ਪੰਜਾਬ

punjab

ETV Bharat / state

UBDC ਨਹਿਰ ਦੇ ਓਵਰਫਲੋ ਹੋਣ ਕਾਰਨ 50 ਏਕੜ ਫਸਲ ਹੋਈ ਤਬਾਹ, ਲੋਕਾਂ ਦੇ ਘਰਾਂ ਤੱਕ ਵੀ ਪਹੁੰਚਿਆ ਪਾਣੀ - UBDC CANAL

ਯੂਬੀਡੀਸੀ ਨਹਿਰ ਓਵਰਫਲੋ ਹੋਣ ਦੇ ਕਾਰਨ ਉਸ ਦਾ ਪਾਣੀ ਖੇਤਾਂ ਵਿਚ ਅਤੇ ਗੁਜਰ ਭਾਈਚਾਰੇ ਦੇ ਘਰਾਂ ਵਿੱਚ ਜਾ ਵੜ੍ਹਿਆ।

OVERFLOWING OF UBDC CANAL
50 ਏਕੜ ਫਸਲ ਹੋਈ ਤਬਾਹ, ਲੋਕਾਂ ਦੇ ਘਰਾਂ ਤੱਕ ਵੀ ਪਹੁੰਚਿਆ ਪਾਣੀ (ETV Bharat (ਪਠਾਨਕੋਟ, ਪੱਤਰਕਾਰ))

By ETV Bharat Punjabi Team

Published : Jan 4, 2025, 6:10 PM IST

ਪਠਾਨਕੋਟ: ਪਠਾਨਕੋਟ ਦੇ ਪਿੰਡ ਆਸਾਬਾਨੋ ਦੇ ਕੋਲ ਬੀਤੀ ਰਾਤ ਯੂ.ਬੀ.ਡੀ.ਸੀ ਨਹਿਰ ਓਵਰਫਲੋ ਹੋ ਗਈ ਹੈ। ਨਹਿਰ ਦੇ ਓਵਰਫਲੋ ਹੋਣ ਕਾਰਨ ਪਾਣੀ ਨੇ 50 ਏਕੜ ਦੇ ਕਰੀਬ ਫਸਲ ਤਬਾਹ ਕਰ ਦਿੱਤੀ ਹੈ। ਖੇਤਾਂ ਦੇ ਵਿਚ ਰਹਿ ਰਹੇ ਗੁਜਰ ਭਾਈਚਾਰੇ ਨੇ ਕੜੀ ਮੁਸ਼ੱਕਤ ਤੋਂ ਬਾਅਦ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਕਿਸਾਨਾਂ ਅਤੇ ਸਥਾਨਕ ਲੋਕਾਂ ਵੱਲੋਂ ਸਰਕਾਰ ਕੋਲੋਂ ਮੁਆਬਜੇ ਦੀ ਮੰਗ ਕੀਤੀ ਗਈ ਹੈ।

50 ਏਕੜ ਫਸਲ ਹੋਈ ਤਬਾਹ, ਲੋਕਾਂ ਦੇ ਘਰਾਂ ਤੱਕ ਵੀ ਪਹੁੰਚਿਆ ਪਾਣੀ (ETV Bharat (ਪਠਾਨਕੋਟ, ਪੱਤਰਕਾਰ))

50 ਏਕੜ ਦੇ ਕਰੀਬ ਫਸਲ ਦਾ ਕਾਫੀ ਨੁਕਸਾਨ ਹੋ ਗਿਆ

ਕਿਸਾਨ ਜਿਸਨੂੰ ਦੇਸ਼ ਦਾ ਅੰਨਦਤਾ ਕਿਹਾ ਜਾਂਦਾ ਹੈ ਕਦੀ ਮੌਸਮ ਦੀ ਮਾਰ ਤਾਂ ਕਦੀ ਸਰਕਾਰਾਂ ਦੀ ਅਣਦੇਖੀ ਦਾ ਅਕਸਰ ਸ਼ਿਕਾਰ ਹੁੰਦਾ ਵੇਖਿਆ ਜਾ ਸਕਦਾ ਹੈ ਪਰ ਬੀਤੀ ਰਾਤ ਵਿਭਾਗੀ ਅਣਗੈਲੀ ਦੇ ਚਲਦੇ ਪਿੰਡ ਆਸਾਬਾਨੋ ਵਿਖੇ ਕਿਸਾਨਾਂ ਅਤੇ ਗੁੱਜਰ ਭਾਈਚਾਰੇ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਦੱਸ ਦੇਈਏ ਕਿ ਬੀਤੀ ਰਾਤ ਤਿੰਨ ਤੋਂ ਚਾਰ ਵਜੇ ਦੇ ਵਿੱਚ ਯੂਬੀਡੀਸੀ ਨਹਿਰ ਓਵਰਫਲੋ ਹੋਣ ਦੇ ਕਾਰਨ ਉਸ ਦਾ ਪਾਣੀ ਖੇਤਾਂ ਵਿਚ ਅਤੇ ਗੁਜਰ ਭਾਈਚਾਰੇ ਦੇ ਘਰਾਂ ਵਿੱਚ ਜਾ ਵੜ੍ਹਿਆ, ਇਸ ਕਾਰਨ 50 ਏਕੜ ਦੇ ਕਰੀਬ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ।

50 ਏਕੜ ਫਸਲ ਹੋਈ ਤਬਾਹ, ਲੋਕਾਂ ਦੇ ਘਰਾਂ ਤੱਕ ਵੀ ਪਹੁੰਚਿਆ ਪਾਣੀ (ETV Bharat (ਪਠਾਨਕੋਟ, ਪੱਤਰਕਾਰ))

ਪਾਣੀ ਨਾਲ ਹੋਏ ਨੁਕਸਾਰ ਦਾ ਮੁਆਵਜਾ ਦਿੱਤਾ ਜਾਵੇ

ਉੱਥੇ ਹੀ ਇਸ ਓਵਰਫਲੋ ਪਾਣੀ ਦੀ ਵਜ੍ਹਾ ਨਾਲ ਪਸ਼ੂਆਂ ਦਾ ਵੀ ਨੁਕਸਾਨ ਹੋ ਸਕਦਾ ਸੀ ਪਰ ਕੜੀ ਮੁਸ਼ੱਕਤ ਤੋਂ ਬਾਅਦ ਗੁੱਜਰ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਪਸ਼ੂਆਂ ਨੂੰ ਖਤਰੇ ਵਾਲੀ ਜਗ੍ਹਾ ਤੋਂ ਕੱਢ ਸਹੀ ਜਗ੍ਹਾ ਤੇ ਪਹੁੰਚਾਇਆ ਗਿਆ। ਇਸ ਮੌਕੇ 'ਤੇ ਸਥਾਨਿਕ ਲੋਕਾਂ ਨੇ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਬੀਤੀ ਰਾਤ ਜੋ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਉਸ ਦਾ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਜਿਸ ਸ਼ਖਸ ਕਾਰਨ ਇਹ ਪਾਣੀ ਓਵਰਫਲੋ ਹੋਇਆ ਹੈ, ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ।

50 ਏਕੜ ਫਸਲ ਹੋਈ ਤਬਾਹ, ਲੋਕਾਂ ਦੇ ਘਰਾਂ ਤੱਕ ਵੀ ਪਹੁੰਚਿਆ ਪਾਣੀ (ETV Bharat (ਪਠਾਨਕੋਟ, ਪੱਤਰਕਾਰ))

ABOUT THE AUTHOR

...view details