ਹੈਦਰਾਬਾਦ: ਮਾਈਕ੍ਰੋਸਾਫਟ ਯੂਜ਼ਰਸ ਨੂੰ ਅੱਜ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਸਟਮ 'ਚ ਅੱਜ ਅਚਾਨਕ ਕੰਮ ਬੰਦ ਹੋ ਗਿਆ ਹੈ ਅਤੇ ਡਿਵਾਈਸਾਂ 'ਤੇ ਨੀਲੀ ਸਕ੍ਰੀਨ ਨਜ਼ਰ ਆਉਣ ਲੱਗੀ ਹੈ। ਅੱਜ ਸਵੇਰੇ 12 ਵਜੇ ਤੋਂ ਤਕਨੀਕੀ ਖਰਾਬੀ ਦੇਖੀ ਜਾ ਰਹੀ ਹੈ। ਇਸਦਾ ਅਸਰ ਕਈ ਵੱਡੀਆਂ ਕੰਪਨੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀਆਂ 'ਚ ਕਰੀਬ ਦੁਪਹਿਰ 12 ਵਜੇ ਤੋਂ ਕਈ ਕਰਮਚਾਰੀਆਂ ਦੇ ਲੈਪਟਾਪ ਅਤੇ ਕੰਪਿਊਟਰ ਆਪਣੇ ਆਪ ਬੰਦ ਹੋ ਗਏ ਹਨ। ਕਈ ਕਰਮਚਾਰੀਆਂ ਦੇ ਕੰਪਿਊਟਰ ਅਤੇ ਲੈਪਟਾਪ ਰਿਸਟਾਰਟ ਹੋਣ ਤੋਂ ਬਾਅਦ ਬੰਦ ਹੋ ਰਹੇ ਹਨ। ਇਹ ਖਰਾਬੀ ਕਈ ਕੰਪਨੀਆਂ ਨੂੰ ਦੇਖਣ ਨੂੰ ਮਿਲ ਰਹੀ ਹੈ।
ਮਾਈਕ੍ਰੋਸਾਫਟ ਦਾ ਸਰਵਰ ਪੂਰੀ ਦੁਨੀਆਂ 'ਚ ਹੋਇਆ ਠੱਪ, ਕਈ ਵੱਡੀਆਂ ਕੰਪਨੀਆਂ 'ਚ ਬੰਦ ਹੋਏ ਕੰਮਕਾਜ਼ - Crowdstrike - CROWDSTRIKE
Crowdstrike: ਮਾਈਕ੍ਰੋਸਾਫਟ 'ਚ ਆਈ ਖਰਾਬੀ ਦਾ ਅਸਰ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕੰਪਨੀਆਂ ਦੇ ਕਰਮਚਾਰੀਆਂ ਦੇ ਸਿਸਟਮ ਔਨ ਹੋਣ ਤੋਂ ਬਾਅਦ ਫਿਰ ਬੰਦ ਹੋ ਰਹੇ ਹਨ।
Published : Jul 19, 2024, 2:15 PM IST
|Updated : Jul 19, 2024, 2:50 PM IST
ਲੈਪਟਾਪ ਅਤੇ ਕੰਪਿਊਟ ਦੀ ਸਕ੍ਰੀਨ ਹੋਈ ਨੀਲੀ: ਇਸ ਖਰਾਬੀ ਦਾ ਅਸਰ ਭਾਰਤ 'ਚ ਵੀ ਵਿਆਪਕ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੰਮ ਕਰ ਰਹੇ ਕਰਮਚਾਰੀਆਂ ਦੇ ਸਿਸਟਮ 'ਤੇ ਅਚਾਨਕ ਬਲੂ ਸਕ੍ਰੀਨ ਨਜ਼ਰ ਆਉਣ ਲੱਗੀ ਹੈ। ਸਕ੍ਰੀਨ 'ਤੇ ਇੱਕ ਮੈਸੇਜ ਵੀ ਲਿਖਿਆ ਹੋਇਆ ਆ ਰਿਹਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਤੁਹਾਡੇ ਸਿਸਟਮ ਨੂੰ ਰਿਸਟਾਰਟ ਕਰਨ ਦੀ ਲੋੜ ਹੈ। ਤੁਹਾਡੇ ਕੰਪਿਊਟਰ ਨੂੰ ਨੁਕਸਾਨ ਤੋਂ ਬਚਾਉਣ ਲਈ ਵਿੰਡੋ ਬੰਦ ਕਰ ਦਿੱਤਾ ਗਿਆ ਹੈ।
- ਖੁਸ਼ਖਬਰੀ! ਐਮਾਜ਼ਾਨ ਦੀ ਪ੍ਰਾਈਮ ਡੇ ਸੇਲ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ, ਇਨ੍ਹਾਂ ਸ਼ਾਨਦਾਰ ਆਫ਼ਰਸ ਦਾ ਲੈ ਸਕੋਗੇ ਮਜ਼ਾ - Amazon Prime Day 2024 Sale
- ਸਾਵਧਾਨ! ਐਮਾਜ਼ਾਨ ਪ੍ਰਾਈਮ ਡੇ ਸੇਲ ਦੌਰਾਨ ਹੋ ਸਕਦੀ ਹੈ ਤੁਹਾਡੇ ਨਾਲ ਧੋਖਾਧੜੀ, ਇਨ੍ਹਾਂ ਲਿੰਕਸ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ - Amazon Prime Day Sale 2024
- Honor 200 ਸੀਰੀਜ਼ ਲਾਂਚ, ਜਾਣੋ ਕੀਮਤ ਅਤੇ ਸੇਲ ਡੇਟ ਬਾਰੇ ਪੂਰੀ ਜਾਣਕਾਰੀ - Honor 200 series Launch
ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਰਹੇ ਚੇਤਾਵਨੀ:ਇਸ ਖਰਾਬੀ ਦੇ ਕਰਕੇ ਅਮਰੀਕਾ ਅਤੇ ਅਸਟ੍ਰੇਲੀਆਂ 'ਚ ਵੀ ਬੈਂਕ ਅਤੇ ਸਰਕਾਰੀ ਦਫ਼ਤਰਾਂ 'ਚ ਕੰਪਿਊਟਰ ਅਤੇ ਲੈਪਟਾਪ ਬੰਦ ਹੋ ਗਏ ਹਨ। ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਖਰਾਬੀ ਨੂੰ ਲੈ ਕੇ ਆਪਣੇ ਅਕਾਊਂਟ ਤੋਂ ਕਈ ਪੋਸਟਾਂ ਸ਼ੇਅਰ ਕਰ ਰਹੇ ਹਨ। ਯੂਜ਼ਰਸ ਆਪਣੀਆਂ ਪੋਸਟਾਂ 'ਚ ਲਿਖ ਰਹੇ ਹਨ ਕਿ, "ਸਾਡੇ ਸਿਸਟਮ 'ਤੇ ਇੱਕ ਮੈਸੇਜ ਲਿਖਿਆ ਹੋਇਆ ਫਲੈਸ਼ ਹੋਇਆ ਹੈ, ਜਿਸ 'ਚ ਲਿਖਿਆ ਸੀ ਕਿ ਅਜਿਹਾ ਲੱਗਦਾ ਹੈ ਕਿ ਵਿੰਡੋ ਠੀਕ ਤਰ੍ਹਾਂ ਲੋਡ ਨਹੀਂ ਹੋਇਆ ਹੈ। ਜੇਕਰ ਤੁਸੀਂ ਚਾਹੋ, ਤਾਂ ਸਿਸਟਮ ਨੂੰ ਰਿਸਟਾਰਟ ਕਰ ਸਕਦੇ ਹੋ।"