ਹੈਦਰਾਬਾਦ: ਐਲੋਨ ਮਸਕ ਯੂਜ਼ਰਸ ਨੂੰ X 'ਚ ਹਰ ਇੱਕ ਤਰ੍ਹਾਂ ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਮਸਕ ਇਸ ਐਪ ਰਾਹੀ ਲੋਕਾਂ ਨੂੰ ਮੰਨੋਰਜਨ, ਖਬਰਾਂ, ਮੈਸੇਜਿੰਗ, ਭੁਗਤਾਨ ਆਦਿ ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਇਸ ਲਈ ਉਹ ਇਸ ਐਪ 'ਚ ਕਈ ਨਵੇਂ ਫੀਚਰ ਪੇਸ਼ ਕਰਦੇ ਰਹਿੰਦੇ ਹਨ। ਇਸ ਦੌਰਾਨ, ਹੁਣ ਕੰਪਨੀ ਨੇ ਐਂਡਰਾਈਡ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਜਾਰੀ ਕਰ ਦਿੱਤਾ ਹੈ। ਫਿਲਹਾਲ, ਇਹ ਫੀਚਰ IOS ਯੂਜ਼ਰਸ ਲਈ ਉਪਲਬਧ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਨੂੰ ਜਲਦ ਹੀ IOS ਯੂਜ਼ਰਸ ਲਈ ਵੀ ਲਾਈਵ ਕਰ ਦਿੱਤਾ ਜਾਵੇਗਾ।
X 'ਚ ਆਇਆ ਆਡੀਓ-ਵੀਡੀਓ ਕਾਲ ਫੀਚਰ: ਮਸਕ ਦੀ ਕੰਪਨੀ X ਨੇ ਐਂਡਰਾਈਡ ਯੂਜ਼ਰਸ ਲਈ ਆਡੀਓ ਅਤੇ ਵੀਡੀਓ ਕਾਲ ਫੀਚਰ ਲਾਈਵ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਪ੍ਰੋਜੈਕਟ 'ਤੇ ਕੰਮ ਕਰ ਰਹੇ X ਇੰਜੀਨੀਅਰ ਨੇ ਦਿੱਤੀ ਹੈ। ਕੁਝ ਇੰਡੀਅਨ ਯੂਜ਼ਰਸ ਨੇ ਵੀ ਇਸ ਬਾਰੇ X 'ਤੇ ਪੋਸਟ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਤੁਸੀਂ ਆਪਣੇ ਦੋਸਤਾਂ ਜਾਂ ਫਾਲੋਅਰਜ਼ ਦੇ ਨਾਲ ਫੇਸ ਟੂ ਫੇਸ ਵੀਡੀਓ ਕਾਲ ਰਾਹੀ ਜੁੜ ਸਕਦੇ ਹੋ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਆਡੀਓ-ਵੀਡੀਓ ਕਾਲ ਫੀਚਰ: ਆਡੀਓ-ਵੀਡੀਓ ਕਾਲ ਫੀਚਰ ਸਿਰਫ਼ X ਦੇ ਪ੍ਰੀਮੀਅਮ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਫ੍ਰੀ ਯੂਜ਼ਰਸ ਨੂੰ ਇਹ ਆਪਸ਼ਨ ਨਹੀਂ ਮਿਲੇਗਾ। ਕੰਪਨੀ ਪਹਿਲਾ ਵੀ ਕਈ ਫੀਚਰਸ ਪ੍ਰੀਮੀਅਮ ਯੂਜ਼ਰਸ ਲਈ ਪੇਸ਼ ਕਰ ਚੁੱਕੀ ਹੈ। ਫਿਲਹਾਲ, ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਫੀਚਰ ਸਾਰੇ ਪੇਡ ਯੂਜ਼ਰਸ ਨੂੰ ਮਿਲੇਗਾ ਜਾਂ ਸਿਰਫ਼ ਪ੍ਰੀਮੀਅਮ ਪਲੱਸ ਯੂਜ਼ਰਸ ਨੂੰ ਹੀ ਮਿਲੇਗਾ।
ਇਸ ਤਰ੍ਹਾਂ ਕਰੋ ਆਡੀਓ-ਵੀਡੀਓ ਕਾਲ ਫੀਚਰ ਆਨ: ਆਡੀਓ-ਵੀਡੀਓ ਕਾਲ ਫੀਚਰ ਦੇ ਆਪਸ਼ਨ ਨੂੰ ਆਨ ਕਰਨ ਲਈ ਤੁਹਾਨੂੰ ਸੈਟਿੰਗ 'ਚ ਜਾ ਕੇ ਪ੍ਰਾਈਵੇਸੀ ਐਂਡ ਸੇਫ਼ਟੀ ਦੇ ਆਪਸ਼ਨ 'ਚ ਜਾਣਾ ਹੋਵੇਗਾ ਅਤੇ ਇੱਥੋ ਸਿੱਧਾ ਮੈਸੇਜ 'ਤੇ ਕਲਿੱਕ ਕਰਕੇ ਆਡੀਓ-ਵੀਡੀਓ ਕਾਲ ਦੇ ਆਪਸ਼ਨ ਨੂੰ ਆਨ ਕਰਨਾ ਹੈ। ਇਸ ਤਰ੍ਹਾਂ ਤੁਹਾਨੂੰ ਚੈਟ 'ਚ ਇਹ ਆਪਸ਼ਨ ਨਜ਼ਰ ਆਉਣ ਲੱਗੇਗਾ।
ਐਲੋਨ ਮਸਕ ਲਾਂਚ ਕਰ ਸਕਦੈ ਨੇ ਸੈਟੇਲਾਈਟ ਇੰਟਰਨੈੱਟ ਸੇਵਾ: ਇਸ ਤੋਂ ਇਲਾਵਾ, ਐਲੋਨ ਮਸਕ ਜਲਦ ਹੀ ਭਾਰਤ 'ਚ ਆਪਣੀ ਸੈਟੇਲਾਈਟ ਇੰਟਰਨੈੱਟ ਸੇਵਾ ਵੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਸਰਕਾਰ ਤੋਂ ਜਲਦ ਹੀ ਪ੍ਰਵਾਨਗੀ ਮਿਲ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਮਸਕ ਦੀ ਕੰਪਨੀ ਦੇ ਸ਼ੇਅਰਹੋਲਡਿੰਗ ਪੈਟਰਨ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਰੈਗੂਲੇਟਰੀ ਪ੍ਰਵਾਨਗੀ ਮਿਲ ਸਕਦੀ ਹੈ। ਜੇਕਰ ਸਰਕਾਰ ਵੱਲੋ ਕੰਪਨੀ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ, ਤਾਂ ਸਟਾਰਲਿੰਕ ਭਾਰਤ ਦੀ ਤੀਜੀ ਸੈਟੇਲਾਈਟ ਇੰਟਰਨੈੱਟ ਸੇਵਾ ਦੇਣ ਵਾਲੀ ਕੰਪਨੀ ਬਣ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ, ਦੂਰਸੰਚਾਰ ਵਿਭਾਗ ਬੁੱਧਵਾਰ ਤੱਕ ਮਸਕ ਦੀ ਕੰਪਨੀ ਸਟਾਰਲਿੰਕ ਨੂੰ LOI ਦੇ ਸਕਦੀ ਹੈ।