ਲੁਧਿਆਣਾ:ਪੰਜਾਬ ਵਿੱਚ ਬੀਤੇ ਦਿਨ ਪਏ ਮੀਂਹ ਨੇ ਟੈਂਪਰੇਚਰ ਵਿੱਚ ਜਿੱਥੇ ਕੁਝ ਗਿਰਾਵਟ ਲਿਆਂਦੀ ਹੈ। ਪਰ, ਜੇਕਰ ਹੁਣ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ, ਤਾਂ ਮੁੜ ਤੋਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪੀਏਯੂ ਮੌਸਮ ਵਿਭਾਗ ਮੁਤਾਬਕ, ਮੁੜ ਤੋਂ ਟੈਂਪਰੇਚਰ ਵੱਧ ਜਾਵੇਗਾ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਜੁਲਾਈ ਮਹੀਨੇ ਪੰਜਾਬ ਦੇ ਵਿੱਚ ਕਾਫੀ ਘੱਟ ਬਾਰਿਸ਼ ਵੇਖਣ ਨੂੰ ਮਿਲੀ ਹੈ। ਇਸ ਵਾਰ ਲਗਭਗ 40 ਫੀਸਦੀ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ।
ਤਾਜ਼ਾ ਅੱਪਡੇਟ: ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ ਤੇ ਕਿੰਨੀ ਵਧੇਗੀ ਗਰਮੀ, ਕਿਸਾਨਾਂ ਲਈ ਕੀ ਹੈ ਹਿਦਾਇਤ...ਜਾਣੋ ਸਭ ਕੁੱਝ - Weather Update In Punjab - WEATHER UPDATE IN PUNJAB
Weather Forecast In Punjab : ਇਸ ਵਾਰ ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਲੁਧਿਆਣਾ ਪੀਏਯੂ ਵਿਖੇ ਮੌਸਮ ਵਿਭਾਗ ਨੇ ਆਉਣ ਵਾਲੇ ਹਫ਼ਤੇ ਵਿੱਚ ਮੌਸਮ ਕਿਵੇਂ ਰਹਿਣ ਵਾਲਾ ਹੈ, ਇਸ ਨੂੰ ਲੈ ਕੇ ਤਾਜ਼ਾ ਅੱਪਡੇਟ ਜਾਰੀ ਕੀਤੀ ਹੈ। ਜਾਣਨ ਲਈ, ਪੜ੍ਹੋ ਪੂਰੀ ਖ਼ਬਰ।
Published : Aug 2, 2024, 12:44 PM IST
ਪਹਿਲਾਂ ਗਰਮੀ, ਫਿਰ ਮੁੜ ਪਵੇਗਾ ਮੀਂਹ:ਮੌਸਮ ਵਿਗਿਆਨੀ ਨੇ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਅਗਸਤ ਮਹੀਨਾ ਚੜ੍ਹਦੇ ਹੀ ਪੂਰੇ ਪੰਜਾਬ ਭਰ ਵਿੱਚ ਚੰਗੀ ਤਰ੍ਹਾਂ ਮੀਂਹ ਪਿਆ ਹੈ। ਜਿਸ ਨਾਲ ਪਾਣੀ ਦੀ ਕੁਝ ਪੂਰਤੀ ਜ਼ਰੂਰ ਹੋਈ ਹੈ। ਪਰ, ਉਨ੍ਹਾਂ ਕਿਹਾ ਕਿ ਆਉਂਦੇ ਦੋ ਚਾਰ ਦਿਨ ਤੱਕ ਟੈਂਪਰੇਚਰ ਇਸੇ ਤਰ੍ਹਾਂ ਵਧਣਗੇ ਅਤੇ ਮੁੜ ਤੋਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਮੀਂਹ ਪੈਣ ਕਰਕੇ ਟੈਂਪਰੇਚਰ ਕੁਝ ਹੇਠਾਂ ਜ਼ਰੂਰ ਗਏ ਸੀ, ਪਰ ਦੋ ਦਿਨ ਤੱਕ ਟੈਂਪਰੇਚਰ ਮੁੜ ਤੋਂ ਵੱਧ ਜਾਣਗੇ ਅਤੇ ਗਰਮੀ ਪਵੇਗੀ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਮੁੜ ਤੋਂ ਬਾਰਿਸ਼ ਆਉਣ ਦੇ ਆਸਾਰ ਹਨ।
ਕਿਸਾਨਾਂ ਨੂੰ ਖਾਸ ਹਿਦਾਇਤ: ਉੱਥੇ ਹੀ, ਦੂਜੇ ਪਾਸੇ ਮੌਸਮ ਵਿਗਿਆਨੀ ਨੇ ਕੁਲਵਿੰਦਰ ਕੌਰ ਗਿੱਲ ਨੇ ਕਿਸਾਨਾਂ ਨੂੰ ਲੈ ਕੇ ਵੀ ਕਿਹਾ ਹੈ ਕਿ ਫਿਲਹਾਲ ਕਿਸਾਨਾਂ ਨੂੰ ਬੀਤੇ ਦਿਨੀ ਪਏ ਮੀਂਹ ਤੋਂ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਹੁਣ ਦੋ ਤਿੰਨ ਦਿਨ ਦਾ ਸਮਾਂ ਹੈ, ਜੇਕਰ ਉਹ ਕਿਸੇ ਤਰ੍ਹਾਂ ਦੀ ਕੋਈ ਸਪ੍ਰੇਅ ਵਗੈਰਹ ਜਾਂ ਫਿਰ ਕੋਈ ਖਾਦ ਪਾਉਣਾ ਚਾਹੁੰਦੇ ਹਨ, ਤਾਂ ਫਸਲ ਵਿੱਚ ਪਾ ਸਕਦੇ ਹਨ, ਕਿਉਂਕਿ ਉਸ ਤੋਂ ਬਾਅਦ ਫਿਰ ਮੀਂਹ ਪੈ ਜਾਵੇਗਾ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਦਿਨ ਦਾ ਟੈਂਪਰੇਚਰ 2 ਤੋਂ 3 ਡਿਗਰੀ ਘੱਟਿਆ ਹੋਇਆ ਅਤੇ ਇਸ ਸਮੇਂ 35 ਤੋਂ 36 ਡਿਗਰੀ ਵਿਚਕਾਰ ਚੱਲ ਰਿਹਾ ਹੈ।