ਪੰਜਾਬ

punjab

ETV Bharat / technology

ਜਲਦ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਜੀਓ ਅਤੇ ਏਅਰਟਲ ਨੂੰ ਮਿਲੇਗੀ ਟੱਕਰ - BSNL 5G Service

BSNL 5G Service: BSNL ਆਪਣੇ ਗ੍ਰਾਹਕਾਂ ਲਈ 5G ਸੁਵਿਧਾ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਨੂੰ ਲੈ ਕੇ ਜੋਤੀਰਾਦਿੱਤਿਆ ਸਿੰਧੀਆ ਨੇ X 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ BSNL 5G ਨੈੱਟਵਰਕ 'ਤੇ ਵੀਡੀਓ ਕਾਲ ਕਰਦੇ ਹੋਏ ਨਜ਼ਰ ਆ ਰਹੇ ਹਨ।

BSNL 5G Service
BSNL 5G Service (Getty Images)

By ETV Bharat Tech Team

Published : Aug 3, 2024, 4:23 PM IST

ਹੈਦਰਾਬਾਦ:ਪ੍ਰਾਈਵੇਟ ਟੈਲੀਕੋਮ ਕੰਪਨੀਆਂ ਜੀਓ-ਏਅਰਟਲ ਅਤੇ ਵੋਟਾਫੋਨ ਆਈਡੀਆਂ ਦੇ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਹੋਣ ਤੋਂ ਬਾਅਦ ਲੋਕ ਹੁਣ BSNL ਵੱਲ ਵੱਧ ਰਹੇ ਹਨ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ BSNL 5G ਸੇਵਾ ਨੂੰ ਸ਼ੁਰੂ ਕਰ ਸਕਦਾ ਹੈ। ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਖੁਦ ਇਸਦੀ ਟੈਸਟਿੰਗ ਕੀਤੀ ਹੈ। ਇਸ ਲਈ ਉਹ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (C-DOT) ਪਹੁੰਚੇ ਅਤੇ 5G ਤਕਨਾਲੋਜੀ ਦਾ ਇਸਤੇਮਾਲ ਕਰਕੇ ਵੀਡੀਓ ਕਾਲ ਕੀਤੀ। ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਇਸ 5G ਟੈਸਟਿੰਗ ਤੋਂ ਬਾਅਦ ਕਾਫੀ ਹੱਦ ਤੱਕ ਸਾਫ਼ ਹੋ ਗਿਆ ਹੈ ਕਿ ਜਲਦ ਹੀ ਲੋਕਾਂ ਨੂੰ BSNL 5G ਨੈੱਟਵਰਕ ਦੀ ਸੁਵਿਧਾ ਮਿਲਣ ਵਾਲੀ ਹੈ।

ਦੂਰਸੰਚਾਰ ਮੰਤਰੀ ਨੇ BSNL 5G ਨੂੰ ਲੈ ਕੇ ਵੀਡੀਓ ਕੀਤਾ ਸ਼ੇਅਰ: ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ BSNL 5G ਸੇਵਾ ਨੂੰ ਲੈ ਕੇ X 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ BSNL 5G ਨੈੱਟਵਰਕ 'ਤੇ ਵੀਡੀਓ ਕਾਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ,"ਅੱਜ BSNL 5G ਇਨੇਬਲ ਫੋਨ 'ਤੇ ਵੀਡੀਓ ਕਾਲ ਟਰਾਈ ਕੀਤਾ ਗਿਆ।" ਉਨ੍ਹਾਂ ਨੇ ਆਪਣੀ ਪੋਸਟ 'ਚ BSNL ਇੰਡੀਆਂ ਨੂੰ ਵੀ ਟੈਗ ਕੀਤਾ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ BSNL 5G ਲਈ 700MHz, 2200MHz, 3300MHz ਅਤੇ 26GHz ਸਪੈਕਟ੍ਰਮ ਬੈਂਡ ਅਲਾਟ ਕੀਤਾ ਹੈ। ਵਰਤਮਾਨ ਵਿੱਚ BSNL 700MHz ਸਪੈਕਟ੍ਰਮ ਬੈਂਡ 'ਤੇ 5G ਸੇਵਾ ਦਾ ਟ੍ਰਾਇਲ ਕਰ ਰਿਹਾ ਹੈ।

ABOUT THE AUTHOR

...view details