ਪੰਜਾਬ

punjab

ETV Bharat / technology

ਐਲੋਨ ਮਸਕ ਨੇ X ਯੂਜ਼ਰਸ ਨੂੰ ਦਿੱਤਾ ਆਡੀਓ ਅਤੇ ਵੀਡੀਓ ਕਾਲ ਫੀਚਰ, ਹੁਣ ਸਾਰੇ ਯੂਜ਼ਰਸ ਕਰ ਸਕਣਗੇ ਇਸਦੀ ਵਰਤੋ - X Audio and Video Call Feature

X New Feature: ਐਲੋਨ ਮਸਕ ਨੇ X ਯੂਜ਼ਰਸ ਲਈ ਆਡੀਓ ਅਤੇ ਵੀਡੀਓ ਕਾਲ ਫੀਚਰ ਪੇਸ਼ ਕਰ ਦਿੱਤਾ ਹੈ। ਹੁਣ ਤੁਸੀਂ X 'ਤੇ ਇੱਕ-ਦੂਜੇ ਨੂੰ ਬਿਨ੍ਹਾਂ ਨੰਬਰ ਦਿੱਤੇ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹੋ।

X New Feature
X New Feature

By ETV Bharat Features Team

Published : Feb 29, 2024, 1:09 PM IST

ਹੈਦਰਾਬਾਦ: ਐਲੋਨ ਮਸਕ ਨੇ X ਯੂਜ਼ਰਸ ਨੂੰ ਆਡੀਓ ਅਤੇ ਵੀਡੀਓ ਕਾਲ ਕਰਨ ਦੀ ਸੁਵਿਧਾ ਦਿੱਤੀ ਹੈ। ਹੁਣ ਯੂਜ਼ਰਸ X ਰਾਹੀ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਹ ਫੀਚਰ ਸਿਰਫ਼ X ਦੇ ਪ੍ਰੀਮਿਅਮ ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ, ਪਰ ਹੁਣ ਇਸ ਫੀਚਰ ਨੂੰ ਸਾਰਿਆ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਨਾਲ ਵਟਸਐਪ ਨੂੰ ਟੱਕਰ ਮਿਲੇਗੀ।

X ਇੰਜੀਨੀਅਰ ਨੇ ਦਿੱਤੀ ਨਵੇਂ ਫੀਚਰ ਬਾਰੇ ਜਾਣਕਾਰੀ: X ਇੰਜੀਨੀਅਰ ਐਨਰਿਕ ਬੈਰੇਗਨ ਨੇ ਇਸ ਫੀਚਰ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕੰਪਨੀ ਸਾਰੇ ਯੂਜ਼ਰਸ ਲਈ ਹੌਲੀ-ਹੌਲੀ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਰੋਲਆਊਟ ਕਰ ਰਹੀ ਹੈ। ਨਵੇਂ ਅਪਡੇਟ ਦੇ ਆਉਣ ਨਾਲ ਯੂਜ਼ਰਸ ਹੁਣ ਉਨ੍ਹਾਂ ਅਕਾਊਂਟਸ ਤੋਂ ਕਾਲਾਂ ਨੂੰ ਚੁੱਕ ਸਕਦੇ ਹਨ, ਜਿਨ੍ਹਾਂ ਨੂੰ ਉਹ ਫਾਲੋ ਕਰਦੇ ਹਨ ਜਾਂ ਉਹ ਕੰਟੈਕਟਸ ਉਨ੍ਹਾਂ ਦੇ X ਅਡ੍ਰੈਸ ਬੁੱਕ 'ਚ ਮੌਜ਼ੂਦ ਹਨ।

ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦੀ ਵਰਤੋ ਕਰਨ ਲਈ ਇਸ ਗੱਲ ਦਾ ਰੱਖੋ ਧਿਆਨ: X 'ਤੇ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦੀ ਵਰਤੋ ਕਰਨ ਲਈ ਦੋਨੋ ਅਕਾਊਂਟਸ ਦੇ ਯੂਜ਼ਰਸ ਦੀ ਆਪਸ 'ਚ ਗੱਲਬਾਤ ਹੋਣਾ ਜ਼ਰੂਰੀ ਹੈ। ਜੇਕਰ ਦੋਨੋ ਯੂਜ਼ਰਸ ਦੇ ਵਿਚਕਾਰ ਇੱਕ ਵੀ DM ਸ਼ੇਅਰ ਹੋਇਆ ਹੈ, ਤਾਂ ਉਹ ਆਪਸ 'ਚ ਕਾਲਿੰਗ ਕਰ ਸਕਣਗੇ। ਇਸ 'ਚ ਯੂਜ਼ਰਸ ਨੂੰ ਫਾਲੋ ਕੀਤੇ ਜਾ ਰਹੇ ਅਕਾਊਂਟਸ ਅਤੇ ਪਲੇਟਫਾਰਮ 'ਤੇ ਮੌਜ਼ੂਦ ਕਿਸੇ ਵੀ ਯੂਜ਼ਰ ਨਾਲ ਕਾਲ ਚੁੱਕਣ ਦਾ ਆਪਸ਼ਨ ਮਿਲੇਗਾ।

ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦੀ ਵਰਤੋ: X 'ਤੇ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਆਪਣੇ ਐਂਡਰਾਈਡ ਜਾਂ IOS ਸਮਾਰਟਫੋਨ 'ਤੇ X ਐਪ ਨੂੰ ਖੋਲ੍ਹੋ ਅਤੇ DM ਸੈਕਸ਼ਨ 'ਚ ਜਾਓ। ਗੱਲ ਸ਼ੁਰੂ ਕਰਨ ਲਈ ਫੋਨ ਆਈਕਨ 'ਤੇ ਕਲਿੱਕ ਕਰਕੇ ਆਡੀਓ ਜਾਂ ਵੀਡੀਓ ਕਾਲ ਨੂੰ ਚੁਣੋ। ਅਜਿਹਾ ਕਰਨ ਤੋਂ ਬਾਅਦ ਦੂਜੇ ਯੂਜ਼ਰਸ ਨੂੰ ਤੁਹਾਡੇ ਵੱਲੋ ਫੋਨ ਕੀਤੇ ਜਾਣ ਦਾ ਨੋਟੀਫਿਕੇਸ਼ਨ ਮਿਲ ਜਾਵੇਗਾ। ਟਾਪ ਸੱਜੇ ਕੋਨੇ ਵਿੱਚ ਦਿੱਤੀ ਸੈਟਿੰਗ 'ਚ ਜਾ ਕੇ ਤੁਸੀਂ ਸੈੱਟ ਕਰ ਸਕਦੇ ਹੋ ਕਿ ਕੌਣ ਤੁਹਾਨੂੰ ਕਾਲ ਕਰ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨੂੰ ਪਹਿਲਾ ਸਿਰਫ਼ IOS ਅਤੇ X ਪ੍ਰੀਮਿਅਮ ਸਬਸਕ੍ਰਿਪਸ਼ਨ ਲਈ ਪੇਸ਼ ਕੀਤਾ ਗਿਆ ਸੀ, ਪਰ ਹੁਣ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।

ABOUT THE AUTHOR

...view details