ਫ਼ਿਰੋਜ਼ਪੁਰ:ਪੰਜਾਬ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ, ਜਿਸ ਦੇ ਮੱਦੇਨਜ਼ਰ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕਰਕੇ ਕਾਬੂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੀ ਜੀਰਾ ਸਿਟੀ ਥਾਣਾ ਵੱਲੋਂ ਇੱਕ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਡੀਐਸਪੀ ਗੁਰਦੀਪ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਐਸਐਚਓ ਕੰਵਲਜੀਤ ਰਾਏ ਨੂੰ ਨਛੱਤਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗਾਦੜੀ ਵਾਲਾ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ।
ਹੈਰੋਇਨ, ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ - Three arrested including heroin - THREE ARRESTED INCLUDING HEROIN
Three Arrested Including Heroin: ਜ਼ੀਰਾ ਸਿਟੀ ਥਾਣਾ ਵੱਲੋਂ ਤਿੰਨ ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋਂ ਹੈਰੋਇਨ, ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ।
Published : Mar 22, 2024, 8:20 PM IST
ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਨਿੱਕਾ ਪੁੱਤਰ ਗੁਰਪਾਲ ਸਿੰਘ ਵਾਸੀ ਮਹੱਲਾ ਜੱਟਾ ਵਾਲੀ ਜੀਰਾ, ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਮਨਸੂਰਦੇਵਾ, ਵਿਸ਼ਵ ਪੁੱਤਰ ਭੁਪਿੰਦਰ ਸਿੰਘ ਵਾਸੀ ਪੁਰਾਣਾ ਤਲਵੰਡੀ ਰੋਡ ਜੀਰਾ ਵੱਲੋਂ ਉਨਾਂ ਦਾ ਮੋਟਰਸਾਈਕਲ ਸੀਟੀ-100 ਨੰਬਰ ਪੀਬੀ04 ਐਚ 9396 ਖੋਹ ਲਿਆ ਗਿਆ ਹੈ ਤੇ ਉਸ ਦੇ ਭਾਣਜੇ ਦਾ ਮੋਬਾਇਲ ਮਾਰਕਾ ਓਪੋ ਟਚ ਸਕਰੀਨ ਤੇ 30 ਹਜਾਰ ਰੁਪਏ ਜੋ ਉਹ ਮੋਬਾਇਲ ਲੈਣ ਵਾਸਤੇ ਮੋਬਾਇਲਾਂ ਵਾਲੀ ਦੁਕਾਨ ਤੇ ਆਏ ਸਨ, 30 ਹਜ਼ਾਰ ਰੁਪਏ ਵੀ ਖੋਹ ਲਏ ਗਏ ਹਨ। ਉਹਨਾਂ ਦੱਸਿਆ ਕਿ ਜਦ ਉਹ ਬਸ ਅੱਡਾ ਜੀਰਾ ਦੇ ਨਜ਼ਦੀਕ ਦੁਕਾਨ ਤੋਂ ਮੋਬਾਈਲ ਲੈਣ ਵਾਸਤੇ ਰੁਕੇ ਤਾਂ ਇੱਕ ਬੁਲਟ ਮੋਟਰਸਾਈਕਲ ਤੇ ਤਿੰਨ ਨੌਜਵਾਨ ਉਨ੍ਹਾਂ ਕੋਲ ਆ ਕੇ ਰੁਕੇ ਅਤੇ ਉਨ੍ਹਾਂ ਨੇ ਆਪਣੇ ਡੱਬ ਵਿੱਚੋਂ ਨਜਾਇਜ਼ ਦੇਸੀ ਕੱਟਾ (ਪਿਸਤੌਲ) ਕੱਢ ਕੇ ਨਛੱਤਰ ਸਿੰਘ ਦੇ ਪੈਰ ਤੇ ਫਾਇਰ ਕਰ ਦਿੱਤਾ ਤੇ ਉਨਾਂ ਕੋਲੋਂ 30 ਹਜ਼ਾਰ ਰੁਪਏ ਤੇ ਮੋਟਰਸਾਈਕਲ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।
- ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ, ਕਿਹਾ- ਗੈਂਗਸਟਰਾਂ ਨਾਲ ਮੇਰੇ ਪੁੱਤ ਦਾ ਸਬੰਧ ਕਰੋ ਸਾਬਿਤ, ਮੈਂ ਨਹੀਂ ਕਰਾਂਗਾ ਇਨਸਾਫ ਦੀ ਮੰਗ - Moosewala murder case
- ਕੋਰ ਕਮੇਟੀ ਦੀ ਮੀਟਿੰਗ ਉੱਤੇ ਬੋਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਕਿਹਾ- ਲੋਕ ਸਭਾ ਚੋਣਾਂ ਸਬੰਧੀ ਮੀਟਿੰਗ 'ਚ ਕੀਤੇ ਗਏ ਵਿਚਾਰ ਸਾਂਝੇ - Akali Dal core committee meeting
- ਪੰਜਾਬ ਵਿੱਚ 13 ਸੀਟਾਂ ਤੇ ਇਕੱਲੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ - Lok Sabha Elections 2024
ਪੁਲਿਸ ਵੱਲੋਂ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਅੱਜ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਡੀਐਸਪੀ ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਨਿੱਕਾ ਪੁੱਤਰ ਗੁਰਪਾਲ ਸਿੰਘ ਵਾਸੀ ਮਹੱਲਾ ਜੱਟਾ ਕੋਲੋਂ ਜਦ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਉਸ ਕੋਲੋਂ 260 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਨਿੱਕਾ ਪੁੱਤਰ ਗੁਰਪਾਲ ਸਿੰਘ ਵਾਸੀ ਮਹੱਲਾ ਜੱਟਾ ਵਾਲੀ ਜੀਰਾ ਖਿਲਾਫ ਪਹਿਲਾਂ ਵੀ ਵੱਖ -ਵੱਖ ਥਾਣਿਆਂ ਵਿੱਚ 3 ਮੁਕੱਦਮੇ ਦਰਜ ਹਨ। ਇਨ੍ਹਾਂ ਨੂੰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।