ਹੈਦਰਾਬਾਦ:ਐਮਾਜ਼ਾਨ ਪ੍ਰਾਈਮ ਡੇ ਸੇਲ ਦਾ ਯੂਜ਼ਰਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਸੇਲ 'ਚ ਲੋਕ ਕਈ ਚੀਜ਼ਾਂ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹਨ। ਪਰ ਐਮਾਜ਼ਾਨ ਪ੍ਰਾਈਮ ਡੇ ਸੇਲ ਨੂੰ ਲੈ ਕੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸਾਈਬਰ ਅਪਰਾਧੀ ਐਮਾਜ਼ਾਨ ਸੇਲ ਦੌਰਾਨ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਅਜਿਹਾ ਕਰਨ ਲਈ ਸਾਈਬਰ ਅਪਰਾਧੀ ਨਕਲੀ ਵੈੱਬਸਾਈਟ ਬਣਾਉਦੇ ਹਨ, ਤਾਂਕਿ ਯੂਜ਼ਰਸ ਇਸ ਸਾਈਟ 'ਤੇ ਆਉਣ।
ਲੋਕਾਂ ਨੂੰ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ: ਸਾਈਬਰ ਅਪਰਾਧੀ ਐਮਾਜ਼ਾਨ ਸੇਲ 'ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਸ 'ਚ ਉਹ ਲੋਕਾਂ ਨੂੰ ਭਾਰੀ ਡਿਸਕਾਊਂਟ ਅਤੇ ਸ਼ਾਨਦਾਰ ਆਫ਼ਰਸ ਦਿਖਾ ਕੇ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹਨ। ਇਹ ਲੋਕ ਠੱਗੀ ਕਰਨ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ ਬਾਰੇ ਜਾਣਕਾਰੀ ਹਾਸਿਲ ਕਰਕੇ ਅਸਲੀ ਦਿਖਣ ਵਾਲੇ ਨਕਲੀ ਮੈਸੇਜ ਲੋਕਾਂ ਨੂੰ ਭੇਜੇ ਦਿੰਦੇ ਹਨ, ਜਿਸ 'ਚ ਨਕਲੀ ਆਫ਼ਰਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਈਬਰ ਠੱਗ ਇਨ੍ਹਾਂ ਮੈਸੇਜਾਂ 'ਚ ਵਾਈਰਸ ਵਾਲੇ ਲਿੰਕਸ ਵੀ ਦਿੰਦੇ ਹਨ, ਜਿਸਦੀ ਮਦਦ ਨਾਲ ਲੋਕਾਂ ਦੇ ਅਕਾਊਂਟ ਦਾ ਯੂਜ਼ਰਨੇਮ, ਪਾਸਵਰਡ ਅਤੇ ਭੁਗਤਾਨ ਡਿਟੇਲ ਹੈਂਕਰਸ ਕੋਲ੍ਹ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਦੇ ਕਈ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।