ਹੈਦਰਾਬਾਦ:CMF ਨੇ ਆਪਣੇ ਭਾਰਤੀ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਗ੍ਰਾਹਕ ਇਸ ਫੋਨ ਦੇ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਸੀ ਅਤੇ CMF Phone 1 ਦਾ ਬੇਸਬਰੀ ਨਾਲ ਇੰਤਜ਼ਾਰ ਵੀ ਕਰ ਰਹੇ ਸੀ। ਹੁਣ ਇਸ ਫੋਨ ਨੂੰ ਅੱਜ ਦੁਪਹਿਰ 2:30 ਵਜੇ ਪੇਸ਼ ਕਰ ਦਿੱਤਾ ਗਿਆ ਹੈ। CMF Phone 1 ਸਮਾਰਟਫੋਨ ਨੂੰ ਤੁਸੀਂ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਇਸ ਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ।
CMF Phone 1 ਸਮਾਰਟਫੋਨ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ - CMF Phone 1 Launch - CMF PHONE 1 LAUNCH
CMF Phone 1 Launch: CMF ਨੇ ਆਪਣੇ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਗਿਆ ਹੈ।
Published : Jul 8, 2024, 3:17 PM IST
|Updated : Jul 8, 2024, 3:37 PM IST
CMF Phone 1 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7300 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਰਿਅਰ ਕੈਮਰਾ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨੂੰ 6GB ਰੈਮ+128GB ਅਤੇ 8GB ਰੈਮ+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- ਕਰ ਲਓ ਤਿਆਰੀ! ਸੈਮਸੰਗ ਅਨਪੈਕਡ ਇਵੈਂਟ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ, ਇਨ੍ਹਾਂ ਡਿਵਾਈਸਾਂ ਨੂੰ ਕੀਤਾ ਜਾਵੇਗਾ ਲਾਂਚ - Samsung Unpacked 2024
- OnePlus ਨੇ ਆਪਣੇ ਖਾਸ ਲਾਂਚ ਇਵੈਂਟ ਦੀ ਤਰੀਕ ਦਾ ਕੀਤਾ ਐਲਾਨ, ਕਈ ਡਿਵਾਈਸਾਂ ਹੋਣਗੀਆਂ ਪੇਸ਼ - OnePlus Summer Launch
- ਐਂਡਰਾਇਡ ਯੂਜ਼ਰਸ ਨੂੰ ਖਤਰਾ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ, ਇਸ ਐਪਾਂ ਨੂੰ ਤਰੁੰਤ ਕਰ ਦਿਓ ਅਨਇੰਸਟੌਲ - Warning for Android Users
CMF Phone 1 ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕਰੀਏ, ਤਾਂ ਇਸ ਫੋਨ ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ, ਜਦਕਿ 8GB+128GB ਸਟੋਰੇਜ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। ਲਾਂਚ ਆਫ਼ਰ ਦੇ ਨਾਲ ਤੁਸੀਂ ਇਸ ਫੋਨ ਨੂੰ 14,999 ਰੁਪਏ 'ਚ ਖਰੀਦ ਸਕਦੇ ਹੋ। CMF Phone 1 ਸਮਾਰਟਫੋਨ ਦੀ ਪਹਿਲੀ ਸੇਲ 12 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ 12 ਵਜੇ ਖਰੀਦ ਸਕੋਗੇ। ਸਿਰਫ਼ ਇੱਕ ਦਿਨ ਲਈ ਇਸ ਫੋਨ ਨੂੰ 14,999 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ।