ਲੁਧਿਆਣਾ: ਇਸ ਵਾਰ ਤਿਉਹਾਰਾਂ ਦੀਆਂ ਤਰੀਕਾਂ ਨੂੰ ਲੈ ਕੇ ਲੋਕ ਖੱਜਲ ਹੋ ਰਹੇ ਹਨ। ਇੱਕ ਪਾਸੇ ਜਿੱਥੇ ਦਿਵਾਲੀ ਨੂੰ ਲੈ ਕੇ ਤਰੀਕਾਂ 31 ਅਕਤੂਬਰ ਅਤੇ 1 ਨਵੰਬਰ ਦੇ ਵਿੱਚ ਲੋਕ ਉਲਝੇ ਹੋਏ ਹਨ। ਉੱਥੇ ਹੀ ਧਨਤੇਰਸ ਦਾ ਤਿਉਹਾਰ ਵੀ ਪੂਰੇ ਦੇਸ਼ ਭਰ ਦੇ ਵਿੱਚ ਬੜੇ ਹੀ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਇਸ ਵਾਰ ਧਨਤੇਰਸ ਦਾ ਤਿਉਹਾਰ 29 ਤਰੀਕ ਨੂੰ ਮਨਾਇਆ ਜਾਣਾ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਵਿਸ਼ਾਲ ਦੁਰਗਾ ਮਾਤਾ ਮੰਦਿਰ ਦੇ ਮੁੱਖ ਪੰਡਿਤ ਦਿਨੇਸ਼ ਪਾਂਡੇ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਸ਼ਾਸਤਰਾਂ ਦੇ ਮੁਤਾਬਿਕ ਹੀ ਤਿਉਹਾਰ ਮਨਾਏ ਜਾਣ ਲੋਕਾਂ ਨੂੰ ਖੱਜਲ ਹੋਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਧਨਤੇਰਸ ਦੇ ਤਿਉਹਾਰ 'ਤੇ ਪੂਜਾ ਕੀਤੀ ਜਾਂਦੀ ਹੈ ਅਤੇ ਕਿਹੜੀ ਰਾਸ਼ੀ ਦੇ ਲਈ ਕਿਹੜਾ ਧਾਤੂ ਖਰੀਦਣੀ ਜਰੂਰੀ ਹੈ।
ਕਦੋਂ ਹੈ ਧਨਤੇਰਸ ਦਾ ਤਿਉਹਾਰ (ETV Bharat (ਪੱਤਰਕਾਰ , ਲੁਧਿਆਣਾ)) ਕਮਲ ਗੱਟਾ ਲਕਸ਼ਮੀ ਮਾਤਾ ਦੇ ਕਾਫੀ ਪਸੰਦੀਦਾ ਹੈ
ਪੰਡਿਤ ਦਿਨੇਸ਼ ਪਾਂਡੇ ਨੇ ਦੱਸਿਆ ਕਿ ਇਹ ਤਿਉਹਾਰ ਲਕਸ਼ਮੀ ਦੇ ਨਾਲ ਸੰਬੰਧਿਤ ਹੈ ਅਤੇ ਲਕਸ਼ਮੀ ਅਤੇ ਵਿਸ਼ਨੂ ਜੀ ਦੀ ਇਸ ਦਿਨ ਪੂਜਾ ਕੀਤੀ ਜਾਂਦੀ ਹੈ, ਕੁਬੇਰ ਦੀ ਵੀ ਪੂਜਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲਕਸ਼ਮੀ ਮਾਤਾ ਧੰਨ ਦੀ ਪ੍ਰਤੀਕ ਹੈ। ਉਨ੍ਹਾਂ ਨੂੰ ਖੁਸ਼ ਕਰਨ ਲਈ ਕਮਲ ਗੱਟਾ, ਹਲਦੀ, ਧਨੀਆ ਅਤੇ ਕੌੜੀਆਂ ਆਦ ਦੀ ਖਰੀਦਦਾਰੀ ਕਰਦੇ ਹਨ ਜਿਸ ਦੀ ਕਾਫੀ ਮਹੱਤਤਾ ਹੈ। ਉਨ੍ਹਾਂ ਨੇ ਕਿਹਾ ਕਿ ਲਕਸ਼ਮੀ ਨਰਾਇਣ ਦੀ ਮੁੱਖ ਪੂਜਾ ਹੁੰਦੀ ਹੈ, ਕਈ ਲੋਕ ਗਣੇਸ਼ ਜੀ ਦੀ ਵੀ ਪੂਜਾ ਕਰਦੇ ਹਨ। ਪੰਡਿਤ ਨੇ ਕਿਹਾ ਕਿ ਕਮਲ ਗੱਟਾ ਲਕਸ਼ਮੀ ਜੀ ਦੇ ਕਾਫੀ ਪਸੰਦੀਦਾ ਹੈ। ਇਸ ਕਰਕੇ ਕਮਲ ਗੱਟਾ ਲਕਸ਼ਮੀ ਮਾਤਾ ਨੂੰ ਚੜਾਇਆ ਜਾਂਦਾ ਹੈ।
ਇਸ ਦਿਨ ਸੋਨੇ ਚਾਂਦੀ ਦੀ ਖਰੀਦਾਰੀ ਕਰਨਾ ਵੀ ਹੈ ਸ਼ੁੱਭ
