ਲੁਧਿਆਣਾ: ਸਾਲ 2024 ਪੰਜਾਬ ਪੁਲਿਸ ਲਈ ਬੇਹੱਦ ਖਾਸ ਰਿਹਾ। ਇਸ ਸਾਲ ਪੁਲਿਸ ਨੇ ਗੈਂਗਸਟਰਾਂ ਅਤੇ ਮੁਲਜ਼ਮਾਂ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਅਤੇ ਕਈ ਵੱਡੇ ਐਂਕਾਊਂਟਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ। ਪੁਲਿਸ ਵੱਲੋਂ ਕੀਤੇ ਇੰਨ੍ਹਾਂ ਐਨਕਾਊਂਟਰਾਂ 'ਚ ਬੀ ਕੈਟਾਗੀਰੀ ਦੇ ਗੈਂਗਸਟਰ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਗੁਰਗਿਆਂ 'ਤੇ ਵੀ ਨਕੇਲ ਕੱਸੀ ਗਈ ਜਿੰਨ੍ਹਾਂ ਵੱਲੋਂ ਵੱਡੀਆਂ ਲੁੱਟਾਂ-ਖੋਹਾਂ ਸਮਤੇ ਕਈ ਹੋਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਇੰਨ੍ਹਾਂ ਐਨਕਾਊਂਟਰਾਂ ਨੂੰ ਲੈ ਕੇ ਪੰਜਾਬ ਪੁਲਿਸ 'ਤੇ ਕਈ ਸਵਾਲ ਵੀ ਖੜ੍ਹੇ ਹੋਏ ਅਤੇ ਮਾਮਲੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚੇ।
ਕਾਲਾ ਧਨੌਲਾ ਦਾ ਐਨਕਾਊਂਟਰ (ETV Bharat (ਲੁਧਿਆਣਾ, ਪੱਤਰਕਾਰ )) ਕਾਲਾ ਧਨੌਲਾ ਦਾ ਐਨਕਾਊਂਟਰ
ਪੰਜਾਬ ਪੁਲਿਸ ਵੱਲੋਂ 2024 ਦੀ ਸ਼ੁਰੂਆਤ ਵਿੱਚ ਹੀ ਲੋੜੀਂਦੇ ਗੈਂਗਸਟਰ ਗੁਰਮੀਤ ਸਿੰਘ ਉਰਫ ਕਾਲਾ ਧਨੋਲਾ ਦਾ ਐਨਕਾਊਂਟਰ ਕੀਤਾ ਗਿਆ। ਇਸ ਐਨਕਾਊਂਟਰ ਦੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ। ਇਹ ਐਨਕਾਊਂਟਰ 18 ਫਰਵਰੀ ਨੂੰ ਬਰਨਾਲਾ ਵਿੱਚ ਕੀਤਾ ਗਿਆ। ਕਾਬਲੇਜ਼ਿਕਰ ਹੈ ਕਿ ਮੁਲਜ਼ਮ ਦੀ ਕਈ ਕੇਸਾਂ ਦੇ ਵਿੱਚ ਪੁਲਿਸ ਨੂੰ ਭਾਲ ਸੀ। ਇਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਆਪਣੇ ਐਕਸ ਅਕਾਊਂਟ 'ਤੇ ਵੀ ਸਾਂਝੀ ਕੀਤੀ ਗਈ ਸੀ।
ਕਾਲਾ ਧਨੌਲਾ ਦਾ ਐਨਕਾਊਂਟਰ (Facebook) ਗੈਂਗਸਟਰ ਗੁਰਸ਼ਰਨ ਉਰਫ ਲੰਡਾ
