ਪੰਜਾਬ

punjab

ਲੁਧਿਆਣਾ ਦੇ ਨੈਸ਼ਨਲ ਹਾਈਵੇ ਉੱਪਰ ਇੱਕ ਤੋਂ ਬਾਅਦ ਇੱਕ ਭਿੜ ਗਈਆਂ ਤਿੰਨ ਗੱਡੀਆਂ, ਇਕ ਡਰਾਇਵਰ ਦੀ ਹਾਲਤ ਗੰਭੀਰ - Ludhian Road Accident

By ETV Bharat Punjabi Team

Published : Jun 6, 2024, 4:38 PM IST

Ludhian Road Accident : ਲੁਧਿਆਣਾ ਦੇ ਦਿੱਲੀ ਨੈਸ਼ਨਲ ਹਾਈਵੇ ਉੱਪਰ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੋਂ ਬਾਅਦ ਇੱਕ ਤਿੰਨ ਗੱਡੀਆਂ ਇੱਕ ਦੂਜੇ ਵਿੱਚ ਟਕਰਾਈਆਂ।

Ludhian Road Accident
ਤਿੰਨ ਗੱਡੀਆਂ ਦੀ ਭਿਆਨ ਟੱਕਰ (ETV Bharat Ludhiana)

ਤਿੰਨ ਗੱਡੀਆਂ ਦੀ ਭਿਆਨ ਟੱਕਰ (ETV Bharat Ludhiana)

ਲੁਧਿਆਣਾ : ਲੁਧਿਆਣਾ ਦੇ ਦਿੱਲੀ ਨੈਸ਼ਨਲ ਹਾਈਵੇ ਉੱਪਰ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਤੋਂ ਬਾਅਦ ਇੱਕ ਤਿੰਨ ਗੱਡੀਆਂ ਇੱਕ ਦੂਜੇ ਵਿੱਚ ਟਕਰਾਈਆਂ, ਜਿੰਨਾਂ ਵਿੱਚੋਂ ਇੱਕ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਦ ਕਿ ਦੂਸਰੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਤੀਸਰੇ ਨੇ ਐਕਸੀਡੈਂਟ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿੱਚ ਲਿਆ ਕੇ ਗੱਡੀ ਪਿੱਛੋਂ ਠੋਕ ਦਿੱਤੀ। ਕਿਹਾ ਜਾ ਰਿਹਾ ਹੈ ਕਿ ਡਰਾਈਵਰ ਗਾਜ਼ੀਆਬਾਦ ਤੋਂ ਲੋਹਾ ਸਟੀਲ ਲੈ ਕੇ ਲੁਧਿਆਣਾ ਆ ਰਹੇ ਸਨ ਕਿ ਅਚਾਨਕ ਰਸਤੇ ਵਿੱਚ ਹਾਦਸਾ ਵਾਪਰ ਗਿਆ।

ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ ਉੱਪਰ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਰੋਡ ਜਾਮ ਠੀਕ ਕਰਵਾਉਣ ਵਾਸਤੇ ਕਰੇਨ ਮੰਗਵਾਈ ਗਈ ਹੈ। ਹਾਈਵੇ 'ਤੇ ਇਹ ਹਾਦਸਾ ਹੋਣ ਕਰਕੇ ਕਾਫ਼ੀ ਜਾਮ ਵੀ ਲੱਗ ਗਿਆ ਅਤੇ ਕਰੀਬ ਇਕ ਘੰਟੇ ਤੱਕ ਹਾਈਵੇਅ 'ਤੇ ਜਾਮ ਲੱਗਾ ਰਿਹਾ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਮ ਖੁਲਵਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਕਿਸੇ ਦੀ ਗਲਤੀ ਹੋਵੇਗੀ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਲੁਧਿਆਣੇ ਦੇ ਵਿੱਚ ਬੀਤੇ ਦਿਨ ਵੀ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਚੋਲਾ ਨਾਲ ਭਰਿਆ ਹੋਇਆ ਵੱਡਾ ਟਰੱਕ ਡਿਵਾਈਡਰ ਦੇ ਵਿੱਚ ਜਾ ਕੇ ਪਲਟ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਰੇਨ ਮੰਗਾ ਕੇ ਟਰੈਫਿਕ ਜਾਮ ਖੁਲਵਾਇਆ ਗਿਆ ਸੀ।

ABOUT THE AUTHOR

...view details