ਪੰਜਾਬ

punjab

ETV Bharat / state

ਚਰਨ ਲਈ ਖੇਤ 'ਚ ਵੜੀ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਿਆ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ - buffalo was tied behind the tractor - BUFFALO WAS TIED BEHIND THE TRACTOR

buffalo was tied behind the tractor: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ 'ਚ ਇੱਕ ਬੇਜ਼ੁਬਾਨ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਿਆ ਗਿਆ। ਘਟਨਾਕ੍ਰਮ ਦੀ ਵੀਡੀਓ ਜਦੋਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪਸ਼ੂ ਪ੍ਰੇਮੀਆ ਵੱਲੋਂ ਇਸਦੀ ਨਿਖੇਧੀ ਵੀ ਸ਼ੁਰੂ ਹੋ ਗਈ। ਪੜ੍ਹੋ ਪੂਰੀ ਖਬਰ...

buffalo was tied behind the tractor
ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਿਆ (ETV Bharat Tarn Taran)

By ETV Bharat Punjabi Team

Published : Jul 6, 2024, 12:09 PM IST

Updated : Jul 6, 2024, 12:53 PM IST

ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਿਆ (ETV Bharat Tarn Taran)

ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ 'ਚ ਬੇਹੱਦ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿਛਲੇ ਦਿਨੀਂ ਖੇਤ ਵਿੱਚ ਵੜ ਕੇ ਚਾਰਾ ਖਾਣ ਦੀ ਸਜ਼ਾ ਇੱਕ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਕੇ ਦਿੱਤੀ ਗਈ। ਹਾਲਾਂਕਿ ਉਕਤ ਘਟਨਾਕ੍ਰਮ ਦੀ ਵੀਡੀਓ ਜਦੋਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪਸ਼ੂ ਪ੍ਰੇਮੀਆ ਵੱਲੋਂ ਇਸ ਦੀ ਨਿਖੇਧੀ ਵੀ ਸ਼ੁਰੂ ਹੋ ਗਈ।

ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ 'ਤੇ ਘੜੀਸਿਆ:ਜਾਣਕਾਰੀ ਅਨੁਸਾਰ ਪਿੰਡ ਸਭਰਾ ਦਾ ਇੱਕ ਵਿਅਕਤੀ ਮੱਝ ਨੂੰ ਖੇਤ ਤੋਂ ਘਰ ਲਿਜਾ ਰਿਹਾ ਸੀ। ਇਸ ਦੌਰਾਨ ਮੱਝ ਗ਼ਲਤੀ ਨਾਲ ਪਿੰਡ ਸਭਰਾ ਦੇ ਹੀ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਚਰਨ ਲਈ ਚਲੀ ਗਈ। ਜਿਸ ਤੋਂ ਗੁੱਸੇ ਵਿੱਚ ਆਏ ਖੇਤ ਦੇ ਮਾਲਕ ਨੇ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ 'ਤੇ ਇੱਕ ਕਿਲੋਮੀਟਰ ਦੇ ਕਰੀਬ ਘੜੀਸਿਆ ਗਿਆ। ਜਿਸ ਦੌਰਾਨ ਬੇਜ਼ੁਬਾਨ ਮੱਝ ਬੇਸੁੱਧ ਹੋ ਗਈ। ਮੱਝ ਦੇ ਮਾਲਕ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਛਡਵਾਇਆ ਅਤੇ ਸਭਰਾ ਚੌਂਕੀ ਵਿਖੇ ਸ਼ਿਕਾਇਤ ਵੀ ਦੇ ਦਿੱਤੀ।

ਘਟਨਾ ਨੂੰ ਅੰਜ਼ਾਮ ਦੇਣ ਵਾਲੇ 'ਤੇ ਕੀਤੀ ਬਣਦੀ ਕਾਰਵਾਈ: ਕੁਝ ਸਮੇਂ ਬਾਅਦ ਮੱਝ ਦੇ ਮਾਲਕ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਪਿੰਡ ਵਾਸੀਆਂ ਨੇ ਦੋਹਾਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ। ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਸਮਾਜ ਸੇਵਕਾ ਨੇ ਕਿਹਾ ਕਿ ਜਿਸ ਜਾਨਵਰ ਨੂੰ ਟਰੈਕਟਰ ਪਿੱਛੇ ਪਾ ਕੇ ਘੜੀਸਿਆ ਗਿਆ ਹੈ। ਇਹ ਘਟੀਆ ਕਾਰਾ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੱਝ ਦੇ ਮਾਲਕ ਨੇ ਭਾਵੇਂ ਰਾਜ਼ੀਨਾਮਾ ਕਰ ਲਿਆ ਹੋਵੇ, ਪਰ ਪ੍ਰਸ਼ਾਸਨ ਨੂੰ ਇਸ 'ਤੇ ਆਪ ਕਾਰਵਾਈ ਕਰਦਿਆ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਨੇ ਐਕਸਨ ਲੈਂਦਿਆਂ ਐਫ.ਆਈ.ਆਰ. ਨੰਬਰ 66 ਦਰਜ ਕਰਕੇ ਗੁਰਲਾਲ ਸਿੰਘ ਖਿਲਾਫ ਧਾਰਾ 325,324, ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Last Updated : Jul 6, 2024, 12:53 PM IST

ABOUT THE AUTHOR

...view details