30 ਅਕਤੂਬਰ 2024 ਨੂੰ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਬਿਆਸ ਨੇੜੇ ਗੈਂਗਸਟਰ ਲੰਡਾ ਹਰੀਕੇ ਉਰਫ ਗੁਰਸ਼ਰਨ ਦਾ ਐਨਕਾਊਂਟਰ ਕੀਤਾ ਗਿਆ ਅਤੇ ਲੰਡਾ ਇਸ ਐਨਕਾਊਂਟਰ 'ਚ ਮਾਰਿਆ ਗਿਆ। ਦੱਸ ਦੇਈਏ ਕਿ ਵਪਾਰੀ ਦੇ ਕਤਲ ਕੇਸ ਵਿੱਚ ਗੁਰਸ਼ਰਨ ਪੁਲਿਸ ਨੂੰ ਇਹ ਲੋੜੀਂਦਾ ਸੀ। ਵਪਾਰੀ ਦਾ ਕਤਲ ਕਰਨ ਤੋਂ ਬਾਅਦ ਇਸ ਦੀ ਜਿੰਮੇਵਾਰੀ ਲੰਡਾ ਹਰੀਕੇ ਵੱਲੋਂ ਲਈ ਗਈ ਸੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਪਹਿਲਾ ਹੀ ਤਿੰਨ ਮੁਲਜ਼ਮ ਗ੍ਰਿਫਤਾਰ ਕਰ ਚੁੱਕੀ ਸੀ। ਜਦੋਂ ਪੁਲਿਸ ਨੇ ਗੁਰਸ਼ਰਨ ਦਾ ਐਨਕਾਊਂਟਰ ਕੀਤਾ ਤਾਂ ਉੇਸ ਕੋਲੋ ਇੱਕ ਪਿਸਤੌਲ ਵੀ ਬਰਾਮਦ ਹੋਈ ਸੀ।
ਗੈਂਗਸਟਰ ਬਿਕਰਮਜੀਤ ਵਿੱਕੀ
ਪੰਜਾਬ ਪੁਲਿਸ ਵੱਲੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦੇ ਹੋਏ ਨਵੰਬਰ 2024 'ਚ ਗੈਂਗਸਟਰ ਬਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਐਨਕਾਊਂਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਆਮ ਆਦਮੀ ਪਾਰਟੀ ਐਮ.ਐਲ.ਏ. ਗੁਰਪ੍ਰੀਤ ਗੋਗੀ 'ਤੇ ਹਮਲਾ ਕਰਨ ਦੇ ਇਲਜ਼ਾਮ ਸਨ। ਪੁਲਿਸ ਵੱਲੋਂ ਚਲਾਏ ਗਏ ਸਾਂਝੇ ਆਪਰੇਸ਼ਨ ਤਹਿਤ ਉੱਤਰ ਪ੍ਰਦੇਸ਼ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਮੰਡ ਏਰੀਆ ਵਿੱਚ ਪੁਲਿਸ ਨੇ ਐਨਕਾਊਂਟਰ ਕਰਕੇ ਉਸ ਨੂੰ ਕਾਬੂ ਕੀਤਾ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਮੁਲਜ਼ਮ ਦੇ ਕੋਲੋਂ ਹਥਿਆਰ ਬਰਾਮਦ ਹੋਏ ਹਨ। ਉਸ ਵੱਲੋਂ ਪੁਲਿਸ ਟੀਮ 'ਤੇ ਹਮਲਾ ਵੀ ਕੀਤਾ ਗਿਆ ਸੀ।
ਸਿੰਧੀ ਬੇਕਰੀ 'ਤੇ ਗੋਲੀਬਾਰੀ (facebook) ਗੈਂਗਸਟਰ ਮੀਤਾ ਅਤੇ ਵਿਕਾਸ
ਗੈਂਗਸਟਰ ਜਗਮੀਤ ਸਿੰਘ ਉਰਫ ਮੀਤਾ ਨੇ ਸਿੰਧੀ ਬੇਕਰੀ 'ਤੇ ਗੋਲੀਬਾਰੀ ਕੀਤੀ ਸੀ। ਪੁਲਿਸ ਨੇ ਬਦਮਾਸ਼ ਕੋਲੋਂ 32 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਪਿਸਤੌਲ ਦੇ ਚੈਂਬਰ ਵਿੱਚੋਂ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ। ਦੂਜੇ ਲੁਟੇਰੇ ਦਾ ਨਾਮ ਵਿਕਾਸ ਕੁਮਾਰ ਉਰਫ ਕਾਸਾ ਵਾਸੀ ਪਹਾੜਾ ਸਿੰਘ ਚੌਕ ਦੱਸਿਆ ਗਿਆ ਹੈ। ਦੋਵਾਂ ਬਦਮਾਸ਼ਾਂ ਖਿਲਾਫ ਫਰੀਦਕੋਟ ਅਤੇ ਮੋਗਾ 'ਚ 3 ਕੇਸ ਦਰਜ ਹਨ।
