ਅੰਮ੍ਰਿਤਸਰ:ਅਸਾਮ ਦੀ ਜੇਲ੍ਹਾਂ ਵਿੱਚ ਬੰਦ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤ ਪਾਲ ਸਿੰਘ ਤੇ ਉਹਨਾਂ ਦੇ ਬੰਦੀ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਅੱਜ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਪਹੁੰਚੇ। ਉਹਨਾਂ ਕਿਹਾ ਕਿ ਇੱਕ ਸਿੱਖ, ਜਿਹੜਾ ਧਰਮ ਦੀ ਖਾਤਿਰ ਆਪਣੀ ਅਵਾਜ਼ ਬੁਲੰਦ ਕਰਦਾ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਜਬਰ ਹੁੰਦਾ ਹੈ ਜਾਂ ਸਰਕਾਰਾਂ ਉਸ 'ਤੇ ਜਬਰ ਕਰਦੀਆਂ ਹਨ ਉੱਥੇ ਸਿੱਖ ਪੰਥ ਨੂੰ ਇਕੱਠਿਆ ਹੋਣਾ ਚਾਹੀਦਾ ਹੈ।
ਕੇਸ ਪਾਓ ਪਰ ਪੰਜਾਬ ਵਿੱਚ ਰੱਖੋ:ਇਸ ਦੇ ਨਾਲ ਹੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇੱਕ ਸਾਲ ਹੋ ਚੱਲਿਆ ਹੈ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਡਿਬਲੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਏ ਨੂੰ ਉਹਨਾਂ 'ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ ਵਿੱਚ ਭੇਜ ਦਿੱਤਾ। ਉਹਨਾਂ ਕਿਹਾ ਕਿ ਐਨਐਸਏ ਲਾਉਣ ਵਾਲਿਆਂ ਨੂੰ ਤੇ ਡਿਬਲੂਗੜ ਜੇਲ੍ਹ 'ਚ ਸੁੱਟਣਾ ਜਰੂਰੀ ਹੈ। ਉਹਨਾਂ ਨੂੰ ਪੰਜਾਬ ਦੀ ਜੇਲ 'ਚ ਵੀ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਜਿਹੜੇ ਵੀ ਇਸ ਰੋਜ ਧਰਨੇ ਵਿੱਚ ਸ਼ਾਮਿਲ ਹੋ ਰਹੇ ਹਨ ਸਾਰਿਆਂ ਦੀ ਇੱਕੋ ਹੀ ਮੰਗ ਹੈ। ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ, ਕੇਸ ਚਲਾਣੇ ਹੈ, ਤੁਸੀਂ ਚਲਾਓ ਪਰ ਇਸ ਦੇ ਬਾਵਜੂਦ ਵੀ ਤੁਸੀਂ ਨਹੀਂ ਮੰਨਦੇ ਤੇ ਇਸ ਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੇ ਹੋ।
ਆਮ ਆਦਮੀ ਪਾਰਟੀ ਨੇ ਖਿੱਚੀ ਲੋਕ ਸਭਾ ਚੋਣਾਂ ਦੀ ਤਿਆਰੀ, ਅੰਮ੍ਰਿਤਸਰ 'ਚ ਖੋਲ੍ਹਿਆ ਆਪਣਾ ਪਾਰਟੀ ਦਫ਼ਤਰ- ਆਪ-ਕਾਂਗਰਸ ਦਾ ਗਠਜੋੜ; ਅਕਾਲੀ ਦਲ ਨੇ ਕਿਹਾ- ਕੇਜਰੀਵਾਲ ਸਹੁੰ ਖਾ ਕੇ ਮੁਕਰੇ, ਤਾਂ ਭਾਜਪਾ ਨੇ ਵੀ ਕਿਹਾ- ਪੰਜਾਬ ਵਿੱਚ ਮਜ਼ਬੂਤ ਭਾਜਪਾ
- ਪਾਇਲ 'ਚ 50 ਸਾਲ ਪੁਰਾਣੀ ਮੰਗ ਹੋਵੇਗੀ ਪੂਰੀ, ਰਾੜਾ ਸਾਹਿਬ 'ਚ ਨਹਿਰ 'ਤੇ ਬਣੇਗਾ ਪੁਲ, ਵਿਧਾਇਕ ਗਿਆਸਪੁਰਾ ਨੇ ਕੀਤੀ ਜਗ੍ਹਾ ਦੀ ਚੋਣ