ਲੁਧਿਆਣਾ: ਲੁਧਿਆਣਾ ਦੇ ਬੱਗਾ ਕਲਰ ਦੇ ਵਿੱਚ ਬਣ ਰਹੀ ਬਾਇਓ ਗੈਸ ਫੈਕਟਰੀ ਦਾ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਲਗਾਤਾਰ ਵਿਰੋਧ ਕਰ ਰਹੇ ਨੇ, ਸਾਡੀ ਟੀਮ ਵੱਲੋਂ ਬੀਤੇ ਦਿਨ੍ਹੀਂ ਇਸ ਸਬੰਧੀ ਖਬਰ ਵੀ ਨਸ਼ਰ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਫੈਕਟਰੀ ਦੇ ਗੇਟ ਨੂੰ ਜਿੰਦਾ ਲਗਾ ਦਿੱਤਾ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਵੀ ਪਹੁੰਚੇ ਹੋਏ ਸਨ। ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ 72 ਘੰਟੇ ਤੱਕ ਜੋ ਸਮਾਨ ਅੰਦਰ ਪਿਆ ਹੈ। ਕੰਸਟਰਕਸ਼ਨ ਦਾ ਉਹ ਚੱਲਦਾ ਰਹੇਗਾ। ਉਸ ਤੋਂ ਬਾਅਦ 10 ਦਿਨ ਦਾ ਸਮਾਂ ਫੈਕਟਰੀ ਵਾਲਿਆਂ ਨੂੰ ਦਿੱਤਾ ਗਿਆ ਹੈ।
ਪਿੰਡ ਵਾਸੀਆਂ ਨੇ ਬਾਇਓ ਗੈਸ ਫੈਕਟਰੀ ਨੂੰ ਲਗਾਇਆ ਜਿੰਦਾ (Etv Bharat) ਜੰਮ ਕੇ ਹੋਇਆ ਹੰਗਾਮਾ
ਜਿੰਨ੍ਹਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਜੋ ਇੱਕ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾਵੇਗੀ। ਉਸ ਨੂੰ ਇਹ ਸੈਟਿਸਫਾਈ ਕਰਨਾ ਹੋਵੇਗਾ ਕਿ ਜੋ ਫੈਕਟਰੀ ਲੱਗ ਰਹੀ ਹੈ। ਉਸ ਦਾ ਪਿੰਡ ਅਤੇ ਪਿੰਡ ਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜਿਸ ਤੋਂ ਬਾਅਦ ਹੀ ਉਹ ਆਪਣਾ ਅਗਲਾ ਕੰਮ ਕਰ ਸਕਣਗੇ ਉਦੋਂ ਤੱਕ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਇਹ ਫੈਕਟਰੀ ਬਾਇਓਗੈਸ ਬਣਾਵੇਗੀ ਜਿਸ ਦੇ ਵਿੱਚ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਦਾ ਇਸਤੇਮਾਲ ਕੀਤਾ ਜਾਵੇਗਾ। ਇਸੇ ਨੂੰ ਲੈ ਕੇ ਲਗਾਤਾਰ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵਿਰੋਧ ਕਰ ਰਹੇ ਸਨ। ਅਤੇ ਆਖਿਰਕਾਰ ਅੱਜ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਤੇ ਤਾਲਾ ਲਗਾ ਦਿੱਤਾ ਇਸ ਦੌਰਾਨ ਜੰਮ ਕੇ ਹੰਗਾਮਾ ਵੀ ਹੋਇਆ।
ਪਿੰਡ ਵਾਸੀਆਂ ਨੇ ਬਾਇਓ ਗੈਸ ਫੈਕਟਰੀ ਨੂੰ ਲਗਾਇਆ ਜਿੰਦਾ (Etv Bharat) ਪਿੰਡ ਵਾਸੀ ਖੁਦ ਕਰਨਗੇ ਕਮੇਟੀ ਦਾ ਗਠਨ
ਮੌਕੇ ਤੇ ਪਹੁੰਚੇ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਸ਼ੁਭਾਮ ਅਗਰਵਾਲ ਨੇ ਕਿਹਾ ਹੈ ਕਿ ਕਮੇਟੀ ਦਾ ਗਠਨ ਪਿੰਡ ਵਾਸੀ ਖੁਦ ਕਰਨਗੇ ਅਤੇ ਉਸ ਵਿੱਚ ਪਿੰਡ ਦੇ ਮੈਂਬਰ ਹੋਣਗੇ। ਫੈਕਟਰੀ ਵਾਲੇ ਉਹਨਾਂ ਨੂੰ ਆਪਣੇ ਪੂਰੇ ਕੰਮ ਕਾਰ ਸਬੰਧੀ ਅਤੇ ਪੂਰੇ ਪਲਾਂਟ ਬਾਰੇ ਜਾਣਕਾਰੀ ਦੇਣਗੇ ਅਤੇ ਜਦੋਂ ਉਹ ਇਸ ਤੋਂ ਪੂਰੀ ਤਰਹਾਂ ਸੈਟਿਸਫਾਈ ਹੋ ਜਾਣਗੇ ਉਸ ਤੋਂ ਬਾਅਦ ਅੱਗੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਉੱਥੇ ਹੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਚਿੰਤਾ ਹੈ ਕਿ ਜਿੱਥੇ ਪਹਿਲਾ ਫੈਕਟਰੀ ਆ ਚੱਲ ਰਹੀ ਹੈ ਹਨ ਉੱਥੇ ਮੱਛਰ ਮੱਖੀ ਦੀ ਬਹੁਤ ਵੱਡੀ ਸਮੱਸਿਆ ਹੈ। ਜਿਸ ਕਰਕੇ ਉਹ ਇਸ ਪਲਾਂਟ ਦਾ ਵਿਰੋਧ ਕਰ ਰਹੇ ਹਨ।
ਪਿੰਡ ਵਾਸੀਆਂ ਨੇ ਬਾਇਓ ਗੈਸ ਫੈਕਟਰੀ ਨੂੰ ਲਗਾਇਆ ਜਿੰਦਾ (Etv Bharat) ਪ੍ਰਸ਼ਾਸਨ ਨੇ ਦਵਾਇਆ ਭਰੋਸਾ
ਕਿਸਾਨਾਂ ਆਗੂ ਨੇ ਕਿਹਾ ਕਿ ਇਹਨਾਂ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਗਿਆ ਹੈ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਅਜਿਹੀ ਦੋ ਤਿੰਨ ਫੈਕਟਰੀਆਂ ਪਹਿਲਾਂ ਵੀ ਲੱਗੀਆਂ ਹਨ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੂੰ ਕਈ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਕਿਸਾਨ ਯੂਨੀਅਨ ਵੀ ਪਿੰਡ ਦੇ ਲੋਕਾਂ ਦਾ ਸਮਰਥਨ ਕਰ ਰਹੀ ਹੈ ਪਰ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਮਜਬੂਰੀ ਵੱਸ ਅੱਜ ਉਹਨਾਂ ਨੂੰ ਤਾਲਾ ਲਾਉਣਾ ਪਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ ਅਤੇ ਉਹਨਾਂ ਨੇ ਭਰੋਸਾ ਦਵਾਇਆ ਹੈ।
ਪਿੰਡ ਵਾਸੀਆਂ ਨੇ ਬਾਇਓ ਗੈਸ ਫੈਕਟਰੀ ਨੂੰ ਲਗਾਇਆ ਜਿੰਦਾ (Etv Bharat)