ਜਾਣੋ ਕਿਹੜੇ ਵੱਡੇ ਗੈੈਂਗਸਟਰਾਂ ਦਾ ਕੀਤਾ ਐਨਕਾਊਂਟਰ (ETV Bharat (ਲੁਧਿਆਣਾ, ਪੱਤਰਕਾਰ )) ਗੁਲਾਬ ਸਿੰਘ ਦਾ ਐਨਕਾਊਂਟਰ
ਲੁਧਿਆਣਾ ਪੁਲਿਸ ਵੱਲੋਂ ਦੋ ਦਸੰਬਰ ਨੂੰ ਚੰਡੀਗੜ੍ਹ ਰੋਡ 'ਤੇ ਮੁਲਜ਼ਮ ਗੁਲਾਬ ਸਿੰਘ ਵਾਸੀ ਹੈਦਰ ਵਿਲੇਜ ਕੁਮਕਲਾਂ ਨੂੰ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਦੀ ਜਵਾਬੀ ਕਾਰਵਾਈ ਉਸ ਦੀ ਲੱਤ 'ਚ ਪੁਲਿਸ ਨੇ ਗੋਲੀ ਮਾਰੀ, ਜਿਸ ਤੋਂ ਬਾਅਦ ਉਸਨੂੰ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ 'ਚ ਪੁਲਿਸ ਨੇ ਉਸ ਨੂੰ ਰਿਮਾਂਡ 'ਤੇ ਲਿਆ। ਇਸ ਦੀ ਜਾਣਕਾਰੀ ਲੁਧਿਆਣਾ ਦੇ ਏਡੀਸੀਪੀ ਅਮਨਦੀਪ ਬਰਾੜ ਦੇ ਸਾਡੇ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਉਸ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਸਨ। ਇਨ੍ਹਾਂ ਹੀ ਨਹੀਂ ਪੁਲਿਸ ਵੱਲੋਂ ਹਥਿਆਰ ਵੀ ਬਰਾਮਦ ਕੀਤੇ ਗਏ। ਏਡੀਸੀਪੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਾਲ ਪੁਲਿਸ ਵੱਲੋਂ 650 ਦੇ ਕਰੀਬ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 80 ਦੇ ਕਰੀਬ ਹਥਿਆਰ ਵੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਜ਼ੀਰੋ ਟੋਲਰੈਂਸ ਦੀ ਪਾਲਸੀ ਅਤੇ ਸਾਡੇ ਵੱਲੋਂ ਇਹ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਗਈਆਂ। ਉਹਨਾਂ ਨੌਜਵਾਨਾਂ ਨੂੰ ਵੀ ਇਹੀ ਸਲਾਹ ਦਿੱਤੀ ਕਿ ਉਹ ਸੋਸ਼ਲ ਮੀਡੀਆ 'ਤੇ ਕਿਸੇ ਵੀ ਮੁਲਜ਼ਮ ਦੇ ਜਾਂ ਫਿਰ ਗਲਤ ਆਨਸਰਾਂ ਦੇ ਸੰਪਰਕ ਵਿੱਚ ਆ ਕੇ ਕੋਈ ਗਲਤ ਕਦਮ ਨਾ ਚੁੱਕਣ।