ਪੰਜਾਬ

punjab

ETV Bharat / state

ਪੰਜਾਬ ਮੌਸਮ ਅਪਡੇਟ; ਜਾਣੋ ਪੰਜਾਬ ਸਣੇ ਕਿੱਥੇ-ਕਿੱਥੇ ਹੀਟਵੇਵ ਅਲਰਟ ਤੇ ਕਦੋਂ ਮਾਨਸੂਨ ਦੇਵੇਗਾ ਦਸਤਕ - Weather Update - WEATHER UPDATE

Today Punjab Weather: ਆਈਐਮਡੀ ਨੇ ਅਗਲੇ 5 ਦਿਨਾਂ ਵਿੱਚ ਇਸ ਖੇਤਰ ਵਿੱਚ ਹੋਰ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਜਾਣੋ ਉੱਤਰੀ ਅਤੇ ਦੱਖਣੀ ਭਾਰਤ ਸਣੇ ਪੰਜਾਬ ਦੇ ਮੌਸਮ ਦਾ ਹਾਲ, ਪੜ੍ਹੋ ਪੂਰੀ ਖ਼ਬਰ।

Weather Update
Weather Update (ਈਟੀਵੀ ਭਾਰਤ (ਗ੍ਰਾਫਿਕਸ))

By ETV Bharat Punjabi Team

Published : May 16, 2024, 7:19 AM IST

ਚੰਡੀਗੜ੍ਹ:ਮੌਸਮ ਵਿਭਾਗ ਮੁਤਾਬਕ, ਦੱਖਣੀ ਭਾਰਤ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਖ਼ਬਰ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ, ਪੰਜਾਬ ਵਿੱਕ ਵੀ ਹੋਰ ਗਰਮੀ ਪਵੇਗੀ। ਅੱਜ ਯਾਨੀ ਵੀਰਵਾਰ ਨੂੰ ਪੰਜਾਬ ਦਾ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ ਹੈ। ਵਧਦੇ ਤਾਪਮਾਨ ਦੇ ਮੱਦੇਨਜ਼ਰ ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਹੀਟ ਵੇਵ ਦਾ ਅਲਰਟ ਹੈ।

ਪੰਜਾਬ ਮੌਸਮ ਅਪਡੇਟ (ਈਟੀਵੀ ਭਾਰਤ (ਗ੍ਰਾਫਿਕਸ))

ਇਸ ਗ੍ਰਾਫਿਕਸ ਜ਼ਰੀਏ ਜਾਣੋ, ਆਪਣੇ ਸ਼ਹਿਰ ਦਾ ਤਾਪਮਾਨ -

  1. ਚੰਡੀਗੜ੍ਹ ਦਾ ਤਾਪਮਾਨ -ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਰਹੇਗਾ। ।
  2. ਅੰਮ੍ਰਿਤਸਰ ਦਾ ਤਾਪਮਾਨ -ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਹੇਗਾ।
  3. ਜਲੰਧਰ ਦਾ ਤਾਪਮਾਨ -ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਰਹੇਗਾ।
  4. ਲੁਧਿਆਣਾ ਦਾ ਤਾਪਮਾਨ -ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਰਹੇਗਾ।
  5. ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਹੇਗਾ। ਮੌਸਮ ਸਾਫ ਤੇ ਗਰਮ ਰਹੇਗਾ।
  6. ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਰਹੇਗਾ।

ਮੌਸਮ ਵਿਭਾਗ ਦੀ ਭੱਵਿਖਬਾਣੀ:ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਇਸ ਹਫ਼ਤੇ ਦਿੱਲੀ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਗਰਮੀ ਦੀ ਸੰਭਾਵਨਾ ਪ੍ਰਗਟਾਈ ਹੈ। ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ 19 ਮਈ ਨੂੰ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੀਟ ਵੇਵ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵਧਦੇ ਤਾਪਮਾਨ ਦੇ ਮੱਦੇਨਜ਼ਰ ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਹੀਟ ਵੇਵ ਦੀ ਸੰਭਾਵਨਾ ਹੈ।

ਕਦੋ ਆਵੇਗਾ ਮਾਨਸੂਨ:ਆਈਐਮਡੀ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ 31 ਮਈ ਦੇ ਆਸਪਾਸ ਕੇਰਲ ਵਿੱਚ ਆ ਸਕਦਾ ਹੈ। ਨਾਲ ਹੀ ਕਿਹਾ ਕਿ ਇਸ ਦੇ 4 ਦਿਨ ਅੱਗੇ ਜਾਂ ਪਿੱਛੇ ਹੋਣ ਦੀ ਉਮੀਦ ਹੈ। ਇਸ ਲਈ ਮਾਨਸੂਨ 27 ਮਈ ਜਾਂ 4 ਜੂਨ 2024 ਵਿਚਕਾਰ ਸ਼ੁਰੂ ਹੋ ਸਕਦਾ ਹੈ। ਕੇਰਲ ਵਿੱਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ 1 ਜੂਨ ਹੈ।

ABOUT THE AUTHOR

...view details