ਪੰਜਾਬ

punjab

ETV Bharat / technology

Google Pixel 9 ਸੀਰੀਜ਼ ਲਾਂਚ, ਸ਼ਾਨਦਾਰ ਕੈਮਰਾ ਅਤੇ ਸਟੋਰੇਜ ਆਪਸ਼ਨਾਂ ਦੇ ਨਾਲ ਲੈਸ ਹੈ ਇਹ ਫੋਨ - Google Pixel 9 Launch - GOOGLE PIXEL 9 LAUNCH

Google Pixel 9 Launch: ਗੂਗਲ ਨੇ ਆਪਣੇ Made By Google 2024 ਇਵੈਂਟ 'ਚ Google Pixel 9 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ Google Pixel 9, Google Pixel 9 Pro, Google Pixel 9 Pro XL ਅਤੇ Google Pixel 9 Pro Fold ਸਮਾਰਟਫੋਨ ਪੇਸ਼ ਕੀਤੇ ਹਨ।

Google Pixel 9 Launch
Google Pixel 9 Launch (Twitter)

By ETV Bharat Punjabi Team

Published : Aug 14, 2024, 3:13 PM IST

ਹੈਦਰਾਬਾਦ: ਗੂਗਲ ਨੇ ਆਪਣੇ ਗ੍ਰਾਹਕਾਂ ਲਈ Google Pixel 9 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਨੂੰ Made By Google ਇਵੈਂਟ ਦੌਰਾਨ ਪੇਸ਼ ਕੀਤਾ ਗਿਆ ਹੈ। Google Pixel 9 ਸੀਰੀਜ਼ 'ਚ 4 ਸਮਾਰਟਫੋਨ ਲਿਆਂਦੇ ਗਏ ਹਨ। ਇਸ ਸੀਰੀਜ਼ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ।

Google Pixel 9 ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.9 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1080x2424 ਪਿਕਸਲ Resolution ਅਤੇ 2700nits ਪੀਕ ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ Gorilla Glass Victus 2 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਸੀਰੀਜ਼ 'ਚ Tensor G4 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ 'ਚ 4,700mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ, 48MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 10.5MP ਦਾ ਸੈਲਫ਼ੀ ਕੈਮਰਾ ਮਿਲਦਾ ਹੈ।

Google Pixel 9 ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Google Pixel 9 ਸੀਰੀਜ਼ ਨੂੰ ਭਾਰਤ 'ਚ 79,999 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ ਨੂੰ Peony, Porcelain, Obsidian ਅਤੇ Wintergreen ਕਲਰ ਆਪਸ਼ਨਾਂ ਦੇ ਨਾਲ ਖਰੀਦਿਆਂ ਜਾ ਸਕੇਗਾ। ਤੁਸੀਂ ਫਲਿੱਪਕਾਰਟ ਅਤੇ ਕ੍ਰੋਮਾ ਸਟੋਰ ਤੋਂ 22 ਅਗਸਤ ਨੂੰ Google Pixel 9 ਸੀਰੀਜ਼ ਖਰੀਦ ਸਕੋਗੇ।

ABOUT THE AUTHOR

...view details