ਪੰਜਾਬ

punjab

BSNL ਨੇ ਲਾਂਚ ਕੀਤਾ ਨਵਾਂ ਪਲੈਨ, Jio ਅਤੇ Airtel ਦੀਆਂ ਵਧੀਆਂ ਟੈਸ਼ਨਾਂ, ਲੰਬੀ ਵੈਲਿਡੀਟੀ ਅਤੇ ਮਿਲੇਗਾ ਇੰਨੇ GB ਤੱਕ ਦਾ ਡਾਟਾ - BSNLs New Plan With 160 Days

By ETV Bharat Tech Team

Published : Aug 17, 2024, 12:32 PM IST

BSNL's New Plan With 160 Days: BSNL ਨੇ ਲੋਕਾਂ ਲਈ ਇੱਕ ਸ਼ਾਨਦਾਰ ਪਲੈਨ ਲਾਂਚ ਕੀਤਾ ਹੈ। ਇਸ ਪਲੈਨ 'ਚ ਲੋਕਾਂ ਨੂੰ ਇੰਟਰਨੈੱਟ ਡਾਟਾ ਦੇ ਨਾਲ ਲੰਬੀ ਵੈਲਿਡੀਟੀ ਵੀ ਮਿਲੇਗੀ।

BSNL's New Plan With 160 Days
BSNL's New Plan With 160 Days (Getty Images)

ਹੈਦਰਾਬਾਦ:ਦੇਸ਼ ਵਿੱਚ ਕੁਝ ਸਮੇਂ ਪਹਿਲਾ ਟੈਲੀਕੌਮ ਕੰਪਨੀਆਂ ਨੇ ਆਪਣੇ ਰਿਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਹੀ ਲੋਕ BSNL ਵੱਲ ਜਾਂਦੇ ਹੋਏ ਨਜ਼ਰ ਆਏ। ਇਸ ਦੌਰਾਨ ਹੁਣ BSNL ਨੇ ਲੋਕਾਂ ਲਈ ਇੱਕ ਸ਼ਾਨਦਾਰ ਪਲੈਨ ਲਾਂਚ ਕਰ ਦਿੱਤਾ ਹੈ। ਇਸ ਪਲੈਨ 'ਚ ਲੋਕਾਂ ਨੂੰ ਇੰਟਰਨੈੱਟ ਡਾਟਾ ਦੇ ਨਾਲ ਹੀ ਲੰਬੀ ਵੈਲਿਡੀਟੀ ਵੀ ਮਿਲੇਗੀ। ਇਸਦੇ ਨਾਲ ਹੀ, ਹੋਰ ਵੀ ਕਈ ਸਾਰੇ ਲਾਭ ਮਿਲਣਗੇ।

BSNL ਨੇ ਸ਼ੁਰੂ ਕੀਤਾ ਨਵਾਂ ਪਲੈਨ: BSNL ਨੇ ਨਵੇਂ ਰਿਚਾਰਜ ਪਲੈਨ 'ਚ ਲੋਕਾਂ ਨੂੰ 160 ਦਿਨਾਂ ਦੀ ਵੈਲਿਡੀਟੀ ਦਿੱਤੀ ਹੈ ਅਤੇ 320GB ਤੱਕ ਦਾ ਡਾਟਾ ਆਫ਼ਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਰਿਚਾਰਜ ਦੀ ਕੀਮਤ 997 ਰੁਪਏ ਹੈ। ਇਸ ਪਲੈਨ 'ਚ ਯੂਜ਼ਰਸ ਨੂੰ ਹਰ ਦਿਨ 2GB ਹਾਈ ਸਪੀਡ ਇੰਟਰਨੈੱਟ ਡਾਟਾ ਵੀ ਮਿਲੇਗਾ ਅਤੇ 100 ਫ੍ਰੀ SMS ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਪਲੈਨ ਰਾਹੀ ਲੋਕਾਂ ਨੂੰ ਅਸੀਮਿਤ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ।

BSNL ਜਲਦ ਸ਼ੁਰੂ ਕਰੇਗਾ 5G ਸੁਵਿਧਾ: BSNL ਜਲਦ ਹੀ ਆਪਣੀ 5G ਸੁਵਿਧਾ ਨੂੰ ਵੀ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। BSNL 4G ਦੇ ਨਾਲ-ਨਾਲ ਕੰਪਨੀ 5G ਸੁਵਿਧਾ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। 4G ਲਈ ਕੰਪਨੀ ਨੇ ਦੇਸ਼ 'ਚ ਹਜ਼ਾਰਾ ਟਾਵਰਾਂ ਨੂੰ ਲਗਵਾਇਆ ਹੈ ਅਤੇ 5G ਨੈੱਟਵਰਕ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ BSNL ਆਪਣੀ 5G ਸੇਵਾ ਨੂੰ ਦੇਸ਼ 'ਚ ਲਾਂਚ ਕਰ ਸਕਦੀ ਹੈ।

ABOUT THE AUTHOR

...view details