ਲੁਧਿਆਣਾ: ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਉਪਰਾਲਾ ਕਰਦੇ ਹੋਏ1 ਜੂਨ ਨੂੰ ਵੋਟ ਪਾਉਣ ਵਾਲਿਆਂ ਨੂੰ 25 ਫੀਸਦੀ ਤੱਕ ਦਾ ਹੋਟਲ ਅਤੇ ਰੈਸਟੋਰੈਂਟਾਂ ਦੇ ਵਿੱਚ ਡਿਸਕਾਊਂਟ ਦੇ ਰਿਹਾ ਹੈ। ਪੰਜਾਬ ਵਿੱਚ ਲਗਾਤਾਰ ਲੋਕ ਸਭਾ ਚੋਣਾਂ ਲਈ ਵੋਟਿੰਗ ਫੀਸਦ ਨੂੰ ਵਧਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਕਿਉਂਕਿ ਕਈ ਸੂਬਿਆਂ ਦੇ ਵਿੱਚ ਪਿਛਲੀਆਂ ਚੋਣਾਂ ਦੇ ਦੌਰਾਨ ਕਾਫੀ ਘੱਟ ਵੋਟਿੰਗ ਹੋਈ ਹੈ। ਲੁਧਿਆਣਾ ਚ ਕੁਲ 26 ਲੱਖ 94 ਹਜ਼ਾਰ 622 ਵੋਟਰ ਹਨ ਜਿਨ੍ਹਾਂ 'ਚ 14 ਲੱਖ 35 ਹਜ਼ਾਰ 624 ਮਰਦ ਵੋਟਰ ਅਤੇ 12 ਲੱਖ 58 ਹਜ਼ਾਰ 847 ਮਹਿਲਾ ਵੋਟਰ ਹਨ।
25 ਫੀਸਦੀ ਦੀ ਛੋਟ: ਵੋਟਿੰਗ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਦੇ ਲਈ ਲੁਧਿਆਣਾ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਜੇਕਰ ਇੱਕ ਜੂਨ ਨੂੰ ਕੋਈ ਵੀ ਵੋਟ ਪਾ ਕੇ ਆਪਣੀ ਨੀਲੀ ਸਿਆਹੀ ਵਾਲੀ ਉਂਗਲੀ ਲੁਧਿਆਣਾ ਦੇ ਮੁੱਖ ਹੋਟਲ ਅਤੇ ਰੈਸਟੋਰੈਂਟ ਦੇ ਵਿੱਚ ਵਿਖਾਏਗਾ ਤਾਂ ਉਸ ਨੂੰ 25 ਫੀਸਦੀ ਤੱਕ ਦਾ ਡਿਸਕਾਊਂਟ ਮਿਲੇਗਾ। ਇਹਨਾਂ ਹੀ ਨਹੀਂ ਇੱਕ ਜੂਨ ਨੂੰ ਡਿਨਰ ਵੇਲੇ ਅਤੇ ਦੋ ਜੂਨ ਨੂੰ ਦੁਪਹਿਰ ਲੰਚ ਵੇਲੇ ਉਹ ਇਸ ਛੋਟ ਦਾ ਲਾਭ ਲੈ ਸਕਦਾ ਹੈ। ਜਿਸ ਸਬੰਧੀ ਲੁਧਿਆਣਾ ਦੇ ਏਡੀਸੀ ਮੇਜਰ ਅਮਿਤ ਸਰੀਨ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਕਿਹਾ ਹੈ ਕਿ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਵਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾ ਕਿਹਾ ਲੁਧਿਆਣਾ ਦੇ ਹੋਟਲ ਏ ਲੁਧਿਆਣਾ ਦੇ ਐਮ ਬੀ ਡੀ ਮਾਲ ਆਦਿ ਵਰਗੇ ਕੁਝ ਮੁੱਖ ਹੋਟਲ ਅਤੇ ਰੈਸਟੋਰੈਂਟ ਦੇ ਨਾਲ ਉਨ੍ਹਾ ਦਾ ਸੰਪਰਕ ਹੋਇਆ ਹੈ।
1 ਜੂਨ ਨੂੰ ਵੋਟ ਪਾਉਣ ਵਾਲੇ ਵੋਟਰ ਨੂੰ ਮਿਲੇਗਾ ਹੋਟਲ ਅਤੇ ਰੈਸਟੋਰੈਂਟਾਂ ਦੇ ਵਿੱਚ 25 ਫੀਸਦ ਡਿਸਕਾਊਂਟ - 25 percent discount Voters
ਲੋਕ ਸਭਾ ਚੋਣਾ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਨਵੇਂ ਨਵੇਂ ਆਫਰ ਕੱਢੇ ਜਾ ਰਹੇ ਹਨ। ਅਜਿਹਾ ਹੀ ਉਪਰਾਲਾ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਹੈ ਜਿਥੇ 1 ਜੂਨ ਨੂੰ ਵੋਟ ਪਾਉਣ ਵਾਲਿਆਂ ਨੂੰ 25 ਫੀਸਦੀ ਤੱਕ ਦਾ ਹੋਟਲ ਅਤੇ ਰੈਸਟੋਰੈਂਟਾਂ ਦੇ ਵਿੱਚ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਹੈ।
Published : May 27, 2024, 4:59 PM IST
ਕਿੰਨਾ ਰੈਸਟੋਰੈਂਟ ਤੇ ਡਿਸਕਾਊਂਟ:ਏਡੀਸੀ ਨੇ ਦੱਸਿਆ ਹੈ ਕਿ ਵੋਟਿੰਗ ਤੋਂ ਬਾਅਦ ਜਿੰਨਾ ਹੋਟਲ ਅਤੇ ਰੈਸਟੋਰੈਂਟ ਦੇ ਵਿੱਚ ਵੋਟ ਪਾਉਣ ਵਾਲੇ ਨੂੰ 25 ਫੀਸਦੀ ਤੱਕ ਰਿਆਇਤ ਮਿਲੇਗੀ ਉਹਨਾਂ ਦੇ ਵਿੱਚ ਅੰਡਰ ਡੋਗ ਐਮਬੀਡੀ ਮੋਲ, ਆਇਰਨ ਸ਼ੈਫ, ਪਾਇਰਟਸ ਗਰਿਲ, ਕਲੱਬ ਲਿਮਿਟਿਡ, ਹੋਟਲ ਪਾਰਕ ਪਲਾਜ਼ਾ, ਗੋਲਾ ਸੀਜ਼ਲਰ ਲੁਧਿਆਣਾ, ਸਟੂਡੀਓ ਐਕਸ ਓ ਬਾਰ, ਕੈਫੇ ਓਲੀਓ, ਸਿਲਵਰ ਆਰਕ, ਪੈਰਾਗੋਨ ਵਾਟਰ ਫਰੰਟ, ਦਾ ਬਿਆਰ ਕੈਫੇ, ਹਿਆਤ ਹੋਟਲ, ਰੇਡੀਸਨ ਬਲੂ ਹੋਟਲ, ਲਾਸ ਵੇਗਸ, ਪਲਮ ਕੋਰਟ, ਕੈਫੇ ਦਿੱਲੀ ਹਾਇਟਸ, ਯੁੰਗਰ ਬਾਰ ਅਤੇ ਪਿਰਾਮਿਡ ਕੈਫੇ ਸ਼ਾਮਿਲ ਹੈ। ਜਿਨ੍ਹਾਂ ਚ ਵੋਟ ਪਾਉਣ ਤੋਂ ਬਾਅਦ ਵੋਟਰ ਆਸਾਨੀ ਦੇ ਨਾਲ ਜਾ ਕਿ 25 ਫੀਸਦੀ ਤੱਕ ਦਾ ਡਿਸਕਾਉਂਟ ਹਾਸਿਲ ਕਰ ਸਕਦਾ ਹੈ।