍ਰੀਨ ਦੇ ਇੱਕ ਹਿੱਸੇ 'ਚ ਜ਼ਰੂਰੀ ਨੋਟੀਫਿਕੇਸ਼ਨ ਅਤੇ ਚਾਰਜਿੰਗ ਸਟੇਟਸ ਦਿਖਾਉਦਾ ਹੈ। Infinix Smart 8 Plus ਸਮਾਰਟਫੋਨ 'ਚ 4GB+8GB ਰੈਮ ਅਤੇ 128GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਸਮਾਰਟਫੋਨ 'ਚ 50MP ਦੋਹਰਾ ਕੈਮਰਾ ਅਤੇ 8MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Infinix Smart 8 Plus ਸਮਾਰਟਫੋਨ ਦੀ ਕੀਮਤ: Infinix Smart 8 Plus ਨੂੰ ਤੁਸੀਂ ਬੈਂਕ ਆਫ਼ਰਸ ਦੇ ਨਾਲ ਸਿਰਫ਼ 6,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਸੇਲ 9 ਮਾਰਚ ਤੋਂ ਫਲਿੱਪਕਾਰਟ 'ਤੇ ਸ਼ੁਰੂ ਹੋ ਜਾਵੇਗੀ। Infinix Smart 8 Plus ਸਮਾਰਟਫੋਨ ਨੂੰ ਗਲੈਕਸੀ ਵਾਈਟ, ਟਿੰਬਰ ਬਲੈਕ ਅਤੇ ਗੋਲਡ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।