ਹੈਦਰਾਬਾਦ: ਠੱਗੀ ਦੇ ਮਾਮਲਿਆ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਲਈ ਲੋਕਾਂ ਦੀ ਮਦਦ ਅਤੇ ਸ਼ਿਕਾਇਤਾਂ ਦਾ ਹੱਲ ਕਰਨ ਦੇ ਉਦੇਸ਼ ਨਾਲ ਖਪਤਕਾਰ ਮਾਮਲੇ ਦਾ ਮੰਤਰਾਲਾ 24 ਦਸੰਬਰ ਨੂੰ ਉਪਭੋਗਤਾ ਦਿਵਸ ਮੌਕੇ e-Jagrati ਐਪ ਸ਼ੁਰੂ ਕਰ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਸਾਲ 24 ਦਸੰਬਰ ਨੂੰ e-Jagrati ਪੋਰਟਲ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਐਪ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ।
e-Jagrati ਐਪ ਲਾਂਚ ਕਰਨ ਦਾ ਉਦੇਸ਼
ਇਸ ਐਪ ਦੇ ਆਉਣ ਤੋਂ ਬਾਅਦ ਠੱਗੀ ਕਰਨਾ ਆਸਾਨ ਨਹੀਂ ਹੋਵੇਗਾ। ਕਈ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਸ਼ਿਕਾਇਤ ਕਰਨ ਤੋਂ ਪਰਹੇਜ਼ ਕਰਦੇ ਹਨ, ਕਿਉਕਿ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਇਸ ਕੰਮ 'ਚ ਉਨ੍ਹਾਂ ਨੂੰ ਲਿਖਿਤ ਰੂਪ ਨਾਲ ਚੀਜ਼ਾਂ ਦੇਣੀਆਂ ਹੁੰਦੀਆਂ ਹਨ। ਹਾਲਾਂਕਿ, ਹੁਣ ਜਾਗਰੂਕ ਖਪਤਕਾਰਾਂ ਵੱਲੋ ਸਾਲ ਭਰ 'ਚ ਲੱਖਾਂ ਦੀ ਗਿਣਤੀ 'ਚ ਬੀਮਾ ਖੇਤਰ, ਈ-ਕਾਮਰਸ ਕੰਪਨੀਆਂ ਅਤੇ ਹੋਰ ਕੰਪਨੀਆਂ ਦੇ ਉਤਪਾਦਾਂ ਦੇ ਖਿਲਾਫ ਉਪਭੋਗਤਾ ਫੋਰਮ ਵਿੱਚ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਸੁਣਾਈ 'ਚ ਦੇਰ ਹੋਣ ਜਾਂ ਹੋਰ ਕਈ ਕਾਰਨਾਂ ਕਰਕੇ ਲੋਕਾਂ ਨੂੰ ਨਿਆਂ ਨਹੀਂ ਮਿਲ ਪਾਉਂਦਾ ਹੈ।
e-Jagrati ਐਪ ਹੋਵੇਗਾ ਲਾਂਚ
ਉਪਭੋਗਤਾਵਾਂ ਨੂੰ ਨਿਆਂ ਦਿਵਾਉਣ ਅਤੇ ਆਮ ਲੋਕਾਂ ਨੂੰ ਸ਼ਿਕਾਇਤ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 24 ਦਸੰਬਰ ਨੂੰ e-Jagrati ਐਪ ਲਾਂਚ ਹੋ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ 24 ਦਸੰਬਰ ਨੂੰ ਈ-ਜਾਗ੍ਰਿਤੀ ਪੋਰਟਲ ਵੀ ਲਾਂਚ ਕੀਤਾ ਗਿਆ ਸੀ ਪਰ ਇਹ ਪੋਰਟਲ ਅਜੇ ਪੂਰੀ ਤਰ੍ਹਾਂ ਚਾਲੂ ਨਹੀਂ ਹੋਇਆ ਹੈ। ਇਸ ਪੋਰਟਲ ਨੂੰ ਪੂਰੀ ਤਰ੍ਹਾਂ ਚਾਲੂ ਕਰਨਾ ਵੀ 24 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ। ਇੱਕ ਵਾਰ ਈ-ਜਾਗ੍ਰਿਤੀ ਪੋਰਟਲ ਚਾਲੂ ਹੋ ਜਾਣ ਤੋਂ ਬਾਅਦ ਖਪਤਕਾਰਾਂ ਨੂੰ ਸ਼ਿਕਾਇਤਾਂ ਲਈ ਰਾਜ ਅਤੇ ਜ਼ਿਲ੍ਹਾ ਉਪਭੋਗਤਾ ਅਦਾਲਤ ਦੇ ਫੋਰਮ ਵਿੱਚ ਨਹੀਂ ਜਾਣਾ ਪਵੇਗਾ।
e-Jagrati ਐਪ ਦੀ ਵਰਤੋ
ਤੁਸੀਂ ਆਪਣੇ ਮੋਬਾਈਲ ਫੋਨ ਜਾਂ ਇਮੇਲ ਆਈਡੀ ਰਾਹੀ ਲੌਗਇਨ ਕਰਕੇ ਸ਼ਿਕਾਇਤ ਦਰਜ ਕਰਵਾ ਸਕੋਗੇ। ਫੀਸ ਤੋਂ ਲੈ ਕੇ ਹੋਰ ਦਸਤਾਵੇਜ਼ ਵੀ ਅਪਲੋਡ ਹੋ ਜਾਣਗੇ ਅਤੇ ਪੋਰਟਲ ਜਾਂ ਐਪ 'ਤੇ ਸੁਣਵਾਈ ਦੀ ਜਾਣਕਾਰੀ ਵੀ ਮਿਲ ਜਾਵੇਗੀ। ਇਸ ਐਪ ਰਾਹੀ ਉਪਭੋਗਤਾ ਕਿਸੇ ਵੀ ਜਗ੍ਹਾਂ ਰਹਿ ਕੇ ਆਪਣੇ ਮਾਮਲੇ ਦੀ ਸੁਣਵਾਈ ਨੂੰ ਦੇਖ ਸਕੇਗਾ। ਇਸ ਲਈ ਸਰੀਰਕ ਤੌਰ 'ਤੇ ਉਸ ਜਗ੍ਹਾਂ ਮੌਜ਼ੂਦ ਹੋਣਾ ਜ਼ਰੂਰੀ ਨਹੀਂ ਹੋਵੇਗਾ। ਇਸ ਐਪ ਰਾਹੀ ਠੱਗੀ ਦੇ ਮਾਮਲਿਆਂ ਨੂੰ ਖਤਮ ਕਰਨਾ ਵੀ ਆਸਾਨ ਹੋਵੇਗਾ।
ਇਹ ਵੀ ਪੜ੍ਹੋ:-