ਹੈਦਰਾਬਾਦ: ਗੂਗਲ ਨੇ Made by Google ਇਵੈਂਟ ਦਾ ਅਧਿਕਾਰਿਤ ਤੌਰ 'ਤੇ ਐਲਾਨ ਕਰ ਦਿੱਤਾ ਹੈ। ਗੂਗਲ ਦਾ ਇਹ ਇਵੈਂਟ ਹਰ ਸਾਲ ਅਕਤੂਬਰ ਮਹੀਨੇ 'ਚ ਹੁੰਦਾ ਹੈ, ਪਰ ਇਸ ਸਾਲ ਅਜਿਹਾ ਨਹੀਂ ਹੈ। ਇਸ ਸਾਲ Made by Google ਇਵੈਂਟ ਅਗਸਤ ਮਹੀਨੇ 'ਚ ਹੋ ਰਿਹਾ ਹੈ। ਦੱਸ ਦਈਏ ਕਿ ਇਸ ਸਾਲ ਕੰਪਨੀ ਨੇ ਇਸ ਇਵੈਂਟ ਬਾਰੇ ਦੋ ਮਹੀਨੇ ਪਹਿਲਾ ਹੀ ਜਾਣਕਾਰੀ ਦੇ ਦਿੱਤੀ ਹੈ। ਇਸ ਇਵੈਂਟ ਦੌਰਾਨ ਕਈ ਡਿਵਾਈਸਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਸ ਸਾਲ ਗੂਗਲ ਨੇ ਆਪਣੇ ਗ੍ਰਾਹਕਾਂ ਨੂੰ ਤੌਹਫ਼ਾ ਦਿੱਤਾ ਹੈ। ਕੰਪਨੀ ਆਪਣੇ ਗ੍ਰਾਹਕਾਂ ਲਈ ਨਵਾਂ ਪਿਕਸਲ ਫੋਨ ਲਿਆਉਣ ਦੀ ਤਿਆਰੀ ਵਿੱਚ ਹੈ।
Made by Google ਇਵੈਂਟ ਦੀ ਤਰੀਕ: ਗੂਗਲ ਨੇ Made by Google ਇਵੈਂਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਇਵੈਂਟ 13 ਅਗਸਤ ਨੂੰ ਹੋ ਰਿਹਾ ਹੈ। ਇਸ ਇਵੈਂਟ ਦੇ ਨਾਲ ਕੰਪਨੀ ਪਿਕਸਲ ਹਾਰਡਵੇਅਰ ਨੂੰ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਇਸ ਇਵੈਂਟ ਬਾਰੇ X 'ਤੇ ਪੋਸਟ ਸ਼ੇਅਰ ਕਰਕੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਇਵੈਂਟ ਕੈਲੀਫੋਰਨੀਆ ਵਿੱਚ ਗੂਗਲ ਦੇ ਮਾਊਂਟੇਨ ਵਿਊ ਹੈੱਡਕੁਆਰਟਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।