ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਪਰ ਹੁਣ ਇਨ੍ਹਾਂ ਯੂਜ਼ਰਸ ਲਈ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਫਿਸ਼ਿੰਗ ਸਕੈਮ ਚੱਲ ਰਿਹਾ ਹੈ। ਸਕੈਮਰਸ ਫ੍ਰੀ ਆਈਟਮ, ਗਿਫ਼ਟ ਜਾਂ ਫਿਰ ਅਕਾਊਂਟ ਵੈਰੀਫਿਕੇਸ਼ਨ ਦੇ ਨਾਮ 'ਤੇ ਲਿੰਕ ਕਲਿੱਕ ਕਰਨ ਦਾ ਲਾਲਚ ਦੇ ਕੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਕਰਕੇ ਸਕੈਮਰ ਲੋਕਾਂ ਦੀ ਪਰਸਨਲ ਜਾਣਕਾਰੀ ਚੋਰੀ ਕਰ ਲੈਂਦੇ ਹਨ।
ਧੋਖਾਧੜੀ ਤੋਂ ਬਚਣ ਲਈ ਇਹ ਗਲਤੀਆਂ ਨਾ ਕਰੋ
- ਅਜਿਹੇ ਲਿੰਕ 'ਤੇ ਨਾ ਕਰੋ ਕਲਿੱਕ:ਇੰਸਟਾਗ੍ਰਾਮ 'ਤੇ ਸਕੈਮਰਸ ਫ੍ਰੀ ਆਈਟਮ, ਗਿਫ਼ਟ ਜਾਂ ਫਿਰ ਅਕਾਊਂਟ ਵੈਰੀਫਿਕੇਸ਼ ਦੇ ਨਾਮ 'ਤੇ ਲਿੰਕ 'ਤੇ ਕਲਿੱਕ ਕਰਨ ਦਾ ਲਾਲਚ ਦਿੰਦੇ ਹਨ। ਇਸ ਤੋਂ ਬਾਅਦ ਯੂਜ਼ਰਸ ਉਸ ਲਿੰਕ ਨੂੰ ਕਲਿੱਕ ਕਰਦਾ ਹੈ ਅਤੇ ਫੋਨ ਦੀ ਸਾਰੀ ਜਾਣਕਾਰੀ ਸਕੈਮਰ ਦੇ ਕੋਲ ਚੱਲ ਜਾਂਦੀ ਹੈ। ਅਜਿਹੇ 'ਚ ਇਨ੍ਹਾਂ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚੋ। ਇਹ ਤੁਹਾਡੀ ਔਨਲਾਈਨ ਐਕਟੀਵਿਟੀ ਨੂੰ ਵੀ ਟ੍ਰੈਕ ਕਰ ਸਕਦੇ ਹਨ।
- ਪ੍ਰੋਫਾਈਲ ਚੈੱਕ ਕਰੋ:ਜੇਕਰ ਤੁਹਾਨੂੰ ਅਣਜਾਣ ਪ੍ਰੋਫਾਈਲ ਤੋਂ ਕੋਈ ਮੈਸੇਜ ਆਉਦਾ ਹੈ, ਤਾਂ ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ। ਪਹਿਲਾ ਉਸ ਵਿਅਕਤੀ ਦੀ ਪ੍ਰੋਫਾਈਲ ਚੈੱਕ ਕਰੋ। ਦੇਖੋ ਕਿ ਉਹ ਅਕਾਊਂਟ ਵੈਰੀਫਾਈਡ ਹੈ ਜਾਂ ਨਹੀਂ। ਜੇਕਰ ਤੁਹਾਨੂੰ ਸ਼ੱਕ ਹੁੰਦਾ ਹੈ ਤਾਂ ਮੈਸੇਜ ਦਾ ਜਵਾਬ ਦੇਣ ਤੋਂ ਬਚੋ ਅਤੇ ਅਕਾਊਂਟ ਨੂੰ ਰਿਪੋਰਟ ਜਾਂ ਬਲੌਕ ਕਰ ਦਿਓ।
- ਪਰਸਨਲ ਜਾਣਕਾਰੀ ਸ਼ੇਅਰ ਨਾ ਕਰੋ: ਕਿਸੇ ਵੀ ਵਿਅਕਤੀ ਨਾਲ ਆਪਣੀ ਪਰਸਨਲ ਜਾਣਕਾਰੀ ਜਿਵੇਂ ਕਿ ਪਾਸਵਰਡ, ਕ੍ਰੇਡਿਟ ਕਾਰਡ ਦੀ ਜਾਣਕਾਰੀ ਆਦਿ ਸ਼ੇਅਰ ਨਾ ਕਰੋ। ਤੁਹਾਡੇ ਵੱਲੋ ਕੀਤੀ ਇਸ ਗਲਤੀ ਕਾਰਨ ਤੁਹਾਡਾ ਬੈਕ ਅਕਾਊਂਟ ਖਾਲੀ ਹੋ ਸਕਦਾ ਹੈ।
- OTP ਸ਼ੇਅਰ ਨਾ ਕਰੋ: ਇੰਸਟਾਗ੍ਰਾਮ 'ਤੇ ਕਿਸੇ ਵੀ ਤਰ੍ਹਾਂ ਦਾ ਵੈਰੀਫਿਕੇਸ਼ਨ ਨਹੀਂ ਹੁੰਦਾ ਹੈ। ਇਸ ਲਈ ਅਣਜਾਣ ਵਿਅਕਤੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ OTP ਸ਼ੇਅਰ ਨਾ ਕਰੋ।