ਹੈਦਰਾਬਾਦ: ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨੇ ਸਟਾਰਲਿੰਕ ਮਿੰਨੀ ਨੂੰ ਲਾਂਚ ਕਰ ਦਿੱਤਾ ਹੈ। ਸਟਾਰਲਿੰਕ ਮਿੰਨੀ ਇੱਕ ਸੈਟੇਲਾਈਟ ਇੰਟਰਨੈੱਟ ਐਂਟੀਨਾ ਹੈ, ਜਿਸਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਸਟਾਰਲਿੰਕ ਮਿੰਨੀ ਸਾਈਜ਼ 'ਚ ਛੋਟਾ ਹੈ। ਇਸਨੂੰ ਤੁਸੀਂ ਕਿਸੇ ਵੀ ਜਗ੍ਹਾਂ ਨਾਲ ਲੈ ਕੇ ਜਾ ਸਕਦੇ ਹੋ ਅਤੇ ਸੂਪਰਫਾਸਟ ਇੰਟਰਨੈੱਟ ਦਾ ਇਸਤੇਮਾਲ ਕਰ ਸਕਦੇ ਹੋ।
ਐਲੋਨ ਮਸਕ ਨੇ ਲਾਂਚ ਕੀਤਾ Starlink Mini, ਸੂਪਰਫਾਸਟ ਇੰਟਰਨੈੱਟ ਦੀ ਮਿਲੇਗੀ ਸੁਵਿਧਾ, ਜਾਣੋ ਕੀਮਤ - Starlink Mini
Starlink Mini: ਐਲੋਨ ਮਸਕ ਨੇ ਆਪਣੇ ਗ੍ਰਾਹਕਾਂ ਲਈ ਸਟਾਰਲਿੰਕ ਮਿੰਨੀ ਨੂੰ ਲਾਂਚ ਕੀਤਾ ਹੈ। ਸਪੇਸਐਕਸ ਦਾ ਸਟਾਰਲਿੰਕ ਮਿੰਨੀ ਛੋਟਾ ਹੈ ਅਤੇ ਇਸਨੂੰ ਤੁਸੀਂ ਕਿਸੇ ਵੀ ਜਗ੍ਹਾਂ ਲੈ ਕੇ ਜਾ ਸਕਦੇ ਹੋ। ਇਸ ਸੁਵਿਧਾ ਦੇ ਆਉਣ ਤੋਂ ਬਾਅਦ ਤੁਹਾਨੂੰ ਮੋਬਾਈਲ ਨੈੱਟਵਰਕ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੋਵੇਗੀ।
Published : Jun 24, 2024, 1:23 PM IST
ਸਟਾਰਲਿੰਕ ਮਿੰਨੀ ਦੇ ਆਉਣ ਤੋਂ ਬਾਅਦ ਤੁਹਾਨੂੰ ਮੋਬਾਈਲ ਨੈੱਟਵਰਕ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੋਵੇਗੀ। ਇਸਦੀ ਮਦਦ ਨਾਲ ਤੁਸੀਂ ਆਪਣੇ ਡਿਵਾਈਸ ਨੂੰ ਹਾਈਸਪੀਡ ਇੰਟਰਨੈੱਟ ਨਾਲ ਕੰਨੈਕਟ ਕਰ ਸਕਦੇ ਹੋ। ਸਟਾਰਲਿੰਕ ਮਿੰਨੀ ਨੂੰ ਲੈ ਕੇ ਸਪੇਸਐਕਸ ਦੇ ਸਟਾਰਲਿੰਕ ਇੰਜੀਨੀਅਰਿੰਗ ਦੇ ਵੀਪੀ ਮਾਈਕਲ ਨਿਕੋਲ ਨੇ X 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ, "ਵਾਈਫਾਈ ਏਕੀਕ੍ਰਿਤ ਦੇ ਨਾਲ ਜਲਦ ਹੀ ਸਟਾਰਲਿੰਕ ਮਿੰਨੀ ਦਾ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗਾ।" ਇਸਦੇ ਨਾਲ ਹੀ, ਐਲੋਨ ਮਸਕ ਨੇ ਵੀ X 'ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ," ਜੇਕਰ ਤੁਹਾਡਾ ਮੌਜ਼ੂਦਾ ਕੰਨੈਕਸ਼ਨ ਡਾਊਨ ਹੋ ਜਾਂਦਾ ਹੈ, ਤਾਂ ਸਟਾਰਲਿੰਕ ਮਿੰਨੀ ਇੱਕ ਵਧੀਆਂ ਬੈਕਅੱਪ ਇੰਟਰਨੈੱਟ ਕੰਨੈਕਸ਼ਨ ਵਿਕਲਪ ਹੋ ਸਕਦਾ ਹੈ।"
ਸਟਾਰਲਿੰਕ ਮਿੰਨੀ ਦੀ ਕੀਮਤ: ਸਟਾਰਲਿੰਕ ਮਿੰਨੀ ਦੀ ਕੀਮਤ 50 ਹਜ਼ਾਰ ਰੁਪਏ ਦੇ ਕਰੀਬ ਹੈ। ਦੱਸ ਦਈਏ ਕਿ ਸਟਾਰਲਿੰਕ ਮਿੰਨੀ ਨੂੰ ਪਹਿਲਾ ਤੋਂ ਮੌਜ਼ੂਦ ਗ੍ਰਾਹਕ ਹੀ ਖਰੀਦ ਸਕਦੇ ਹਨ। ਹਾਲਾਂਕਿ, ਅਜੇ ਇਸ ਲਈ ਕੋਈ ਅਲੱਗ ਪਲੈਨ ਨਹੀਂ ਆਇਆ ਹੈ। ਸਟਾਰਲਿੰਕ ਮਿੰਨੀ ਦਾ ਭਾਰ 1.13 ਕਿੱਲੋਗ੍ਰਾਮ ਹੈ ਅਤੇ ਸਪੀਡ 100 Mbps ਹੈ।