ਤਰਨ ਤਾਰਨ : ਸੂਬੇ ਵਿੱਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਦਿਨ ਦਿਹਾੜੇ ਆਉਂਦੇ ਜਾਂਦੇ ਲੋਕ ਅਜਿਹੇ ਅਪਰਾਧੀਆਂ ਦਾ ਸ਼ਿਕਾਰ ਹੁੰਦੇ ਹਨ। ਪਰ ਤਾਜ਼ਾ ਮਾਮਲੇ 'ਚ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ ਵਿਖੇ ਚੋਰਾਂ ਨੇ ਬੀਤੀ ਦੇਰ ਰਾਤ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਕੋਲ ਖੜ੍ਹੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਆਪਣਾ ਸ਼ਿਕਾਰ ਬਣਾ ਲਿਆ ਅਤੇ ਬੱਸਾਂ ਦੇ ਬੈਟਰੇ ਚੋਰੀ ਕਰ ਲਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰਾਂ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਤਰਨ ਤਾਰਨ ਡੀਪੂ ਦੀਆਂ ਬੱਸਾਂ ਵਿੱਚ ਨੌਕਰੀ ਕਰਦੇ ਹਨ।
ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ, ਦੋ ਬੱਸਾਂ ਦੇ ਬੈਂਟਰੇ ਚੋਰੀ ਕਰਕੇ ਹੋਏ ਰੱਫੂਚੱਕਰ - Thieves stole batteries of bus
ਤਰਨ ਤਾਰਨ ਵਿਖੇ ਚੋਰਾਂ ਨੇ ਗੁਰੂ ਘਰ ਦੇ ਨੇੜੇ ਖੜ੍ਹੀਆਂ ਬੱਸਾਂ ਵਿੱਚੋਂ ਬੱਸਾਂ ਦੇ ਬੈਟਰੇ ਚੋਰੀ ਕਰ ਲਏ। ਡਰਾਈਵਰਾਂ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਤਰਨ ਤਾਰਨ ਡੀਪੂ ਦੀਆਂ ਬੱਸਾਂ ਇਥੇ ਹੀ ਪਾਰਕ ਕਰਦੇ ਹਨ। ਪਰ ਹੁਣ ਇਸ ਚੋਰੀ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ।

Published : Jan 20, 2024, 2:57 PM IST
|Updated : Jan 20, 2024, 3:12 PM IST
ਬੱਸਾਂ ਦੀ ਸੁਰੱਖਿਅਤ ਪਾਰਕਿੰਗ ਦਾ ਹੋਵੇ ਢੁਕਵਾਂ ਪ੍ਰਬੰਧ : ਰੋਡਵੇਜ਼ ਮੁਲਾਜ਼ਮਾਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਵੀ ਆਪਣੀ ਡਿਊਟੀ ਖਤਮ ਕਰਕੇ ਬੱਸਾਂ ਨੂੰ ਖਡੂਰ ਸਾਹਿਬ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦਰਬਾਰ ਸਾਹਿਬ ਦੇ ਕੋਲ ਖੜੀਆਂ ਕਰਕੇ ਚਲੇ ਗਏ। ਜਦ ਸਵੇਰੇ ਆ ਕੇ ਉਹ ਆਪਣੀ ਡਿਊਟੀ 'ਤੇ ਜਾਣ ਲੱਗੇ ਤਾਂ ਉਹਨਾਂ ਦੇਖਿਆ ਕਿ ਬੈਟਰੀ ਵਾਲੇ ਬਖਸ਼ਿਆ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਵਿੱਚੋਂ ਚੋਰਾਂ ਵੱਲੋਂ ਬੈਟਰੀ ਚੋਰੀ ਕਰ ਲਏ ਗਏ ਸਨ। ਉਹਨਾਂ ਨੇ ਦੱਸਿਆ ਕਿ ਦੋ ਬੱਸਾਂ ਦੇ ਬੈਟਰੀ ਚੋਰਾਂ ਨੇ ਚੋਰੀ ਕੀਤੇ ਹਨ ਅਤੇ ਲਗਭਗ ਦੋਵਾਂ ਬੱਸਾਂ ਦਾ 30 ਹਜਾਰ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਇਸ ਮੌਕੇ ਉਹਨਾਂ ਨੇ ਸਰਕਾਰ ਪਾਸੋਂ ਵੀ ਮੰਗ ਕੀਤੀ ਕਿ ਬੱਸਾਂ ਨੂੰ ਖੜ੍ਹੀਆਂ ਕਰਨ ਦਾ ਕੋਈ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਕਿਉਂਕਿ ਬਸ ਅੱਡਾ ਖਡੂਰ ਸਾਹਿਬ ਦੀ ਕੋਈ ਵੀ ਨਾ ਤਾਂ ਚਾਰ ਦੁਵਾਰੀ ਹੈ ਅਤੇ ਨਾ ਹੀ ਕੋਈ ਉਥੇ ਸਕਿਉਰਟੀ ਗਾਰਡ ਹੈ।
- ਆਗਰਾ 'ਚ ਵਿਆਹ ਸਮਾਗਮ ਤੋਂ ਪਰਤਦੇ ਸਮੇਂ ਹੋਇਆ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿੱਗੀ, 4 ਲੋਕਾਂ ਦੀ ਮੌਤ
- ਚੰਡੀਗੜ੍ਹ 'ਚ ਗਠਜੋੜ ਪਰ ਪੰਜਾਬ ਕਾਂਗਰਸ ਨੂੰ ਨਹੀਂ ਲੋੜ, INDIA ਗਠਜੋੜ 'ਤੇ ਕਾਂਗਰਸੀਆਂ ਦੇ ਸੁਰ ਵੱਖ-ਵੱਖ, ਭਾਜਪਾ ਨੇ ਲਈ ਚੁਟਕੀ
- ਚੰਡੀਗੜ੍ਹ ਪ੍ਰਸ਼ਾਸਨ ਨੇ 22 ਜਨਵਰੀ ਨੂੰ ਪੂਰੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਰਾਮ ਲੱਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ ਮੌਕੇ ਲਿਆ ਫੈਸਲਾ
ਜਲਦ ਇਨਸਾਫ ਦਵਾਇਆ ਜਾਵੇ:ਉਹ ਇਸੇ ਡਰੋ ਹੀ ਬੱਸਾਂ ਬਸ ਸਟੈਂਡ ਵਿੱਚ ਖੜੀਆਂ ਨਹੀਂ ਕਰਦੇ ਅਤੇ ਸ਼੍ਰੀ ਦਰਬਾਰ ਸਾਹਿਬ ਨੇੜੇ ਉਹਨਾਂ ਵੱਲੋਂ ਸੁਰੱਖਿਅਤ ਜਗਾ ਸਮਝ ਕੇ ਬੀਤੇ ਲਗਭਗ 15 ਸਾਲਾਂ ਤੋਂ ਇੱਥੇ ਹੀ ਬੱਸਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਪਰ ਚੋਰਾਂ ਵੱਲੋਂ ਇੱਥੇ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਇਸ ਮੌਕੇ ਡਰਾਈਵਰਾਂ ਵੱਲੋਂ ਮੰਗ ਕੀਤੀ ਗਈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਇਸ ਸਬੰਧੀ ਚੌਂਕੀ ਇੰਚਾਰਜ ਬਲਦੇਵ ਸਿੰਘ ਖਡੂਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਸਬੰਧੀ ਦਰਖਾਸਤ ਆਈ ਹੈ ਸੀਸੀਟੀਵੀ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।