ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਸਟੇਟਸ ਅਪਡੇਟ 'ਚ ਗਰੇਡੀਐਂਟ ਫਿਲਟਰ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। WABetaInfo ਅਨੁਸਾਰ, ਕੰਪਨੀ ਨੇ ਕੁਝ ਦਿਨ ਪਹਿਲਾ ਹੀ ਨਵੇਂ ਅਪਡੇਟ ਨੂੰ ਜਾਰੀ ਕੀਤਾ ਹੈ। ਇਸ 'ਚ ਸਟੇਟਸ ਅਪਡੇਟ ਦੇ ਸਮੇਂ ਗਰੇਡੀਐਂਟ ਫਿਲਟਰ ਆਪਣੇ ਆਪ ਬੈਂਕਗ੍ਰਾਊਡ 'ਚ ਜੁੜ ਜਾਵੇਗਾ।
WABetaInfo ਨੇ ਸ਼ੇਅਰ ਕੀਤੀ ਪੋਸਟ: WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ X 'ਤੇ ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਪੋਸਟ ਕੀਤਾ ਹੈ, ਜਿਸ ਰਾਹੀ ਤੁਸੀਂ ਇਸ ਫੀਚਰ ਨੂੰ ਦੇਖ ਸਕਦੇ ਹੋ। ਪੋਸਟ ਅਨੁਸਾਰ, ਹੁਣ ਯੂਜ਼ਰਸ ਜਦੋ ਵੀ ਕੋਈ ਫੋਟੋ ਜਾਂ ਵੀਡੀਓ ਨੂੰ ਸਟੇਟਸ 'ਚ ਅਪਡੇਟ ਕਰਨਗੇ, ਤਾਂ ਬੈਂਕਗ੍ਰਾਊਡ 'ਚ ਗਰੇਡੀਐਂਟ ਫਿਲਟਰ ਆਪਣੇ ਆਪ ਐਡ ਹੋ ਜਾਵੇਗਾ, ਜਿਸ ਕਰਕੇ ਹੁਣ ਸਟੇਟਸ ਹੋਰ ਵੀ ਜ਼ਿਆਦਾ ਆਕਰਸ਼ਕ ਬਣ ਜਾਵੇਗਾ।