ਬਠਿੰਡਾ: ਇਤਿਹਾਸਿਕ ਨਗਰੀ ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਵਿੱਚ ਦੋ ਲੜਕੀਆਂ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸਹਿਮ ਦਾ ਮਹੋਲ ਹੈ। ਇਸ ਮਾਮਲੇ 'ਚ ਜਿਥੇ ਮਾਪੇ ਲੜਕੀਆਂ ਨੂੰ ਕਿਡਨੈੱਪ ਹੋਣ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ, ਉੇਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸੁਰੂ ਕਰ ਦਿੱਤੀ ਹੈ।
ਦਿਨ ਦਿਹਾੜੇ ਦੋ ਨਾਬਾਲਗ ਲੜਕੀਆਂ ਹੋਈਆਂ ਲਾਪਤਾ (ETV Bharat (ਬਠਿੰਡਾ, ਪੱਤਰਕਾਰ)) ਦੋ ਨਾਬਾਲਿਗ ਲੜਕੀਆਂ ਲਾਪਤਾ
ਇਸ ਸਬੰਧੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਵਿੱਚੋਂ ਜਿੱਥੋਂ ਦੋ ਨਾਬਾਲਿਗ ਲੜਕੀਆਂ ਦਿਨ ਦਿਹਾੜੇ ਘਰ ਵਿੱਚੋਂ ਖਾਣ-ਪੀਣ ਦਾ ਸਮਾਨ ਲੈਣ ਲਈ ਦੁਕਾਨ 'ਤੇ ਗਈਆਂ ਸਨ, ਜੋ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਜਿਸ ਤੋਂ ਬਾਅਦ ਘਰ ਵਿੱਚ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਮਾਪਿਆਂ ਨੇ ਪੁਲਿਸ ਕੋਲ ਸੂਚਨਾ ਵੀ ਲਿਖਵਾ ਦਿੱਤੀ ਹੈ।
ਪਰਿਵਾਰ ਨੇ ਅਗਵਾ ਹੋਣ ਦਾ ਸ਼ੱਕ ਕੀਤਾ ਜਾਹਿਰ
ਇਸ ਸਬੰਧੀ ਮਾਪਿਆਂ ਨੇ ਦੱਸਿਆ ਕਿ ਸਾਡੀਆਂ ਲੜਕੀਆਂ ਸੱਤਵੀਂ ਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ ਤੇ ਉਹ ਘਰੋਂ ਖਾਣ-ਪੀਣ ਦਾ ਸਮਾਨ ਲੈਣ ਲਈ ਥੋੜੀ ਦੂਰ ਪੈਂਦੀ ਦੁਕਾਨ 'ਤੇ ਗਈਆਂ ਸਨ, ਪਰ ਮੁੜ ਕੇ ਵਾਪਸ ਨਹੀਂ ਆਈਆਂ। ਉਨ੍ਹਾਂ ਕਿਹਾ ਕਿ, ਸਾਨੂੰ ਸ਼ੱਕ ਹੈ ਕਿ ਕਿਸੇ ਨੇ ਉਹਨਾਂ ਨੂੰ ਅਗਵਾ ਕਰ ਲਿਆ ਹੈ। ਇਸ ਸਬੰਧੀ ਅਸੀਂ ਪੁਲਿਸ ਨੂੰ ਸੂਚਨਾ ਦਰਜ ਕਰਵਾ ਦਿੱਤੀ ਹੈ ਪਰ ਪੁਲਿਸ ਪ੍ਰਸ਼ਾਸਨ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਲਈ ਸਾਡੀ ਮੰਗ ਹੈ ਕਿ ਜਲਦੀ ਤੋਂ ਜਲਦੀ ਸਾਡੀਆਂ ਲੜਕੀਆਂ ਲੱਭ ਕੇ ਸਾਨੂੰ ਦਿੱਤੀਆਂ ਜਾਣ।
ਪੁਲਿਸ ਨੂੰ ਸ਼ੱਕੀ ਲੱਗਾ ਮਾਮਲਾ, ਜਾਂਚ ਜਾਰੀ
ਉਧਰ ਤਲਵੰਡੀ ਸਾਬੋ ਦੇ ਪੁਲਿਸ ਅਧਿਕਾਰੀ ਨੇ ਲੜਕੀਆਂ ਦੇ ਅਗਵਾ ਹੋਣ ਦੀ ਗੱਲ ਨੂੰ ਸਹੀ ਨਾ ਦੱਸਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ ਮਾਮਲੇ ਵਿੱਚ ਕੁੱਝ ਸ਼ੱਕੀ ਲੋਕਾਂ ਨੂੰ ਹੀ ਰਾਉਡਅੱਪ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਲੜਕੀਆਂ ਨੂੰ ਲੱਭ ਲਿਆ ਜਾਵੇਗਾ।