ਪੰਜਾਬ

punjab

ETV Bharat / technology

Amazon Great Freedom Festival ਸੇਲ ਦਾ ਐਲਾਨ, ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗੀ ਭਾਰੀ ਛੋਟ - Amazon Great Freedom Festival Sale - AMAZON GREAT FREEDOM FESTIVAL SALE

Amazon Great Freedom Festival Sale: ਔਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ Amazon Great Freedom Festival ਸੇਲ ਸ਼ੁਰੂ ਹੋ ਰਹੀ ਹੈ। ਇਸ ਸੇਲ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਸੇਲ ਦੌਰਾਨ ਤੁਸੀਂ ਕਈ ਸਮਾਰਟਫੋਨਾਂ 'ਤੇ ਛੋਟ ਪਾ ਸਕਦੇ ਹੋ।

Amazon Great Freedom Festival Sale
Amazon Great Freedom Festival Sale (Twitter)

By ETV Bharat Tech Team

Published : Aug 3, 2024, 11:59 AM IST

ਹੈਦਰਾਬਾਦ: ਐਮਾਜ਼ਾਨ ਨੇ ਆਪਣੀ ਅਗਲੀ ਵੱਡੀ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ ਦਾ ਨਾਮ Amazon Great Freedom Festival ਹੈ। ਇਹ ਸੇਲ 6 ਅਗਸਤ ਨੂੰ ਸ਼ੁਰੂ ਹੋ ਰਹੀ ਹੈ। ਇਸ ਸੇਲ ਦੌਰਾਨ ਸਮਾਰਟਫੋਨ ਅਤੇ ਹੋਰ ਕਈ ਸਾਮਾਨਾਂ 'ਤੇ 40 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸਦੇ ਨਾਲ ਹੀ, SBI ਬੈਂਕ ਕਾਰਡ ਤੋਂ ਭੁਗਤਾਨ ਕਰਨ 'ਤੇ 10 ਫੀਸਦੀ ਵਾਧੂ ਛੋਟ ਦਿੱਤੀ ਜਾ ਸਕਦੀ ਹੈ।

OnePlus ਦੇ ਸਮਾਰਟਫੋਨਾਂ 'ਤੇ ਡਿਸਕਾਊਂਟ:Amazon Great Freedom Festival ਸੇਲ ਦੌਰਾਨ OnePlus ਦੇ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲ ਸਕਦਾ ਹੈ। ਇਨ੍ਹਾਂ ਸਮਾਰਟਫੋਨਾਂ ਦੀ ਲਿਸਟ 'ਚ OnePlus Nord CE 4 Lite, OnePlus Nord 4, OnePlus Nord CE 4, OnePlus Open, OnePlus 12R ਅਤੇ OnePlus 12 ਸਮਾਰਟਫੋਨ ਸ਼ਾਮਲ ਹੋਣਗੇ।

iQOO ਦੇ ਸਮਾਰਟਫੋਨਾਂ 'ਤੇ ਡਿਸਕਾਊਂਟ:ਇਸ ਸੇਲ ਦੌਰਾਨ ਤੁਸੀਂ iQOO ਦੇ ਵੀ ਕਈ ਫੋਨ ਸਸਤੇ 'ਚ ਖਰੀਦਣ ਦਾ ਮੌਕਾ ਪਾ ਸਕਦੇ ਹੋ। ਸੇਲ ਦੌਰਾਨ iQOO Z9 Lite 5G, iQOO 12 5G, iQOO Neo 9 Pro, iQOO Z7 Pro, iQOO Z9 ਅਤੇ iQOO Z9x ਸਮਾਰਟਫੋਨਾਂ 'ਤੇ ਛੋਟ ਦਿੱਤੀ ਜਾਵੇਗੀ।

Samsung ਦੇ ਸਮਾਰਟਫੋਨਾਂ 'ਤੇ ਛੋਟ: ਐਮਾਜ਼ਾਨ ਦੀ ਸੇਲ ਦੌਰਾਨ Samsung ਦੇ ਸਮਾਰਟਫੋਨਾਂ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਇਸ ਸੇਲ 'ਚ ਤੁਸੀਂ Galaxy M15 ਅਤੇ Galaxy A35 ਸਮਾਰਟਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ।

Xiaomi ਦੇ ਸਮਾਰਟਫੋਨਾਂ 'ਤੇ ਡਿਸਕਾਊਂਟ:ਸੇਲ ਦੌਰਾਨ ਗ੍ਰਾਹਕਾਂ ਨੂੰ Xiaomi ਦੇ ਫੋਨਾਂ 'ਤੇ ਵੀ ਡਿਸਕਾਊਂਟ ਮਿਲੇਗਾ। ਇਸ ਲਿਸਟ 'ਚ Redmi 13 5G, Redmi Note 13 Pro, Redmi 12 5G, Note 13 Pro+ ਅਤੇ Xiaomi 14 ਵਰਗੇ ਸਮਾਰਟਫੋਨ ਸ਼ਾਮਲ ਹਨ।

Poco ਦੇ ਫੋਨਾਂ 'ਤੇ ਛੋਟ: ਐਮਾਜ਼ਾਨ ਦੀ ਸੇਲ 'ਚ Poco ਦੇ ਕਈ ਫੋਨਾਂ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ ਤੁਸੀਂ Poco M6 Pro ਅਤੇ Poco C65 ਸਮਾਰਟਫੋਨ ਨੂੰ ਛੋਟ ਦੇ ਨਾਲ ਖਰੀਦ ਸਕੋਗੇ। ਇਸ ਤੋਂ ਇਲਾਵਾ, Oppo F27 Pro+, Tecno Pova 6 Pro, Tecno Spark 20 Pro ਅਤੇ Realme Narzo 70 Pro ਸਮਾਰਟਫੋਨ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ।

ਦੱਸ ਦਈਏ ਕਿ ਇਨ੍ਹਾਂ ਸਮਾਰਟਫੋਨਾਂ 'ਤੇ ਗ੍ਰਾਹਕਾਂ ਨੂੰ 10,000 ਰੁਪਏ ਤੱਕ ਦੇ ਕੂਪਨ ਡਿਸਕਾਊਂਟ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ, ਪੁਰਾਣਾ ਫੋਨ ਐਸਚੇਜ਼ ਕਰਨ 'ਤੇ 50,000 ਰੁਪਏ ਤੱਕ ਦੀ ਛੋਟ ਪੁਰਾਣੇ ਫੋਨ ਦੇ ਮਾਡਲ ਅਤੇ ਕੰਡੀਸ਼ਨ ਦੇ ਹਿਸਾਬ ਨਾਲ ਦਿੱਤੀ ਜਾਵੇਗੀ। ਅਗਲੇ ਕੁਝ ਦਿਨਾਂ 'ਚ ਸੇਲ ਪ੍ਰਾਈਸ ਦਾ ਵੀ ਖੁਲਾਸਾ ਕਰ ਦਿੱਤਾ ਜਾਵੇਗਾ।

ABOUT THE AUTHOR

...view details