ਹੈਦਰਾਬਾਦ: ਚੀਨੀ ਕੰਪਨੀ Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40 Pro 5G ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸਦੀ ਅਰਲੀ ਬਰਡ ਵੀ ਅੱਜ ਹੀ ਹੋਵੇਗੀ। ਤੁਸੀਂ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ Infinix Note 40 Pro 5G ਸੀਰੀਜ਼ ਨੂੰ ਖਾਸ ਆਫ਼ਰਸ ਦੇ ਨਾਲ ਖਰੀਦ ਸਕੋਗੇ। ਇਸ ਸੀਰੀਜ਼ 'ਚ Infinix Note 40 Pro ਪਲੱਸ ਅਤੇ Infinix Note 40 Pro 5G ਸਮਾਰਟਫੋਨ ਸ਼ਾਮਲ ਹੋਣਗੇ।
Infinix Note 40 Pro 5G ਦੀ ਅਰਲੀ ਬਰਡ ਸੇਲ: ਅੱਜ ਦੁਪਹਿਰ 12 ਵਜੇ Infinix Note 40 Pro 5G ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਅਰਲੀ ਬਰਡ ਸੇਲ ਵੀ ਅੱਜ ਹੋਵੇਗੀ। ਸੇਲ 'ਚ ਤੁਸੀਂ ਚੁਣੇ ਹੋਏ ਬੈਂਕ ਕਾਰਡਸ ਦੇ ਨਾਲ ਇਸ ਫੋਨ 'ਤੇ ਡਿਸਕਾਊਂਟ ਪਾ ਸਕਦੇ ਹੋ। ਇਸਦੇ ਨਾਲ ਹੀ, 4999 ਰੁਪਏ ਦੇ ਗਿਫ਼ਟਸ ਵੀ ਫੋਨ ਖਰੀਦਣ ਵਾਲੇ ਗ੍ਰਾਹਕਾਂ ਨੂੰ ਫ੍ਰੀ 'ਚ ਦਿੱਤੇ ਜਾਣਗੇ।
ਅਰਲੀ ਵਰਡ ਸੇਲ 'ਚ ਮਿਲਣਗੇ ਫ੍ਰੀ ਗਿਫ਼ਟਸ: ਅਰਲੀ ਵਰਡ ਸੇਲ 'ਚ ਫੋਨ ਖਰੀਦਣ 'ਤੇ ਗ੍ਰਾਹਕਾਂ ਨੂੰ 4,999 ਰੁਪਏ ਦੀ MagKit ਡਿਵਾਈਸ ਫ੍ਰੀ ਮਿਲੇਗੀ। ਇਸ 'ਚ ਪ੍ਰੀਮੀਅਮ ਡਿਜ਼ਾਈਨ ਅਤੇ ਮੈਗਨੈਟਿਕ ਚਾਰਜਿੰਗ ਸਪੋਰਟ ਦੇ ਨਾਲ 1000 ਰੁਪਏ ਦਾ ਮੈਗਕੇਸ ਕਵਰ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ, 3,999 ਰੁਪਏ ਦਾ 3020mAh ਦਾ MagPower ਵਾਈਰਲੈਂਸ ਚਾਰਜ ਵੀ ਫ੍ਰੀ 'ਚ ਦਿੱਤਾ ਜਾਵੇਗਾ।
Infinix Note 40 Pro 5G ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Infinix Note 40 ਪ੍ਰੋ ਅਤੇ Infinix Note 40 ਪ੍ਰੋ ਪਲੱਸ 'ਚ 6.78 ਇੰਚ ਦੀ AMOLED ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimension 7020 ਚਿਪਸੈੱਟ ਮਿਲ ਸਕਦੀ ਹੈ। ਇਸ ਸੀਰੀਜ਼ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਸੀਰੀਜ਼ 'ਚ OIS ਅਤੇ ਇੱਕ LED ਫਲੈਸ਼ ਦੇ ਨਾਲ 108MP ਦਾ ਪ੍ਰਾਈਮਰੀ ਕੈਮਰਾ, 2MP ਦਾ ਮੈਕਰੋ ਸੈਂਸਰ ਅਤੇ 2MP ਦਾ ਡੈਪਥ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲੇਗਾ। Infinix Note 40 ਪ੍ਰੋ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Infinix Note 40 ਪ੍ਰੋ ਪਲੱਸ 'ਚ 4,600mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 20ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ।