ਹੈਦਰਾਬਾਦ: ਫਲਿੱਪਕਾਰਟ ਦਾ ਇਸਤੇਮਾਲ ਕਈ ਗ੍ਰਾਹਕ ਔਨਲਾਈਨ ਸ਼ਾਪਿੰਗ ਕਰਨ ਲਈ ਕਰਦੇ ਹਨ। ਹੁਣ ਇਸ ਐਪ ਰਾਹੀ ਤੁਸੀਂ ਬਸ ਦੀਆਂ ਟਿਕਟਾਂ ਵੀ ਬੁੱਕ ਕਰ ਸਕੋਗੇ। ਫਲਿੱਪਕਾਰਟ ਨੇ ਆਪਣੇ ਐਪ 'ਤੇ ਬਸ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਬਸ ਬੁੱਕਿੰਗ ਸੁਵਿਧਾ ਸ਼ੁਰੂ ਕਰਨ ਲਈ ਕਈ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪ੍ਰਾਈਵੇਟ ਐਗਰੀਗੇਟਰ ਦੇ ਨਾਲ ਸਾਂਝੇਦਾਰੀ ਕੀਤੀ ਹੈ। ਬਸ ਟਿਕਟ ਤੋਂ ਇਲਾਵਾ, ਫਲਿੱਪਕਾਰਟ ਫਲਾਈਟ ਅਤੇ ਹੋਟਲ ਬੁੱਕਿੰਗ ਦੀ ਸੁਵਿਧਾ ਵੀ ਦਿੰਦਾ ਹੈ। ਇਹ ਦੋਨੋ ਸੁਵਿਧਾਵਾਂ ਪਹਿਲਾ ਤੋਂ ਹੀ ਉਪਲਬਧ ਹਨ। ਹੁਣ ਕੰਪਨੀ ਨੇ ਬਸਾਂ ਦੀ ਟਿਕਟ ਬੁੱਕ ਕਰਨ ਦੀ ਸੁਵਿਧਾ ਵੀ ਯੂਜ਼ਰਸ ਨੂੰ ਦੇ ਦਿੱਤੀ ਹੈ।
ਇਸ ਤਰ੍ਹਾਂ ਕਰੋ ਫਲਿੱਪਕਾਰਟ ਤੋਂ ਬਸ ਬੁੱਕ: ਐਪ ਦੇ ਟ੍ਰੈਵਲ ਸੈਕਸ਼ਨ 'ਤੇ ਜਾ ਕੇ ਫਲਿੱਪਕਾਰਟ ਤੋਂ ਬਸ ਬੁੱਕਿੰਗ ਕੀਤੀ ਜਾ ਸਕਦੀ ਹੈ। ਇਹ ਸੁਵਿਧਾ ਐਪ ਦੇ ਐਂਡਰਾਈਡ ਅਤੇ ਆਈਫੋਨ ਦੋਨੋ ਵਰਜ਼ਨ ਲਈ ਉਪਲਬਧ ਹੈ।
ਬਸ ਬੁੱਕ ਕਰਨ 'ਤੇ ਕੋਈ ਵਾਧੂ ਚਾਰਜ਼ ਨਹੀਂ ਲਿਆ ਜਾਵੇਗਾ:ਫਲਿੱਪਕਾਰਟ ਐਪ ਦੇ ਰਾਹੀ ਬਸ ਬੁੱਕਿੰਗ ਕਰਨ 'ਤੇ ਤੁਹਾਨੂੰ ਕਈ ਆਫ਼ਰਸ ਮਿਲ ਸਕਦੇ ਹਨ, ਜਿਸਦੇ ਰਾਹੀ ਤੁਸੀਂ ਸਸਤੇ 'ਚ ਬੁੱਕਿੰਗ ਕਰ ਸਕੋਗੇ। ਬਸ ਬੁੱਕ ਕਰਦੇ ਸਮੇਂ ਤੁਹਾਡੇ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਇਸਦੇ ਨਾਲ ਹੀ, ਟਿਕਟ ਕੈਂਸਿਲ ਕਰਨ 'ਤੇ ਆਸਾਨੀ ਨਾਲ ਰਿਫੰਡ ਵੀ ਪਾ ਸਕਦੇ ਹੋ। ਇਸ ਤੋਂ ਇਲਾਵਾ, 50 ਰੁਪਏ ਤੱਕ ਦੀ ਛੋਟ ਅਤੇ 24x7 ਵਾਈਸ ਹੈਲਪਲਾਈਨ ਸੁਵਿਧਾ ਵੀ ਤੁਹਾਨੂੰ ਮਿਲ ਸਕਦੀ ਹੈ।
ਫਲਿੱਪਕਾਰਟ ਰਾਹੀ ਬਸ ਬੁੱਕ ਕਰਦੇ ਸਮੇਂ ਮਿਲਣਗੇ ਆਫ਼ਰਸ:ਫਲਿੱਪਕਾਰਟ ਰਾਹੀ ਬਸ ਬੁੱਕ ਕਰਦੇ ਸਮੇਂ ਤੁਹਾਨੂੰ ਕਈ ਆਫ਼ਰਸ ਮਿਲਣਗੇ। ਲਾਂਚ ਆਫ਼ਰ ਦੇ ਤਹਿਤ ਫਲਿੱਪਕਾਰਟ ਗ੍ਰਾਹਕਾਂ ਨੂੰ 15 ਅਪ੍ਰੈਲ ਦੇ ਦਿਨ ਕੀਤੀ ਗਈ ਬਸ ਬੁੱਕਿੰਗ ਲਈ Supercoins 'ਤੇ 5 ਫੀਸਦੀ ਛੋਟ ਦੇ ਨਾਲ-ਨਾਲ 15 ਫੀਸਦੀ ਛੋਟ ਵੀ ਦਿੱਤੀ ਜਾ ਰਹੀ ਹੈ। ਫਲਿੱਪਕਾਰਟ 'ਤੇ ਲੱਕੀ ਡਰਾਅ ਪ੍ਰਤੀਯੋਗਤਾ ਵੀ ਚੱਲ ਰਹੀ ਹੈ, ਜਿਸ ਰਾਹੀ ਗ੍ਰਾਹਕ 1 ਰੁਪਏ 'ਚ ਬਸ ਟਿਕਟ ਨੂੰ ਬੁੱਕ ਕਰ ਸਕਦੇ ਹਨ। ਜੇਕਰ ਤੁਸੀਂ ਵਾਰਾਣਸੀ, ਅਯੁੱਧਿਆ, ਹਰਿਦੁਆਰ ਅਤੇ ਤਿਰੂਪਤੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਜਿਹੇ ਲੋਕਾਂ ਨੂੰ ਕੰਪਨੀ 25 ਫੀਸਦੀ ਡਿਸਕਾਊਂਟ ਦੇ ਰਹੀ ਹੈ।