ਪੰਜਾਬ

punjab

ETV Bharat / technology

ਭਾਰਤੀ ਯੂਜ਼ਰਸ ਹੁਣ UAE 'ਚ ਵੀ ਕਰ ਸਕਣਗੇ PhonePe ਐਪ ਦਾ ਇਸਤੇਮਾਲ, ਭੁਗਤਾਨ ਕਰਨਾ ਹੋਵੇਗਾ ਆਸਾਨ - PhonePe In UAE

PhonePe In UAE: ਆਨਲਾਈਨ ਪਲੇਟਫਾਰਮ PhonePe ਨੇ UAE 'ਚ ਭਾਰਤੀ ਗ੍ਰਾਹਕਾਂ ਨੂੰ ਹੁਣ ਭੁਗਤਾਨ ਕਰਨ ਦਾ ਆਸਾਨ ਆਪਸ਼ਨ ਦੇ ਦਿੱਤਾ ਹੈ। ਇਸ ਲਈ ਕੰਪਨੀ ਨੇ NeoPay ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ।

PhonePe In UAE
PhonePe In UAE

By ETV Bharat Tech Team

Published : Mar 29, 2024, 11:33 AM IST

ਹੈਦਰਾਬਾਦ:UAE 'ਚ ਰਹਿਣ ਵਾਲੇ ਯੂਜ਼ਰਸ ਲਈ ਇੱਕ ਖਬਰ ਸਾਹਮਣੇ ਆਈ ਹੈ। ਹੁਣ UPI ਰਾਹੀ ਭੁਗਤਾਨ ਕਰਨਾ ਆਸਾਨ ਹੋਵੇਗਾ ਅਤੇ ਇਸਦਾ ਵਿਸਤਾਰ ਭਾਰਤ ਤੋਂ ਇਲਾਵਾ ਹੋਰਨਾਂ ਦੇਸ਼ਾਂ 'ਚ ਵੀ ਹੋ ਰਿਹਾ ਹੈ। PhonePe ਨੇ ਹੁਣ UAE 'ਚ ਭਾਰਤੀ ਗ੍ਰਾਹਕਾਂ ਨੂੰ ਆਸਾਨ ਭੁਗਤਾਨ ਕਰਨ ਦਾ ਆਪਸ਼ਨ ਦੇਣ ਲਈ NeoPay ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ ਅਤੇ ਹੁਣ ਤੁਸੀਂ UAE 'ਚ PhonePay ਨਾਲ ਭੁਗਤਾਨ ਕਰ ਸਕੋਗੇ। PhonePe ਨੇ ਐਲਾਨ ਕੀਤਾ ਹੈ ਕਿ UAE 'ਚ ਸਫ਼ਰ ਕਰਨ ਵਾਲੇ ਯੂਜ਼ਰਸ ਨੂੰ ਹੁਣ UPI ਭੁਗਤਾਨ ਦਾ ਆਪਸ਼ਨ ਦਿੱਤਾ ਜਾਵੇਗਾ। ਯੂਜ਼ਰਸ ਦੇ ਅਕਾਊਂਟ ਤੋਂ ਪੈਸੇ ਭਾਰਤੀ ਰੁਪਏ 'ਚ ਡੈਬਿਟ ਹੋਣਗੇ। ਗ੍ਰਾਹਕ QR ਸਕੈਨ ਕਰਕੇ ਆਸਾਨੀ ਨਾਲ ਭੁਗਤਾਨ ਕਰਨ ਦੇ ਯੋਗ ਹੋਣਗੇ।

UAE 'ਚ ਕਰ ਸਕੋਗੇ PhonePe ਦਾ ਇਸਤੇਮਾਲ: PhonePe ਨੇ NeoPay ਦੇ ਨਾਲ ਮਿਲ ਕੇ UAE 'ਚ ਯੂਜ਼ਰਸ ਲਈ ਭੁਗਤਾਨ ਕਰਨ ਦਾ ਤਰੀਕਾ ਆਸਾਨ ਬਣਾਇਆ ਹੈ। ਭੁਗਤਾਨ ਕਰਨ ਲਈ ਯੂਜ਼ਰਸ ਨੂੰ NeoPay ਟਰਮੀਨਲ ਦੇ QR ਕੋਡ 'ਤੇ PhonePe ਐਪ 'ਚ ਜਾ ਕੇ ਸਕੈਨ ਕਰਨਾ ਹੋਵੇਗਾ ਅਤੇ ਫਿਰ ਭੁਗਤਾਨ ਹੋ ਜਾਵੇਗਾ। ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਭਾਰਤੀ ਰੁਪਇਆ 'ਚ ਪੈਸੇ ਕੱਟੇ ਜਾਣਗੇ ਅਤੇ ਉਨ੍ਹਾਂ ਦੀ ਐਕਸਚੇਜ਼ ਕੀਮਤ ਦੇ ਹਿਸਾਬ ਨਾਲ ਭੁਗਤਾਨ ਹੋ ਜਾਵੇਗਾ।

PhonePe ਦਾ ਇਸਤੇਮਾਲ ਕਰਨ ਲਈ ਕਰੋ ਇਹ ਕੰਮ: UAE 'ਚ ਰਹਿਣ ਵਾਲੇ ਭਾਰਤੀਆਂ ਨੂੰ ਇਸ ਪਾਰਟਨਰਸ਼ਿੱਪ ਦਾ ਫਾਇਦਾ ਮਿਲੇਗਾ। ਉਨ੍ਹਾਂ ਨੂੰ PhonePe 'ਚ UAE ਦੇ ਮੋਬਾਈਲ ਨੰਬਰ ਦੀ ਮਦਦ ਨਾਲ ਸਾਈਨ ਇੰਨ ਕਰਨਾ ਹੋਵੇਗਾ ਅਤੇ ਆਪਣੇ NRE ਬੈਂਕ ਆਕਾਊਂਟ ਨੂੰ ਇਸ ਨਾਲ ਲਿੰਕ ਕਰਨਾ ਹੋਵੇਗਾ। UPI ਦਾ ਵਿਸਤਾਰ ਕਈ ਦੇਸ਼ਾਂ 'ਚ ਕਰਨ ਲਈ NPCI ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆ ਹਨ। NPCI ਨੇ ਕਈ ਗਲੋਬਲ ਪਾਰਟਨਰ ਬਾਡੀਜ਼ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਇਸ ਕਰਕੇ ਹੁਣ UAE ਵਿੱਚ ਆਸਾਨੀ ਨਾਲ ਭੁਗਤਾਨ ਕਰਨਾ ਸੰਭਵ ਹੋ ਪਾਇਆ ਹੈ।

ABOUT THE AUTHOR

...view details