ਪੰਡਿਤ ਦਿਨੇਸ਼ ਭਾਂਡੇ ਨੇ ਦੱਸਿਆ ਕਿ ਸਭ ਨੂੰ ਇਸ ਦਿਨ ਜੰਮ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ। ਕਿਹਾ ਕਿ ਆਪਣੀ ਸਮਰੱਥਾ ਦੇ ਮੁਤਾਬਿਕ ਲੋਕ ਸੋਨੇ ਚਾਂਦੀ ਆਦਿ ਦੀ ਖਰੀਦਾਰੀ ਵੀ ਕਰਦੇ ਹਨ ਅਤੇ ਜੇਕਰ ਕੋਈ ਹੋਰ ਧਾਤੂ ਵੀ ਖਰੀਦਦੇ ਹਨ ਤਾਂ ਉਸ ਦੀ ਵੀ ਕਾਫੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਸੋਨੇ ਚਾਂਦੀ ਦੇ ਲਕਸ਼ਮੀ ਨਰਾਇਣ ਮੰਦਿਰਾਂ ਦੇ ਵਿੱਚ ਚੜਾਉਂਦੇ ਹਨ। ਇਸ ਤੋਂ ਇਲਾਵਾ ਗਿਆਨੀ ਆਦਿ ਦੀ ਵੀ ਖਰੀਦਦਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕਾਰਾਂ, ਮੋਟਰਸਾਈਕਲ, ਹੋਰ ਦੋ ਪਈਆ ਵਾਹਨ ਤੋਂ ਇਲਾਵਾ ਘਰ ਆਦਿ ਵੀ ਬਣਾਉਂਦੇ ਹਨ ਅਤੇ ਇਸ ਤਿਉਹਾਰ 'ਤੇ ਸ਼ੁਭ ਮੰਨਿਆ ਜਾਂਦਾ ਹੈ। ਇਸ ਕਰਕੇ ਕੋਈ ਵੀ ਸ਼ੁੱਭ ਕਾਰਜ ਕਰਨ ਲਈ ਇਸ ਤਿਉਹਾਰ ਦਾ ਦਿਨ ਨਿਰਧਾਰਿਤ ਕੀਤਾ ਜਾਂਦਾ ਹੈ।
29 ਅਕਤੂਬਰ ਨੂੰ ਹੈ ਧਨਤੇਰਸ
ਪੰਡਿਤ ਦਿਨੇਸ਼ ਪਾਂਡੇ ਨੇ ਇਹ ਵੀ ਦੱਸਿਆ ਕਿ ਲੋਕਾਂ ਨੂੰ ਆਪਣੀ ਰਾਸ਼ੀ ਦੇ ਮੁਤਾਬਿਕ ਧਾਤੂ ਖਰੀਦਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਦਾ ਦਿਨ ਕਾਫੀ ਸ਼ੁਭ ਹੈ। ਸਿੰਘ ਰਾਸ਼ੀ ਵਾਲੇ ਜਿਆਦਾਤਰ ਸੋਨੇ ਆਦਿ ਦੀ ਖਰੀਦਾਰੀ ਕਰਦੇ ਹਨ। ਇਸੇ ਤਰ੍ਹਾਂ ਉਹ ਤਾਂਬੇ ਦੀ ਵੀ ਖਰੀਦਦਾਰੀ ਕਰ ਸਕਦੇ ਹਨ ਜੋ ਕਿ ਉਨ੍ਹਾਂ ਲਈ ਕਾਫੀ ਚੰਗੀ ਹੈ, ਉਨ੍ਹਾਂ ਕਿਹਾ ਕਿ ਹਰ ਰਾਸ਼ੀ ਦੇ ਮੁਤਾਬਿਕ ਖਰੀਦਾਰੀ ਹੋਵੇ। ਉਸ ਦਾ ਇੱਕ ਵੱਖਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਕਿਸੇ ਵੀ ਤਰ੍ਹਾਂ ਗੁਮਰਾਹ ਨਾ ਹੋਣ ਸੋਸ਼ਲ ਮੀਡੀਆ ਤੇ ਜੋ ਤਿਉਹਾਰਾਂ ਦੀਆਂ ਤਰੀਕਾਂ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਦੂਰ ਰਹਿਣ। ਉਨ੍ਹਾਂ ਨੇ ਕਿਹਾ ਕਿ ਜੇਕਰ ਦਿਵਾਲੀ 1 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਤਾਂ 1 ਅਕਤੂਬਰ ਨੂੰ ਹੀ ਲੋਕ ਦਿਵਾਲੀ ਮਨਾਉਣ। ਮਤਲਬ ਇਹ ਹੈ ਜਿਸ ਦਿਨ ਤਿਉਹਾਰ ਹੁੰਦਾ ਹੈ ਉਸ ਦਿਨ ਹੀ ਮਨਾਉਣਾ ਚਾਹੀਦਾ ਹੈ। ਕਿਹਾ ਕਿ ਧਨਤੇਰਸ ਦਾ ਤਿਉਹਾਰ 29 ਅਕਤੂਬਰ ਦਾ ਨਿਰਧਾਰਿਤ ਹੈ, ਇਸ ਵਿੱਚ ਕੋਈ ਵੀ ਦੁਵਿਧਾ ਨਹੀਂ ਹੈ।